ਸੰਗਰੂਰ, 26 ਨਵੰਬਰ (ਸੂਰਜ ਭਾਨ ਗੋਇਲ)-ਇਥੇ ਡੀ ਸੀ ਕੰਪਲੈਕਸ ਦੇ ਪਾਰਕ ਵਿੱਚ ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੂਬਾ ਜਨਰਲ ਸਕੱਤਰ ਮਨਦੀਪ ਕੌਰ ਮਾਣਕਮਾਜਰਾ, ਮੀਤ ਪ੍ਰਧਾਨ ਸੋਨਾ ਰਾਣੀ ਸਲੇਮਗੜ•, ਜਲ ਕੌਰ ਨਥਾਣਾ, ਰਾਜਪਾਲ ਕੌਰ ਤੋਲਾ ਅਲੂਣਾ, ਗੁਰਜੰਟ ਸਿੰਘ ਮੋਗਾ, ਸੁਖਜੀਤ ਕੌਰ ਲਚਕਾਣੀ ਪ੍ਰਧਾਨ ਪਟਿਆਲਾ, ਹਰਿੰਦਰ ਕੌਰ ਕਾਈਨੌਰ ਮੋਰਿੰਡਾ, ਮਮਤਾ ਸ਼ਰਮਾ ਪ੍ਰਧਾਨ ਫਤਿਹਗੜ• ਸਾਹਿਬ, ਪ੍ਰਵੀਨ ਕੁਮਾਰੀ ਭੌਰਾ ਪ੍ਰਧਾਨ ਲੁਧਿਆਣਾ, ਸਿੰਦਰ ਕੌਰ ਪ੍ਰਧਾਨ ਬਠਿੰਡਾ, ਸੁਰਿੰਦਰ ਕੌਰ ਬਹਿਬਲਪੁਰ ਪ੍ਰਧਾਨ ਰੋਪੜ, ਚਰਨਜੀਤ ਕੌਰ ਬਲਿਆਲ, ਕਰਮਜੀਤ ਕੌਰ ਨਾਭਾ ਆਦਿ ਨੇ ਸਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਜਿੰਦਰ ਕੌਰ ਲੋਪੇ, ਮਨਦੀਪ ਕੌਰ ਮਾਣਕਮਾਜਰਾ, ਸੋਨਾ ਰਾਣੀ ਸਲੇਮਗੜ• ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਗਰੀਬ ਲੋਕਾਂ ਦਾ ਗਲਾ ਘੁਟਣ ਤੇ ਤੁਲੀ ਹੋਈ ਹੈ। ਗਰੀਬਾਂ ਨਾਲ ਜੁੜੀਆਂ ਸਾਰੀਆਂ ਸਕੀਮਾਂ ’ਤੇ ਸਰਕਾਰ ਹੱਥ ਘੁੱਟ ਰਹੀ ਹੈ। ਪੰਜਾਬ ਸਰਕਾਰ ਨੇ ਕਈ ਸਹਿਰਾਂ ਵਿੱਚ ਮਿਡ ਡੇ ਮੀਲ ਸਕੀਮ ਨੂੰ ਠੇਕੇਦਾਰਾਂ ਹਵਾਲੇ ਕਰਕੇ ਗਰੀਬ ਬੱਚਿਆਂ ਦੇ ਮੂੰਹਾਂ ਵਿੱਚ ਪੈਂਦੇ ਅਨਾਜ ਨੂੰ ਡੇਢੇ ਤਰੀਕੇ ਨਾਲ ਆਪ ਖਾਣ ਦਾ ਜੁਗਾੜ ਤਿਆਰ ਤਾਂ ਕੀਤਾ ਹੈ ਹੀ, ਨਾਲ ਹੀ ਪੰਜਾਬ ਵਿੱਚ ਸਾਡੇ ਗੁਰੂਆਂ ਵੱਲੋਂ ਹਜਾਰਾਂ ਕੁਰਬਾਨੀਆਂ ਕਰਕੇ ਪਾਈਆਂ ਪਰੰਪਰਾਵਾਂ ਦੀ ਵੀ ਖਿੱਲੀ ਉਡਾਈ ਹੈ। ਗਰੀਬਾਂ ਦੇ ਬੱਚਿਆਂ ਲਈ ਖਾਣੇ ਦੀ ਸਕੀਮ ਵਿੱਚੋਂ ਸ਼ਰੇਆਮ ਕੁਰੱਪਸ਼ਨ ਕਰਨ ਲਈ ਪੰਜਾਬ ਦਾ ਸਿੱਖਿਆਂ ਮੰਤਰੀ ਤਰਲੋ ਮੱਛੀ ਹੋਇਆ ਫਿਰਦਾ ਹੈ। ਆਗੂਆਂ ਨੇ ਅੱਗੇ ਕਿਹਾ ਕਿ ਗਰੀਬ ਲੋਕਾਂ ਦੀ ਮੁਦੱਈ ਅਖਵਾਉਂਦੀ ਯੂ ਪੀ ਦੀ ਮਾਇਆਵਤੀ ਸਰਕਾਰ ਨੇ ਸਾਰੇ ਰਾਜ ਵਿੱਚ ਮਿਡ ਡੇ ਮੀਲ ਸਕੀਮ ਨੂੰ ਸ਼ਰਾਬ ਦੇ ਉਘੇ ਵਪਾਰੀ ਤੇ ਉਦਯੋਗਪਤੀ ਸਵ : ਪੌਂਟੀ ਚੱਡਾ ਦੇ ਹਵਾਲੇ ਕਰਕੇ ਇਸ ਸਕੀਮ ਵਿੱਚ ਸ਼ਰੇਆਮ ਮਨਮਾਨੀਆਂ ਕਰਕੇ ਗਰੀਬਾਂ ਦੇ ਬੱਚਿਆਂ ਦਾ ਗਲਾ ਘੁੱਟਿਆਂ ਸੀ, ਪਰ ਹੁਣ ਪੰਜਾਬ ਦੀ ਸਰਕਾਰ ਵੀ ਉਸੇ ਰਸਤੇ ’ਤੇ ਚਲ ਰਹੀ ਹੈ ਅਤੇ ਸਰਕਾਰ ਦਾ ਸਿੱਖਿਆ ਮੰਤਰੀ ਸੈਂਕੜੇ ਅਰਬਾਂ ਦੀ ਇਸ ਸਕੀਮ ਵਿੱਚੋਂ ਕਰੋੜਾਂ ਦੀ ਕਮਾਈ ਕਰਨ ਦੇ ਰਸਤੇ ਚੱਲ ਰਿਹਾ ਹੈ। ਆਗੂਆਂ ਨੇ ਅੱਗੇ ਕਿਹਾ ਕਿ ਕੁੱਕ ਫਰੰਟ ਵੱਲੋਂ ਪੰਜਾਬ ਸਰਕਾਰ ਖਿਲਾਫ ਲੜਨ ਦੀ ਰਣਨੀਤੀ ਬਣਾ ਲਈ ਹੈ। ਪੰਜਾਬ ਸਰਕਾਰ ਵੱਲੋਂ ਮਿਡ ਡੇ ਮੀਲ ਕੁੱਕ ਦੇ ਪਿੱਠ ਵਿੱਚ ਛੁਰਾ ਮਾਰਨ ਦੀ ਕੀਤੀ ਕੌਸ਼ਿਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਆਉਣ ਵਾਲੀਆਂ ਜਿਲ•ਾ ਪਰਿਸਦ, ਬਲਾਕ ਸਮੰਤੀਆਂ ਦੀਆਂ ਚੋਣਾਂ ਸਮੇਂ ਲੋਕਾਂ ਨੂੰ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਮਨਮਾਨੀਆਂ ਤੋਂ ਜਾਣੂੰ ਕਰਵਾਇਆ ਜਾਵੇਗਾ। ਆਗੂਆਂ ਨੇ ਅੱਗੇ ਮੰਗ ਕਰਦਿਆਂ ਕਿਹਾ ਸਰਕਾਰ ਨੇ ਹਾਲ ਹੀ ਸਭ ਮੁਲਾਜਮਾਂ ਅਤੇ ਆਂਗੜਬਾੜੀ ਮੁਲਾਜਮਾਂ ਦੀਆਂ ਤਨਖਾਹਾਂ ਵਿੱਚ ਮਹਿੰਗਾਈ ਨੂੰ ਮੁੱਖ ਰੱਖਕੇ ਵਾਧਾ ਕੀਤਾ ਹੈ, ਪ੍ਰੰਤੂ ਮਿਡ ਡੇ ਮੀਲ ਕੁੱਕ ਦੀਆਂ ਤਨਖਾਹ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ , ਇਸ ਲਈ ਵਧੀ ਮਹਿੰਗਾਈ ਅਨੁਸਾਰ ਕੁੱਕ ਦੀਆਂ ਤਨਖਾਹਾਂ ਵਿੱਚ ਤੁਰੰਤ ਵਾਧਾ ਕੀਤਾ ਜਾਵੇ ਅਤੇ ਠੇਕੇਦਾਰਾਂ ਹਵਾਲੇ ਜੋ ਸਹਿਰਾਂ ਦਾ ਮਿਡ ਡੇ ਮੀਲ ਦਿੱਤਾ ਗਿਆ ਹੈ, ਉਹ ਤੁਰੰਤ ਰੱਦ ਕਰਕੇ ਸਕੂਲਾਂ ਨੂੰ ਵਾਪਸ ਦਿੱਤਾ ਜਾਵੇ। ਕੁੱਕ ਦਾ ਘੱਟੋ ਘੱਟ ਦੋ ਲੱਖ ਦਾ ਮੁਫਤ ਬੀਮਾ ਕੀਤਾ ਜਾਵੇ। ਜੋ ਕੁੱਕ ਸਕੂਲਾਂ ਵਿੱਚੋਂ ਜਬਰੀ ਕੱਢੀਆਂ ਗਈਆਂ ਹਨ, ਉਹ ਤੁਰੰਤ ਵਾਪਸ ਸਕੂਲਾਂ ਵਿੱਚ ਰੱਖੀਆਂ ਜਾਣ। ਮੀਟਿੰਗ ਦੇ ਅਖੀਰ ਵਿੱਚ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਜਿਲ•ਾ ਪੱਧਰ ‘ਤੇ ਇਕੱਠ ਕਰਕੇ ਰੋਸ਼ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਪਰਮਜੀਤ ਕੌਰ ਸੰਗਰੂਰ, ਦਰਸਨ ਕੌਰ ਗੁਣੀਕੇ, ਜੋਗਿੰਦਰ ਕੌਰ ਲੁਧਿਆਣਾ ਆਦਿ ਨੇ ਵੀ ਸੰਬੋਧਨ ਕੀਤਾ।
ਡੀ ਸੀ ਦਫਤਰ ਸੰਗਰੂਰ ਵਿਖੇ ਪਾਰਕ ਵਿੱਚ ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਆਗੂ।


Post a Comment