ਮਾਲਸਾ 25ਨਵੰਬਰ ( ਸਫਲ ਸੋਚ) ਮਾਨਸਾ ਵਿਖੇ ਸੱਭਿਆਚਾਰਕ ਅਤੇ ਸਮਾਜ ਸੇਵਾ ਮੰਚ ਮਾਨਸਾ ਵੱਲੋਂ ਅੱਠਵਾਂ ਸੱਭਿਆਚਾਰਕ ਮੇਲਾ ਮਾਨਸਾ ਖਾਲਸਾ ਹਾਈ ਸਕੂਲ ਮਾਨਸਾ ਵਿਖੇ ਕੀਤਾ ਗਿਆ ਜਿਸ ਚ ਚਾਰ ਸਖਸੀਅਤਾਂ ਦਾ ਵਿਸ਼ੇਸ ਤੌਰ ਤੇ ਸਨਮਾਨ ਕੀਤਾ ਗਿਆ । ਜਿੰਨ੍ਹਾਂ ਵਿੱਚ ਲੋਕ ਗਾਇਕ ਕਰਮਜੀਤ ਧੂਰੀ, ਗੀਤਕਾਰ ਬਚਨ ਬੇਦਿਲ, ਪੰਜਾਬੀ ਯੂਨੀਵਰਸਿਟੀ ਬਾਬਾ ਧਿਆਨ ਦਾਸ ਨੇਬਰਹੁੱਡਸ ਕੈਂਪਸ ਝੁਨੀਰ ਦੇ ਮੁਖੀ ਡਾ: ਸਤਨਾਮ ਸਿੰਘ ਜੱਸਲ ਸਮਾਜ ਸੇਵੀ, ਡਾ: ਸੰਜੀਵ ਸ਼ਰਮਾ ਸ਼ਾਮਿਲ ਹਨ । ਇਸ ਮੇਲੇ ਦੌਰਾਨ ਪੰਜਾਬ ਦੇ ਉਘੇ ਗਾਇਕ ਦੇਬੀ ਮਖਸੂਸਪੁਰੀ ਤੋਂ ਇਲਾਵਾ ਕਵੀਸ਼ਰੀ, ਗਿੱਧਾ, ਭੰਗੜਾ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ । ਮੰਚ ਵੱਲੋਂ ਇਸ ਮੌਕੇ ਲੋੜਵੰਦ ਚੋਣ ਕੀਤੇ ਬੱਚਿਆਂ ਨੂੰ ਸਵਾਟਰ ਕੋਟੀਆਂ ਵੀ ਦਿੱਤੀਆਂ ਜਾਣਗੀਆਂ ।
ਸਨਮਾਨਿਤ ਸਖ਼ਸੀਅਤਾਂ :ਕਰਮਜੀਤ ਧੂਰੀ -: ਸੱਤਵੇਂ ਦਹਾਕੇ ਦਾ ਹੇਕ ਦਾ ਧਨੀ ਕਰਮਜੀਤ ਧੂਰੀ ਜਿਸ ਦੇ ਚਰਜਿਤ ਗੀਤ ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦਿਆਂ, ਹੁੰਦੀਆਂ ਸ਼ਹੀਦ ਜੋੜੀਆਂ, ਦਾਦੀ ਦੇਖਦੀ ਬੁਰਜ ਤੇ ਚੜ੍ਹਕੇ, ਮਿੱਤਰਾਂ ਦੀ ਲੂਣ ਦੀ ਡਲੀ ਮਿਸ਼ਰੀ ਬਰੋਬਰ ਜਾਣੀ ਅਤੇ ਹੋਰ ਦਰਜਨਾਂ ਗੀਤਾਂ ਨੇ ਲੋਕਾਂ ਵਿੱਚ ਵਿਲੱਖਣ ਪਹਿਚਾਣ ਬਣਾਈ। ਸੱਚਮੁਚ ਕਰਮਜੀਤ ਧੂਰੀ ਲੋਕਾਂ ਦਾ ਕਲਾਕਾਰ ਸੀ ਜਿਸ ਦੀ ਅਵਾਜ਼ ਵਿੱਚ ਨਿਕਲਦੇ ਗੀਤ ਲੋਕ ਗੀਤ ਬਣ ਗਏ । ਬਚਨ ਬੇਦਿਲ -: ਬੇਦਿਲ ਪੰਜਾਬੀ ਗੀਤਕਾਰੀ ਦਾ ਵੱਡਮੁੱਲਾ ਹਸਤਾਖਰ ਹੈ । ਜਿਸ ਦੇ ਗੀਤਾਂ ਨੂੰ ਸਿਰਮੋਰ ਗਾਇਕ ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਦਿਲਸ਼ਾਦ ਅਖ਼ਤਰ, ਲਵਲੀ ਨਿਰਮਾਣ ਅਤੇ ਹੋਰ ਕਲਾਕਾਰ ਨੇ ਗਾਇਆ ਹੈ। ਪੰਜਾਬੀ ਗਾਇਕੀ ਅੰਦਰ ਦਵਿੰਦਰ ਕੋਹਿਨੂਰ, ਬਲਵੀਰ ਬੋਪਾਰਾਏ, ਰਣਜੀਤ ਮਨੀ, ਸੰਦੀਪ ਅਖ਼ਤਰ ਅਤੇ ਹੋਰ ਕਿੰਨੇ ਹੀ ਗਾਇਕਾਂ ਨੇ ਬਚਨ ਦੀ ਉਗਲ ਫੜ੍ਹ ਕੇ ਆਪਣਾ ਮਕਾਮ ਹਾਸਲ ਕੀਤਾ । ਬਚਨ ਬੇਦਿਲ ਵੱਖ-ਵੱਖ ਮੁਲਕਾਂ ਦਾ ਦੋਰਾ ਕਰਦਿਆਂ ਵੀ ਲੋਕਾਂ ਦੇ ਦਰਦ ਨੂੰ ਲੁਕਾ ਨਾ ਸਕਿਆ। ਇਸੇ ਕਰਕੇ ਉਹ ਲਿਖਦਾ ਹੈ ਚਿੱਠੀ ਦੇ ਵਿੱਚ ਲਿਖਦੀ ਕੀ ਐ ਹਾਲ ਪ੍ਰੀਤੋ ਦਾ । ਉਸ ਨੇ ਆਪਣੀ ਨਵ ਪ੍ਰਕਾਸ਼ਤ ਪੁਸਤਕ ਪਿੰਡ ਵਾਜਾ ਮਾਰਦਾ ਵਿੱਚ ਪਿੰਡਾਂ ਦੀ ਖੂਬਸੁਰਤ ਤਸਵੀਰ ਨੂੰ ਪੇਸ਼ ਕੀਤਾ ਹੈ । ਡਾ: ਸੁਰਜੀਤ ਸਿੰਘ ਜੱਸਲ -: ਪ੍ਰਸਿੱਧ ਅਲੋਚਕ, ਸਹਿਤਕਾਰ ਪਿਛਲੇ 30 ਸਾਲਾਂ ਤੋਂ ਵਿਦਿਆਰਥੀਆਂ ਨੂੰ ਪੜ੍ਹਾਉਣ ਅਤੇ ਖੋਜ ਦੇ ਖੇਤਰ ਵਿੱਚ ਰੁਝਿਆ ਹੋਇਆ ਹੈ । ਉਨ੍ਹਾਂ ਦੀ ਅਗਵਾਈ ਵਿੱਚ ਅੱਜ ਦਰਜਨਾਂ ਵਿਦਿਆਰਥੀਆਂ ਪੀ.ਐਚ.ਡੀ. ਅਤੇ ਐਮ.ਫਿਲ ਕਰ ਰਹੇ ਹਨ। ਉਹ 12 ਸਾਲ ਐਨ.ਐਸ.ਐਸ. ਦੇ ਪ੍ਰੋਗਰਾਮ ਅਫ਼ਸਰ ਵੀ ਰਹੇ ਹਨ। ਉਸ ਦੀਆਂ ਅੱਠ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਸ ਨੇ 40 ਖੋਜ ਪੱਤਰ ਵੱਖ-ਵੱਖ ਕਿਤਾਬਾ, ਰਸਾਲਿਆਂ ਬਾਰੇ ਯੂਨੀਵਰਸਿਟੀ ਅਤੇ ਸਾਹਿਤ ਸੇਵਾਵਾਂ ਦੌਰਾਨ ਪੜ੍ਹੇ, ਰੇਡਿਓ ਸਟੇਸ਼ਨ ਤੇ 50 ਦੇ ਕਰੀਬ ਸਹਿਤਕ ਵਾਰਤਾਵਾਂ, 200 ਦੇ ਕਰੀਬ ਵੱਖ-ਵੱਖ ਕਿਤਾਬਾਂ ਦੇ ਰੀਵਿਓ ਪ੍ਰਕਾਸ਼ਤ ਹੋਏ ਹਨ ।ਡਾ: ਜੱਸਲ ਸਹਿਤਕ ਅਕੈਡਮੀ ਲੁਧਿਆਣਾ ਅਤੇ ਕੇਂਦਰੀ ਲੇਖਕ ਸਭਾ ਪੰਜਾਬ ਦੇ ਮੈਂਬਰ ਦੇ ਤੌਰ ਤੇ ਵੀ ਸੇਵਾਵਾਂ ਨਿਭਾ ਰਹੇ ਹਨ । ਉਨ੍ਹਾਂ ਦਾ ਕਈ ਖੋਜ ਪ੍ਰੋਜੈਕਟਾਂ ਤੇ ਕੰਮ ਚਲਦਾ ਹੈ । ਡਾ: ਸੰਜੀਵ ਸ਼ਰਮਾਂ -: ਡਾ: ਸੰਜੀਵ ਸ਼ਰਮਾਂ ਨੇ ਸਹਿਤ ਸੇਵਾਵਾਂ ਵਿੱਚ ਵੱਡਾ ਯੋਗਦਾਨ ਪਾਇਆ ਹੈ। ਉਹ ਪਿਛਲੇ ਲੰਮੇ ਅਰਸੇ ਤੋਂ ਨਿਸ਼ਕਾਮ ਸੇਵਾ ਵਿੱਚ ਲੱਗੇ ਹੋਏ ਹਨ । ਉਹ ਮਾਨਸਾ ਰੈਡ ਕਰਾਸ ਅਤੇ ਅਕਾਲ ਨਸ਼ਾ ਛਡਾਊ ਕੇਂਦਰ ਚੀਮਾ ਸਾਹਿਬ ਵਿਖੇ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ । ਉਹ ਵਰਤਮਾਨ ਸਮੇਂ ਦੋਰਾਨ ਨੌਜਵਾਨ ਪੀੜ੍ਹੀ ਵਿੱਚ ਵੱਧ ਰਹੇ ਨਸ਼ਿਆ ਤੋਂ ਚਿੰਤਤ ਹਨ ਜਿਸ ਕਰਕੇ ਉਹ ਨਸ਼ਾ ਛਡਾਊ ਮੁਹਿੰਮ ਵਿੱਚ ਆਪਣਾ ਵਿਸ਼ੇਸ ਯੋਗਦਾਨ ਪਾ ਰਹੇ ਹਨ । ਇਸ ਸੱਭਿਆਚਾਰ ਮੇਲੇ ਦੌਰਾਨ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਔਲਖ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ,ਸਾਮ ਲਾਲ ਭੋਲਾ ,ਮਿੱਠੂ ਮੋਫਰ,ਪ੍ਰੇਮ ਮੋਫਰ ਆਦਿ ਹਾਜਰ ਸਨ।ਇਸ ਮੇਲੇ ਚ ਤਲਵੰਡੀ ਸਾਬੋ ਪਾਵਰ ਲਿਮ: (ਵੇਦਾਤਾਂ ਗਰੁੱਪ) ਵੱਲੋਂ ਇਸ ਪ੍ਰੋਗਰਾਮ ਲਈ ਵਿਸ਼ੇਸ ਯੋਗਦਾਨ ਦਿੱਤਾ ਜਾ ਰਿਹਾ ਹੈ।
ਮੰਚ ਦੇ ਪ੍ਰਧਾਨ ਇੰਦਰਪਾਲ ਸਿੰਘ, ਸ੍ਰਪਰਸਤ ਵਿਜੈ ਸਿੰਗਲਾ ਐਡਵੋਕੇਟ, ਜਸਵਿੰਦਰ ਚੰਨੀ, ਕੁਲਦੀਪ ਸਿੰਘ ਧਾਲੀਵਾਲ, ਰਾਕੇਸ਼ ਕੁਮਾਰ ਗਰਗ, ਅਸੋਕ ਬਾਂਸਲ, ਹਰਦੀਪ ਸਿੰਘ ਸਿੱਧੂ, ਪਰਮਜੀਤ ਸਿੰਘ ਦਹੀਆ, ਡਾ: ਨਿਸ਼ਾਨ ਸਿੰਘ, ਇੰਜੀ: ਸੰਜੀਵ ਕੁਮਾਰ, ਤਰਸੇਮ ਸੇਮੀ, ਮੇਲੇ ਦੇ ਪ੍ਰੋਗਰਾਮ ਦੀ ਸਫ਼ਲਤਾ ਲਈ ਨੱਠ-ਭੱਜ ਕੀਤੀ । ਮੇਲੇ ਦੋਰਾਨ ਟਰਾਟੋ ਤੋ ਗਾਇਕ ਨੇ ਵੀ ਮੇਲੇ ਚ ਰੰਗ ਬੰਨੇ ਤੇ ਅੰਮ੍ਰਿਤਪਾਲ ਹੈਰੀ, ਸੁਖਰਾਜ ਸਿੰਘ ਪ੍ਰੀਤ ਗਰੁੱਪ ਢੱਡੇ, ਜੱਗਾ ਸੂਰਤੀਆਂ ਅਤੇ ਹੋਰ ਇਲਾਕੇ ਦੇ ਉਘੇ ਕਲਾਕਾਰ ਪਹੁੰਚ ਰਹੇ ਹਨ ।ਇਸ ਮੇਲੇ ਚ ਲੋਕਾ ਦਾ ਭਾਰੀ ਇਕੱਠ ਸੀ ।

Post a Comment