ਝੁਨੀਰ 26 ਨਵੰਬਰ(ਸੰਜੀਵ ਸਿੰਗਲਾ): ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਸੂਬੇ ਵਿੱਚ ਚਲਾਈ ਜਾ ਰਹੇ ਨਸ਼ਾ ਰੋਕੂ ਮੁਹਿੰਮ ਤਹਿਤ ਨਸ਼ੇ ਦੇ ਸਹਿਤ ਉਪਰ ਪੈਣ ਵਾਲੇ ਮਾੜੇ ਪ੍ਰਭਾਵਾਂ ਤੋ ਲੋਕਾਂ ਨੂੰ ਜਾਗਰੂਕ ਕਰਨ ਲਈ ਸਰਕਾਰੀ ਪ੍ਰਾਇਮਰੀ ਸਕੂਲ ਆਲੀਕੇ ਦੇ ਵਿਦਿਆਰਥੀਆਂ ਵੱਲੋ ਹੈਡ ਟੀਚਰ ਸ੍ਰ੍ਰੀ ਮਤੀ ਬੀਰ ਕੌਰ ਸਰਪੰਚ ਗੁਰਮੇਲ ਸਿੰਘ ਅਤੇ ਚੇਅਰਮੈਨ ਜਸਵੀਰ ਸਿੰਘ ਦੀ ਅਗਵਾਈ ਹੇਠ ਪਿੰਡ ਵਿੱਚ ਨਸ਼ਾ ਵਿਰੋਧੀ ਰੈਲੀ ਕੱਢੀ ਗਈ ।ਇਸ ਮੌਕੇ ਵਿਦਿਆਰਥੀਆਂ ਨੇ ਹੱਥਾਂ ਵਿੱਚ ਨਸ਼ਾ ਵਿਰੋਧੀ ਤਖਤੀਆਂ ਫੜ ਕੇ ਨਸ਼ਾ ਨਾ ਕਰਨ ਦਾ ਹੋਕਾ ਦਿੱਤਾ ।ਇਥੇ ਬੋਲਦਿਆ ਮੁੱਖ ਅਧਿਆਪਕਾ ਨੇ ਕਿਹਾ ਕਿ ਸਾਨੂੰ ਨਸ਼ੇ ਰੋਕਣ ਦੀ ਸੁਰੂਆਤ ਆਪਣੇ ਘਰਾਂ ਤੋ ਹੀ ਕਰਨੀ ਚਾਹੀਦੀ ਹੈ ਤੇ ਜੇਕਰ ਕੋਈ ਵਿਅਕਤੀ ਸਾਡੇ ਆਸ-ਪਾਸ ਨਸ਼ਾ ਕਰਦਾ ਹੈ ਤਾਂ ਸਾਨੂੰ ਉਸ ਵਿਅਕਤੀ ਨੂੰ ਨਸ਼ੇ ਦੇ ਮਾਰੂ ਪ੍ਰਭਾਵਾਂ ਤੋ ਜਾਣੂ ਕਰਵਾ ਕਿ ਨਸ਼ੇ ਦਾ ਤਿਆਗ ਕਰਵਾਉਣਾ ਚਾਹੀਦਾ ਹੈ।ਇਸ ਮੌਕੇ ਸਿੱਖਿਆ ਵਿਭਾਗ ਵੱਲੋ ਆਈਆ ਸਰਦ ਰੁੱਤ ਦੀਆ ਵਰਦੀਆ ਹੈਡ ਟੀਚਰ ਸ੍ਰੀ ਮਤੀ ਬੀਰ ਕੌਰ ਦੀ ਨਿਗਰਾਨੀ ਹੇਠ ਸਕੂਲ ਦੇ ਬੱਚਿਆ ਨੂੰ ਵੰਡੀਆ ਗਈਆ।ਸਕੂਲ ਦੇ ਸਮੂਹ ਸਟਾਫ ਅਤੇ ਬੱਚਿਆ ਨੇ ਜਿੱਥੇ ਨਸ਼ਾ ਨਾ ਕਰਨ ਦਾ ਪ੍ਰਣ ਲਿਆ ਉੱਥੇ ਹੋਰਾ ਨੂੰ ਵੀ ਨਸ਼ਾ ਵਰਗੀਆਂ ਭੈੜੀਆਂ ਅਲਾਮਤਾਂ ਤੋ ਦੂਰ ਰਹਿਣ ਦਾ ਸੱਦਾ ਦਿੱਤਾ।

Post a Comment