ਪਿੰਡ ਪਲਾਸੌਰ ਵਿਖੇ ਖੇਤੀ ਦਰਸ਼ਨ ਪ੍ਰੋਗਰਾਮ ਤਹਿਤ ਕਿਸਾਨਾਂ ਨੂੰ ਦਿੱਤੀ ਨਵੀਂਆਂ ਤਕਨੀਕਾਂ ਬਾਰੇ ਜਾਣਕਾਰੀ
Saturday, November 24, 20120 comments
ਧੂਰੀ, 24 ਨਵੰਬਰ (ਸੂਰਜ ਭਾਨ ਗੋਇਲ)-ਖੇਤੀਬਾੜੀ ਵਿਭਾਗ, ਪੰਜਾਬ ਵ¤ਲੋਂ ਪਿੰਡ ਪਲਾਸੌਰ ਵਿਖੇ ਖੇਤੀ ਦਰਸ਼ਨ ਪ੍ਰੋਗਰਾਮ ਪਿੰਡ ਦੇ ਅਗਾਂਹਵਧੂ ਕਿਸਾਨ ਸ੍ਰ. ਇੰਦਰਜੀਤ ਸਿੰਘ ਦੇ ਹੈਪੀ ਸੀਡਰ ਨਾਲ ਕੀਤੀ ਬਿਜਾਈ ਵਾਲੇ ਖੇਤ ਵਿ¤ਚ ਡਾ: ਰਾਜਿੰਦਰ ਸਿੰਘ ਸੋਹੀ ਮੁ¤ਖ ਖੇਤੀਬਾੜੀ ਅਫਸਰ, ਸੰਗਰੂਰ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਜਿਸ ਵਿ¤ਚ ਮਾਨਯੋਗ ਡਾ: ਮੰਗਲ ਸਿੰਘ ਸੰਧੂ, ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ, ਚੰਡੀਗੜ• ਬਤੌਰ ਮੁ¤ਖ ਮਹਿਮਾਨ ਸ਼ਾਮਿਲ ਹੋਏ। ਡਾ: ਮੰਗਲ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸਭ ਤੋਂ ਪਹਿਲਾਂ ਖੇਤੀ ਦਰਸ਼ਨ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਦਾ ਮਕਸਦ ਕਿਸਾਨਾਂ ਪਾਸ ਜਾ ਕੇ ਉਨ•ਾਂ ਨੂੰ ਨਵੀਂਆਂ ਤਕਨੀਕਾਂ ਬਾਰੇ ਜਾਣਕਾਰੀ ਦੇਣਾ ਅਤੇ ਮੁਸ਼ਕਿਲਾਂ ਦੀ ਸੁਣਵਾਈ ਕਰਨਾ ਹੈ। ਉਨ•ਾਂ ਕਿਸਾਨਾਂ ਨੂੰ ਪਰਾਲੀ ਨੂੰ ਸਾੜ•ਨ ਦੀ ਬਜਾਏ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ ਤਾਂਕਿ ਪ੍ਰਦੂਸ਼ਣ ਤੋਂ ਬਚਾਅ ਦੇ ਨਾਲ-ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਰਕਰਾਰ ਰਹਿ ਸਕੇ। ਉਨ•ਾਂ ਕਿਸਾਨਾਂ ਨੂੰ ਦ¤ਸਿਆ ਕਿ ਹੈਪੀ ਸੀਡਰ ’ਤੇ 50 ਫੀਸਦੀ ਸਬਸਿਡੀ ਦਾ ਕੇਸ ਭਾਰਤ ਸਰਕਾਰ ਨੂੰ ਭੇਜਿਆ ਹੈ, ਜਦੋਂ ਵੀ ਫੰਡ ਉਪਲਬ¤ਧ ਹੋ ਗਏ ਤਦ ਵ¤ਡੀ ਪ¤ਧਰ ’ਤੇ ਕਿਸਾਨਾਂ ਨੂੰ ਹੈਪੀ ਸੀਡਰ ਮੁਹ¤ਈਆ ਕਰਵਾਏ ਜਾਣਗੇ। ਭਾਰਤ ਸਰਕਾਰ ਦੀ ਸਹਿਮਤੀ ਤੋਂ ਬਿਨਾ ਸਬਸਿਡੀ ਦੇਣੀ ਸੰਭਵ ਨਹੀਂ ਹੈ।
