ਮਾਨਸਾ ( ) ਲੋਕ ਲਹਿਰਾਂ ਦੇ ਆਗੂ, ਮੁਜਾਰਾ ਲਹਿਰ ਦੇ ਮੋਢੀ ਸਾਬਕਾ ਵਿਧਾਇਕ ਅਤੇ ਮਹਾਨ ਕਮਿਊਨਿਸਟ ਆਗੂ ਕਾ. ਧਰਮ ਸਿੰਘ ਫੱਕਰ ਦੀ 39ਵੀਂ ਬਰਸ਼ੀ ਉਨ੍ਹਾਂ ਦੇ ਜੱਦੀ ਪਿੰਡ ਦਲੇਲ ਸਿੰਘ ਵਾਲਾ ਵਿਖੇ ਪੂਰੇ ਇਨਕਲਾਬੀ ਜੋਸ਼ੋ ਖਰੋਸ਼ ਦੇ ਨਾਲ ਸਾਬਕਾ ਵਿਧਾਇਕ ਕਾ. ਬੂਟਾ ਸਿੰਘ , ਕਾ. ਈਸ਼ਰ ਸਿੰਘ ਦਲੇਲ ਸਿੰਘ ਵਾਲਾ ਅਤੇ ਉਜਾਗਰ ਸਿੰਘ ਪ੍ਰਧਾਨ, ਸੰਤ ਬਾਬਾ ਗੁਰਮੁੱਖ ਸਿੰਘ ਵੈਲਫੇਅਰ ਕਲੱਬ ਦੇ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਹੇਠ ਮਨਾਈ ਗਈ। ਪ੍ਰਧਾਨਗੀ ਮੰਡਲ ਅਤੇ ਬਰਸ਼ੀ ਮੌਕੇ ਪਹੁੰਚੇ ਆਗੂਆਂ ਸੀ.ਪੀ.ਆਈ. ਨੈਸ਼ਨਲ ਕ੍ਯੌਂਸਲ ਮੈਂਬਰ ਅਤੇ ਸੂਬਾ ਸਕੱਤਰ ਪੰਜਾਬ ਕਿਸਾਨ ਸਭਾ ਕਾ. ਭੁਪਿੰਦਰ ਸਾਂਬਰ, ਸੀ.ਪੀ.ਆਈ. ਦੇ ਸੂਬਾ ਐਗਜੈਕਟਿਵ ਮੈਂਬਰ ਅਤੇ ਜਿਲ੍ਹਾ ਸੰਗਰੂਰ ਦੇ ਸਕੱਤਰ ਕਾ. ਸਤਵੰਤ ਸਿੰਘ ਖੰਡੇਵਾਦ, ਐਡਵੋਕਟ ਸੰਪੂਰਨ ਸਿੰਘ ਸਾਜਲੀ ਅਤੇ ਸੀ.ਪੀ.ਆਈ. ਦੇ ਜਿਲ੍ਹਾ ਸਕੱਤਰ ਕਾ. ਕ੍ਰਿਸ਼ਨ ਚੌਹਾਨ ਸਮੇਤ ਅਨੇਕਾ ਆਗੂਆਂ ਵੱਲੋਂ ਕਾ. ਫੱਕਰ ਨੂੰ ਸਰਧਾਂਜਲੀ ਅਰਪਿਤ ਕੀਤੀ । ਇਸ ਮੌਕੇ ਕਾ. ਸਾਂਬਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਡੇ ਪਿਛਲੇ ਸਮਿਆਂ ਦੌਰਾਨ ਜਗੀਰਦਾਰੀ ਅਤੇ ਵਿਸਵੇਦਾਰਾਂ ਦੇ ਹਰੇਕ ਤਰ੍ਹਾਂ ਦੇ ਤਸੱਦਦ ਦਾ ਸ਼ਿਕਾਰ ਹੁੰਦੇ ਰਹੇ ਹਨ ਅਤੇ ਕਾ. ਧਰਮ ਸਿੰਘ ਫੱਕਰ , ਕਾ. ਜੰਗੀਰ ਸਿੰਘ ਜੋਗਾ, ਤੇਜਾ ਸਿੰਘ ਸੁਤੰਤਰ ਆਦਿ ਆਗੂਆਂ ਦੀ ਅਗਵਾਈ ਹੇਠ ਜੰਗੀਰਦਾਰ ਵਿਸਵੇਦਾਰਾਂ ਦੇ ਵਿਰੁੱਧ ਵੱਖ-ਵੱਖ ਰਿਆਸਤਾਂ ਵਿੱਚ ਮੁਜਾਰਾ ਲਹਿਰ ਦੇ ਤਹਿਤ ਸੰਘਰਸ਼ ਲੜਿਆ ਗਿਆ ਅਤੇ ਜ਼ਮੀਨ ਤੇ ਕੰਮ ਕਰਨ ਵਾਲੇ ਮੁਜਾਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਗਿਆ। ਉਨ੍ਹਾਂ ਚੇਤਨ ਕਰਦਿਆ ਕਿਹਾ ਕਿ ਹੁਣ ਨਵੇਂ ਯੁੱਗ ਦੀ ਸਮੇਂ ਦੀਆਂ ਸਰਕਾਰਾਂ ਤੇ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਲੜਾਈ ਬਣ ਚੁੱਕੀ ਹੈ ਕਿਉਂਕਿ ਮਹਿੰਗਾਈ, ਭ੍ਰਿਸ਼ਟਾਚਾਰ ਤੇ ਮੁੱਖਮਰੀ ਸਮੇਂ ਦੀਆਂ ਹਾਕਮ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਕਾਰਨ ਵੱਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਖੱਬੀਆਂ ਧਿਰਾਂ ਹਮੇਸ਼ਾਂ ਹੀ ਲੋਕ ਵਿਰੋਧੀ ਫੈਸਲਿਆਂ ਤੇ ਲੋਕਾਂ ਹਿੱਤਾਂ ਤੇ ਪਹਿਰਾ ਦਿੰਦੀਆਂ ਆ ਰਹੀਆਂ ਹਨ।
ਬਰਸੀ ਮੌਕੇ ਕਾ. ਖੰਡੇਵਾਦ ਤੇ ਐਡਵੋਕੇਟ ਸੰਪੂਰਨ ਸਿੰਘ ਨੇ ਆਪਣੇ ਭਾਸ਼ਨ ਰਾਹੀ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਆਮ ਵਰਗ ਲਈ ਕੁਝ ਨਹੀਂ ਕਰ ਰਹੀਆਂ ਕਿਉਂਕਿ ਸੂਬੇ ਅੰਦਰ ਵੱਡੇ ਪੱਧਰ ਤੇ ਫੈਲੀ ਬੇਰੁਜਗਾਰੀ ਦੇ ਕਾਰਨ ਨੌਜਵਾਨ ਗਲਤ ਰਾਸਤੇ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਆਮ ਲੋਕਾਂ ਲਈ ਸਿੱਖਿਆ ਸਿਹਤ ਨੂੰ ਇੱਕ ਬਜਾਰੂ ਵਸਤੂ ਬਣਾ ਕੇ ਰੱਖ ਦਿੱਤਾ ਹੈ ਜਿਸ ਕਾਰਨ ਆਮ ਲੋਕ ਸਰਕਾਰ ਦੀਆਂ ਇਨ੍ਹਾਂ ਨੀਤੀਆਂ ਦੇ ਸ਼ਿਕਾਰ ਹੋ ਕੇ ਹੋਰ ਗਿਰਾਵਟ ਵੱਲ ਜਾ ਰਹੇ ਹਨ। ਇਸ ਮੌਕੇ ਸਾਬਕਾ ਵਿਧਾਇਕ ਕਾ. ਬੂਟਾ ਸਿੰਘ ਤੇ ਸੀ.ਪੀ.ਆਈ. ਦੇ ਜਿਲ੍ਹਾ ਸਕੱਤਰ ਕਾ. ਕ੍ਰਿਸ਼ਨ ਚੌਹਾਨ ਨੇ ਸਮੁੱਚੀ ਲੀਡਰਸ਼ਿੱਪ ਅਤੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਕਾ. ਫੱਕਰ ਵਰਗੇ ਮਹਾਨ ਆਗੂਆਂ ਦੀ ਬਰਸੀ ਤੇ ਸਮਾਗਮਾਂ ਮੌਕੇ ਲੋਕਾਂ ਵੱਲੋਂ ਹਰੇਕ ਤਰ੍ਹਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ। ਆਗੂਆਂ ਨੇ ਸੂਬਾ ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਆਮ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਨਿੱਜੀ ਕੰਪਨੀਆਂ ਤੇ ਕਾਰਪੋਰੇਟ ਅਦਾਰਿਆਂ ਰਾਹੀਂ ਕਿਸਾਨ ਤੇ ਮਜਦੂਰ ਨੂੰ ਜ਼ਮੀਨ ਵਿਚੋਂ ਬਾਹਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅਮਨ ਕਾਨੂੰਨ ਨੂੰ ਠੀਕ ਰੱਖਣ ਲਈ ਸੂਬਾ ਸਰਕਾਰ ਇਮਾਨਦਾਰੀ ਨਹੀਂ ਦਿਖਾ ਰਹੀ ਅਤੇ ਹਰੇਕ ਵਰਗ ਤੇ ਹਰ ਦਿਨ ਵਧੀਕੀਆਂ ਹੋ ਰਹੀਆਂ ਹਨ। ਬਰਸੀ ਮੌਕੇ ਦੇਸ ਰਾਜ ਸਾਜਲੀ ਦੀ ਸੰਗੀਤ ਮੰਢਲੀ ਵੱਲੋਂ ਅੰਜਾਦੀ ਸਗਰਾਮੀ ਤੇ ਦੇਸ਼ ਭਗਤਾਂ ਬਾਰੇ ਇਨਕਲਾਬੀ ਗੀਤਾਂ ਰਾਹੀਂ ਸਮਾਜਿਕ ਸੇਧ ਦਿੱਤੀ ਗਈ। ਲੋਕ ਚੇਤਨਾ ਮੰਚ ਬਰਨਾਲਾ ਵੱਲੋਂ ਨਿਰਦੇਸ਼ਕ ਹਰਵਿੰਦਰ ਦੀਵਾਨਾ ਦੀ ਨਾਟਕ ਟੀਮ ਵੱਲੋਂ ਦਾਜ ਅਤੇ ਹੋਰ ਸਮਾਜਿਕ ਕਰੁਤੀਆਂ ਦੇ ਖਿਲਾਫ ਕੋਰੀਓਗ੍ਰਾਫੀ ਪੇਸ਼ ਕੀਤੀਆਂ ਗਈਆਂ ਅਤੇ ‘‘ਜੰਗੀ ਰਾਮ ਦੀ ਹਵੇਲੀੂ ਨਾਟਕ ਰਾਹੀਂ ਦੇਸ਼ ਦੀ ਰਾਜਨੀਤੀ ਅਤੇ ਧਰਮ ਵੰਡ ਕਰਕੇ ਰਾਜ ਸੱਤਾ ਚਲਾਉਣ ਵਾਲੇ ਲੋਕਾਂ ਬਾਰੇ ਚੇਤਨ ਕੀਤਾ ਗਿਆ। ਬਰਸੀ ਨੂੰ ਹੋਰਨਾ ਤੋਂ ਇਲਾਵਾ ਜੁਗਰਾਜ ਸਿੰਘ ਹੀਰਕੇ ਸਕੱਤਰ ਸਰਦੂਲਗੜ੍ਹ, ਮਾਸਟਰ ਭੁੂਰਾ ਸਿੰਘ, ਕਾ. ਨਿਹਾਲ ਸਿੰਘ ਦੋਵੇ ਜਿਲ੍ਹਾ ਮੀਤ ਸਕੱਤਰ ਮੇਜਰ ਸਿੰਘ ਮੈਂਬਰ ਜਿਲ੍ਹਾ ਕ੍ਯੌਂਸਲ, ਕਾ. ਕਰਤਾਰ ਸਿੰਘ, ਡਾਆਤਮਾ ਸਿੰਘ ਆਤਮਾ ਮੁਲਾਜਮ ਆਗੂ, ਜਸਕਰਨ ਸਿੰਘ ਪ੍ਰੈਸ ਸਕੱਤਰ, ਗੁਰਤੇਜ ਸਿੰਘ ਕਲੱਬ ਮੈਂਬਰ, ਪ੍ਰਧਾਨ ਬਲਕਾਰ ਸਿੰਘ ਧਾਲੀਵਾਲ, ਸਕੱਤਰ ਨਿਰਮਲ ਸਿੰਘ ਨਿਮਾ, ਹਰਪਾਲ ਸਿੰਘ ਬੱਪੀਆਣਾ, ਭੁਪਿੰਦਰ ਸਿੰਘ ਬੱਪੀਆਣਾ ਪ੍ਰਧਾਨ ਕਿਸਾਨ ਸਭਾ, ਕਾ. ਰੂਪ ਸਿੰਘ ਢਿੱਲੋਂ ਆਦਿ ਆਗੂਆਂ ਨੇ ਸੰਬੋਧਨ ਕੀਤਾ।

Post a Comment