ਹੁਸ਼ਿਆਰਪੁਰ 7 ਨਵੰਬਰ (ਨਛਤਰ
ਸਿੰਘ)-ਡਾਇਰੈਕਟਰ ਜਨਰਲ ਸਕੂਲ ਸਿੱਖਿਆ
ਕਾਹਨ ਸਿੰਘ ਪੰਨੂ ਦੇ
ਦਿਸ਼ਾ ਨਿਰਦੇਸ਼ਾਂ ਅਤੇ ਡੀਈਓ(ਐ.ਸਿ.) ਹੁਸ਼ਿਆਰਪੁਰ ਰਾਮ
ਪਾਲ ਸਿੰਘ ਦੀ ਅਗਵਾਈ
ਹੇਠ ਜ਼ਿਲ ਵਿੱਚ
ਚਲ ਰਹੇ ‘ਪ੍ਰਾਜੈਕਟ ਪ੍ਰਵੇਸ਼’
ਤਹਿਤ ਬਲਾਕ ਹੁਸ਼ਿ.-1ਏ
ਵਿਖੇ ਸੇਵਾ ਨਿਭਾ ਰਹੇ
ਪ੍ਰਾਇਮਰੀ ਅਧਿਆਪਕਾਂ ਲਈ ਪੰਜ ਦਿਨਾਂ
ਬਲਾਕ ਪੱਧਰੀ ਸੈਮੀਨਾਰਾਂ ਦੇ
ਪਹਿਲੇ ਪੜਾਅ ਦਾ ਆਯੋਜਨ
ਸੀ.ਆਰ.ਸੀ. ਨਸਰਾਲਾ
ਵਿਖੇ ਕੀਤਾ ਗਿਆ । ਇਸ ਮੌਕੇ ਸੰਬੋਧਿਤ
ਕਰਦਿਆਂ ਬੀਪੀਈਓ ਕਰਨੈਲ ਸਿੰਘ
ਨੇ ਕਿਹਾ ਕਿ ਪ੍ਰਾਜੈਕਟ
ਪ੍ਰਵੇਸ਼ ਤਹਿਤ ਆਯੋਜਿਤ ਇਨ•ਾਂ ਪੰਜ ਦਿਨਾਂ
ਸੈਮੀਨਾਰਾਂ ਦਾ ਮੁੱਖ ਮੰਤਵ
ਸਰਕਾਰੀ ਸਕੂਲਾਂ ਵਿੱਚ ਸਿਰਜਣਾਤਮਕ
ਸਿੱਖਿਆ ਮਾਡਲ ਲਾਗੂ ਕਰਨਾ
ਹੈ ਤਾਂਕਿ ਸਕੂਲਾਂ ਵਿੱਚ
ਪੜ•ਾਈ ਦਾ ਉਸਾਰੂ
ਮਾਹੌਲ ਬਣ ਸਕੇ ।
ਸਾਬਕਾ ਜ਼ਿਲਾ ਕੋ-ਆਰਡੀਨੇਟਰ ਪੜ•ੋ ਪੰਜਾਬ
ਦੀਪਕ ਕੁਮਾਰ ਵਸ਼ਿਸ਼ਟ ਨੇ
ਆਪਣੇ ਸੰਬੋਧਨ ਵਿੱਚ ਕਿਹਾ
ਕਿ ਪ੍ਰਾਜੈਕਟ ਪੜ ਪੰਜਾਬ
ਨੇ ਜਿੱਥੇ ਸਮਝ ਨਾਲ
ਪੜ•ਨ ਦੀ ਗੱਲ
ਤੋਰ ਕੇ ਸਿੱਖਿਆ ਦੇ
ਨਵੇਂ ਅਯਾਮ ਸਥਾਪਿਤ ਕੀਤੇ
ਹਨ ਉ¤ਥੇ ਹੀ
ਸਿੱਖਿਆ ਵਿੱਚ ਰਜਣਾਤਮਿਕਤਾ ਦੇ
ਮਹੱਤਵ ਪੂਰਨ ਤੱਥ ਨੂੰ
