ਬੱਧਨੀ ਕਲਾਂ 25 ਨਵੰਬਰ ( ਚਮਕੌਰ ਲੋਪੋਂ ) ਖੇਤੀਬਾੜੀ ਵਿਭਾਗ ਦੀਆਂ ਕਿਸਾਨਾਂ ਨੂੰ ਫ਼ਸਲੀ ਚੱਕਰ ਦਾ ਖਹਿੜਾ ਛੱਡ ਕੇ ਵਿਭਿੰਨਤਾ ਵਾਲੀ ਖ਼ੇਤੀ ਕਰਨ ਦੀਆਂ ਕੀਤੀਆਂ ਕੋਸ਼ਿਸਾਂ ਨੂੰ ਇਸ ਵਾਰ ਵੀ ਸਫ਼ਲ ਨਹੀਂ ਹੋਈਆਂ , ਜਿਸ ਕਾਰਨ ਪਿਛਲੇ ਸਾਲਾਂ ਦੀ ਤਰ•ਾਂ ਇਸ ਵਾਰ ਖ਼ੇਤੀਬਾੜੀ ਅਧਿਕਾਰੀਆਂ ਦੇ ਪੱਲੇ ਨਿਰਾਸ਼ਤਾ ਹੀ ਪਈ ਹੈ। ਜਾਣਕਾਰੀ ਅਨੁਸਾਰ ਕਿਸਾਨਾਂ ਨੇ ਕੁੱਲ ਰਕਬੇ ਵਿੱਚੋਂ 1ਲੱਖ 75 ਹਜਾਰ ਹੈਕਟੇਅਰ ਰਕਬੇ ਵਿਚ ਕਣਕ ਜਦੋਂਕਿ ਸਿਰਫ਼ ਛੋਲੇ 300 ਏਕੜ, ਜੌਂ500 ,ਮਟਰ 100 ਅਤੇ ਸਰੋਂ 1100 ਏਕੜ ਰਕਬੇ ਵਿਚ ਹੀ ਬਿਜਾਈ ਕੀਤੀ ਹੈ ਜੋਂ ਖ਼ੇਤੀਬਾੜੀ ਵਿਭਾਗ ਦੀਆਂ ਆਸਾਂ ਤੋਂ ਬਹੁਤ ਘੱਟ ਹੈ। ਪਿੰਡ ਬੱਧਨੀ ਕਲਾਂ ਦੇ ਕਿਸਾਨ ਗੁਰਮੇਲ ਸਿੰਘ ਲਿਖਾਰੀ ਨੇ ਦੋਸ਼ ਲਾਇਆ ਕਿ ਇੱਕ ਪਾਸੇ ਤਾਂ ਖ਼ੇਤੀਬਾੜੀ ਵਿਭਾਗ ਕਿਸਾਨਾਂ ਨੂੰ ਫ਼ਸਲੀ ਚੱਕਰ ਦਾ ਖਹਿੜਾ ਛੱਡ ਕੇ ਵਿਭਿੰਨਤਾ ਵਾਲੀ ਖ਼ੇਤੀ ਕਰਨ ਨੂੰ ਪ੍ਰੇਰਿਤ ਕਰਦਾ ਹੈ ਪਰ ਇਸ ਦੇ ਉਲਟ ਵਿਭਿੰਨਤਾ ਵਾਲੇ ਕਿਸਾਨਾਂ ਦੀਆਂ ਸਮੱਸਿਆਵਾਂ ਵੱਲ ਸਰਕਾਰ ਅਤੇ ਖ਼ੇਤੀਬਾੜੀ ਅਧਿਕਾਰੀਆਂ ਵੱਲੋਂ ਕੋਈ ਧਿਆਨ ਨਾਂ ਦਿੱਤੇ ਜਾਣ ਕਾਰਨ ਕਿਸਾਨਾਂ ਦਾ ਸਬਜ਼ੀਆਂ ਤੋਂ ਮੋਹ ਭੰਗ ਹੋਣ ਲੱਗਾ ਹੈ। ਉਨ•ਾਂ ਕਿਹਾ ਕਿ ਸਰਕਾਰ ਸਿਰਫ਼ ਝੋਨੇ ਦੇ ਸੀਜਨ ਦੌਰਾਨ ਹੀ ਕਿਸਾਨਾਂ ਨੂੰ ਖ਼ੇਤੀ ਸੈਕਟਰ ਲਈ ਅੱਠ ਘੰਟੇ ਬਿਜਲੀ ਦੀ ਸਪਲਾਈ ਦਿੰਦੀ ਹੈ ਜਦੋਂਕਿ ਸਬਜ਼ੀ ਕਾਸ਼ਕਾਰਾਂ ਨੂੰ ਰੋਜ਼ਾਨਾਂ ਚਾਰ ਘੰਟੇ ਬਿਜਲੀ ਦੀ ਲੋੜ ਹੁੰਦੀ ਹੈ ਉਨ•ਾਂ ਕਿਹਾ ਕਿ ¦ਘੀ 4 ਅਪਰੈਲ ਨੂੰ ਮੋਗਾ ਵਿਖੇ ਲੱਗੇ ਕਿਸਾਨ ਮੇਲੇ ਦੌਰਾਨ ਵੀ ਉਨ•ਾਂ ਨੇ ਝੋਨੇ ਦੀ ਤਰ•ਾਂ ਸਬਜ਼ੀਆਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਦੇਣ ਲਈ ਮੰਗ ਪੱਤਰ ਉੱਚ ਅਧਿਕਾਰੀਆਂ ਨੂੰ ਦਿੱਤਾ ਸੀ ਪਰ ਹਾਲੇ ਤੱਕ ਸਿਵਾਏ ’ਲਾਰੇ-ਲੱਪੇ’ ਤੋਂ ਕਿਸਾਨਾਂ ਦੇ ਪੱਲੇ ਕੁੱਝ ਨਹੀਂ ਪਿਆ । ਪਿੰਡ ਲੋਪੋਂ ਦੇ ਕਿਸਾਨ ਹਰਦੇਵ ਸਿੰਘ ਨੇ ਕਿਹਾ ਕਿ ਵਿਭਿੰਨਤਾ ਵਾਲੀ ਖ਼ੇਤੀ ਲਈ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਦੇ ਮੰਡੀਕਰਨ ਦਾ ਸਰਕਾਰ ਨੇ ਕੋਈ ਯੋਗ ਪ੍ਰਬੰਧ ਨਹੀਂ ਕੀਤਾ। ਉਨ•ਾਂ ਕਿਹਾ ਕਿ ਸਬਜ਼ੀਆਂ ਦੀ ਮੰਡੀ ਨੇੜੇ ਨਾਂ ਹੋਣ ਕਰਕੇ ਕਿਸਾਨਾਂ ਨੂੰ ਰਾਤਾਂ ਨੂੰ ਮੋਗਾ, ਜ¦ਧਰ ਅਤੇ ਲੁਧਿਆਣਾ ਦੀਆਂ ਮੰਡੀਆਂ ਵਿਚ ਜਾਣਾ ਪੈਂਦਾ ਹੈ । ਉਨ•ਾਂ ਕਿਹਾ ਕਿ ਕਈ ਵਾਰ ਵਾਜਿਬ ਭਾਅ ਨਾਂ ਮਿਲਣ ਕਰਕੇ ਕਿਸਾਨਾਂ ਦੇ ਪੱਲੇ ਨਿਰਾਸ਼ਤਾ ਹੀ ਪੈਂਦੀ ਹੈ। ਇਸ ਸਬੰਧੀ ਜ਼ਿਲ•ੇ ਦੇ ਮੁੱਖ ਖੇਤੀਬਾੜੀ ਅਫ਼ਸਰ ਦਰਸਨ ਸਿੰਘ ਸੰਧੂ ਨੇ ਦੱਸਿਆ ਕਿ ਜਿਸ ਖ਼ੇਤਰ ਦੇ ਵਿਭਿੰਨਤਾ ਵਾਲੇ ਕਿਸਾਨਾਂ ਨੂੰ ਬਿਜਲੀ ਦੀ ਸਮੱਸਿਆ ਪੇਸ਼ ਆਂ ਰਹੀ ਹੈ ਉਸ ਸਬੰਧੀ ਪਾਵਰਕਾਮ ਦੇ ਐਕਸੀਅਨ ਨਾਲ ਗੱਲਬਾਤ ਕਰਵਾ ਕੇ ਮਾਮਲਾ ਹੱਲ ਕਰਵਾ ਦਿੱਤਾ ਜਾਵੇਗਾ।

Post a Comment