ਉੁਨ•ਾਂ ਦ¤ਸਿਆ ਕਿ ਇ¤ਕ ਨਵੀਂ ਮਸ਼ੀਨ ਪਰਾਲੀ ਚੋਪਰ ਖੇਤੀ ਵਿਗਿਆਨੀਆਂ ਨੇ ਵਿਕਸਤ ਕੀਤੀ ਹੈ, ਜੋ ਪਰਾਲੀ ਦਾ ਕੁਤਰਾ ਕਰ ਦਿੰਦੀ ਹੈ। ਉਸ ਉਪਰ ਵਿਭਾਗ ਸਬਸਿਡੀ ਦਿਵਾਉਣ ਲਈ ਪੂਰੀ ਤਰ•ਾਂ ਯਤਨਸੀਲ ਹੈ। ਉਨ•ਾਂ ਨੇ ਜਿਥੇ ਸੰਗਰੂਰ ਜ਼ਿਲੇ• ਦੇ ਕਿਸਾਨਾਂ ਨੂੰ ਝੋਨੇ ਦੀ ਪੈਦਾਵਾਰ ਵਿ¤ਚ ਪਹਿਲੇ ਦਰਜੇ ’ਤੇ ਆਉਣ ਦੀ ਵਧਾਈ ਦਿ¤ਤੀ, ਉਥੇ ਨਾਲ ਜ਼ਿਲ•ਾ ਪ੍ਰਸ਼ਾਸਨ ਖਾਸ ਕਰਕੇ ਖੇਤੀ ਮਹਿਕਮੇ ਨੂੰ ਸ੍ਰੀ ਕੁਮਾਰ ਰਾਹੁਲ ਆਈ.ਏ.ਐਸ ਡਿਪਟੀ ਕਮਿਸ਼ਨਰ ਵ¤ਲੋਂ ਮਿਲ ਰਹੇ ਸਹਿਯੋਗ ਦੀ ਪ੍ਰਸ਼ੰਸਾ ਕੀਤੀ। ਖੇਤੀ ਦਰਸ਼ਨ ਪ੍ਰੋਗਰਾਮ ਵਿ¤ਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਭਾਗ ਲਿਆ। ਕਿਸਾਨਾਂ ਨੁੂੰ ਉਤਸ਼ਾਹਿਤ ਕਰਨ ਹਿ¤ਤ ਸ੍ਰ. ਇੰਦਰਜੀਤ ਸਿੰਘ ਜੋ ਪਿਛਲੇ 4-5 ਸਾਲਾਂ ਤੋਂ ਪਰਾਲੀ ਨੂੰ ਸਾੜ• ਨਹੀਂ ਰਿਹਾ, ਨੂੰ 10,000 ਰੁਪਏ ਦਾ ਇਨਾਮ ਵੀ ਘੋਸ਼ਿਤ ਕੀਤਾ ਗਿਆ। ਡਾ: ਸੰਧੂ ਨੇ ਕਿਸਾਨਾਂ ਨੂੰ ਦ¤ਸਿਆ ਕਿ ਖੇਤੀ ਮਸ਼ੀਨਰੀ, ਜੋ ਕਿਸਾਨਾਂ ਨੂੰ ਉਪਦਾਨ ’ਤੇ ਦਿ¤ਤੀ ਜਾਣੀ ਹੈ, ਉਹ ਡਰਾਅ ਸਿਸਟਮ ਰਾਹੀਂ ਹੀ ਦਿ¤ਤੀ ਜਾਵੇਗੀ। ਅੰਤ ਵਿ¤ਚ ਡਾ: ਰਾਜਿੰਦਰ ਸਿੰਘ ਸੋਹੀ, ਮੁ¤ਖ ਖੇਤੀਬਾੜੀ ਅਫਸਰ, ਸੰਗਰੂਰ ਨੇ ਜਿਥੇ ਕਿਸਾਨਾਂ ਦਾ ਧੰਨਵਾਦ ਕੀਤਾ, ਉਥੇ ਨਾਲ ਹੀ ਮਹਿਕਮੇ ਦੀਆਂ ਵ¤ਖ-ਵ¤ਖ ਸਕੀਮਾਂ ਬਾਰੇ ਵਿਸਥਾਰ ਪੂਰਵਕ ਦ¤ਸਿਆ। ਇਸ ਖੇਤੀ ਦਰਸ਼ਨ ਪ੍ਰੋਗਰਾਮ ਵਿ¤ਚ ਡਾ: ਅਮਰਜੀਤ ਸਿੰਘ, ਡਾ: ਜਸਵਿੰਦਰ ਸਿੰਘ ਖੇਤੀ ਵਿਕਾਸ ਅਫਸਰ, ਰਾਜਿੰਦਰ ਸਿੰਘ, ਯਸਪਾਲ ਅਰੋੜਾ, ਜਾਗਰ ਸਿੰਘ, ਨਰੇਸ਼ ਕੁਮਾਰ ਸਾਰੇ ਉਪ ਨਿਰੀਖਕ ਅਤੇ ਹੋਰ ਹਾਜ਼ਰ ਸਨ।
ਪਿੰਡ ਪਲਾਸੌਰ ਵਿਖੇ ਕਰਵਾਏ ਗਏ ਖੇਤੀ ਦਰਸ਼ਨ ਪ੍ਰੋਗਰਾਮ ’ਚ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਮੰਗਲ ਸਿੰਘ ਕਿਸਾਨਾਂ ਨੂੰ ਜਾਣਕਾਰੀ ਦਿੰਦੇ ਹੋਏ।


Post a Comment