ਉਭਾਰਨਾਂ ਪ੍ਰਾਜੈਕਟ ਪ੍ਰਵੇਸ਼ ਦਾ ਮੁੱਖ
ਉਦੇਸ਼ ਹੈ । ਸ਼੍ਰੀ
ਵਸ਼ਿਸ਼ਟ ਨੇ ਇਸ ਮਾਡਲ
ਨੂੰ ਸਟੇਟ ਕੋ-ਆਰਡੀਨੇਟਰ
ਦਵਿੰਦਰ ਸਿੰਘ ਬੋਹਾ ਦੀ
ਇੱਕ ਸਫਲ ਕੋਸ਼ਿਸ਼ ਵੀ
ਐਲਾਨਿਆ। ਇਸ ਸੈਮੀਨਾਰ ਵਿੱਚ
ਦੀਪਕ ਕੁਮਾਰ, ਗੁਰਜੀਤ ਪਾਲ
ਅਤੇ ਜੀਵਨ ਲਾਲ ‘ਤੇ
ਅਧਾਰਿਤ ਰਿਸੋਰਸ ਪਰਸਨਜ਼ ਦੀ
ਟੀਮ ਨੇ ਅਧਿਆਪਕਾਂ ਨੂੰ
ਵੱਖ-ਵੱਖ ਵਿਸ਼ਿਆਂ ਦਾ
ਅਧਿਆਪਨ ਸਿਰਜਣਾਤਮਕ ਸਿੱਖਿਆ ਦੇ ਮਾਡਲ
ਰਾਹੀਂ ਕਰਨ ਦੇ ਢੰਗਾਂ
ਬਾਰੇ ਵਿਸਥਾਰ ਪੂਰਵਕ ਜਾਣਕਾਰੀ
ਦਿੱਤੀ । ਉਨ•ਾਂ ਨੇ ਇਸ
ਸੈਮੀਨਾਰ ਦੌਰਾਨ ਭਾਸ਼ਾ ਅਤੇ
ਗਣਿਤ ਦੇ ਅਧਿਆਪਨ ਦੌਰਾਨ
ਅਧਿਆਪਕਾਂ ਨੂੰ ਪੇਸ਼ਤਰ ਸਮੱਸਿਆਵਾਂ
ਦੇ ਹੱਲ ਲਈ ਇਸ
ਮਾਡਲ ਦੀ ਰੌਸ਼ਨੀ ਵਿੱਚ
ਅਨੇਕਾਂ ਕ੍ਰਿਆਵਾਂ ਸੁਝਾਈਆਂ ਜਿਨ ਦਾ ਪ੍ਰਯੋਗ ਕਰਕੇ ਅਧਿਆਪਕ
ਆਪਣੇ ਅਧਿਆਪਨ ਨੂੰ ਪ੍ਰਭਾਵਸ਼ਾਲੀ
ਬਣਾ ਸਕਦਾ ਹੈ । ਇਸ ਮੌਕੇ ਦੀਪਕ
ਕੁਮਾਰ ਵਸ਼ਿਸ਼ਟ, ਬੀਆਰਪੀ ਓਮ
ਪ੍ਰਕਾਸ਼, ਸੀਐਚਟੀ ਰਾਜੇਸ਼ ਕੁਮਾਰ
ਸ਼ਰਮਾ, ਰਾਮ ਜੀਤ, ਬਲਬੀਰ
ਕੁਮਾਰ, ਪਿਆਰਾ ਲਾਲ, ਗਗਨਦੀਪ
ਕੌਰ, ਦੀਪ ਸ਼ਿਖਾ, ਸਨੇਹ
ਲਤਾ, ਗੁਰਦੀਪ ਸਿੰਘ, ਰਜਵੰਤ
ਕੌਰ ਸਹਿਤ ਲਗਭਗ 35 ਅਧਿਆਪਕਾਂ
ਨੇ ਭਾਗ ਲਿਆ ।
Post a Comment