ਇੱਕ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਲਿਜਾਣ ਦੇ ਮਾਮਲੇ ਵਿੱਚ ਪੁਲਿਸ ਦੀ ਢਿਲਮੱਠ ਦੀ ਕਾਰਵਾਈ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਨੇ ਨੰਗਲ ਪੁਲਿਸ ਸਟੇਸ਼ਨ ਅੱਗੇ ਧਰਨਾ ਦਿਤਾ।

Friday, November 16, 20120 comments


ਕੁਲਦੀਪ ਚੰਦ/16 ਨਵੰਬਰ,/ਪੰਜਾਬ ਵਿੱਚ ਨਾਬਾਲਗ ਲੜਕੀਆਂ ਦੇ ਨਾਲ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ, ਅਗਵਾ ਕਰਨ ਦੀਆਂ ਘਟਨਾਵਾਂ, ਸ਼ਰੀਰਕ ਮਾਨਸਿਕ ਸ਼ੋਸ਼ਣ ਦੀਆਂ ਘਟਨਾਵਾਂ ਆਏ ਦਿਨ ਵਾਪਰ ਰਹੀਆਂ ਹਨ। ਪੁਲਿਸ ਦੀ ਢਿਲਮੱਠ ਦੀ ਨੀਤੀ ਇਨਾਂ ਘਟਨਾਵਾਂ ਨੂੰ ਰੋਕਣ ਵਿੱਚ ਅਸਹਾਈ ਸਾਬਤ ਹੋ ਰਹੀਆਂ ਹਨ। ਅਜਿਹੀਆਂ ਘਟਨਾਵਾਂ ਕਈ ਵਾਰ ਅਖਬਾਰਾਂ ਦੀਆਂ ਸੁਰਖੀਆਂ ਬਦਦੀਆਂ ਹਨ ਪਰ ਬਹੁਤੀਆਂ ਘਟਨਾਵਾਂ ਬਾਰੇ ਕਿਸੇ ਨੂੰ ਕੁੱਝ ਵੀ ਪਤਾ ਨਹੀਂ ਚੱਲਦਾ ਹੈ। ਨੰਗਲ ਇਲਾਕੇ ਵਿੱਚ ਵੀ ਇਸਤਰਾਂ ਦੀ ਹੀ ਵਾਪਰੀ ਇੱਕ ਘਟਨਾ ਸਬੰਧੀ ਪੁਲਿਸ ਦੀ ਢਿਲਮੱਠ ਦੀ ਨੀਤੀ ਨੂੰ ਲੈਕੇ ਪਿੰਡ ਵਾਸੀਆਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੇ ਅੱਜ ਨੰਗਲ ਪੁਲਿਸ ਸਟੇਸ਼ਨ ਅੱਗੇ ਧਰਨਾ ਦਿਤਾ। ਪ੍ਰਾਪਤ ਜਾਣਕਾਰੀ ਅਨੁਸਾਰ ਨੰਗਲ ਨਾਲ ਲੱਗਦੇ ਇੱਕ ਪਿੰਡ ਦੀ ਨਾਬਾਲਗ ਲੜਕੀ ਨੂੰ ਪਿੰਡ ਦਾ ਹੀ ਇੱਕ ਨੋਜਵਾਨ ਪਿਛਲੇ ¦ਬੇ ਸਮੇਂ ਤੋਂ ਤੰਗ ਕਰਦਾ ਸੀ। ਲੜਕੀ ਦੀ ਮਾਂ ਬਖਸ਼ੋ ਦੇਵੀ ਨੇ ਦੱਸਿਆ ਕਿ ਪਿੰਡ ਦੇ ਇਸ ਨੋਜਵਾਨ ਸਬੰਧੀ ਪਿੰਡ ਦੀ ਪੰਚਾਇਤ ਕੋਲ ਵੀ ਸ਼ਕਾਇਤ ਕੀਤੀ ਸੀ ਪਰ ਵਾਰ ਵਾਰ ਇਸ ਨੋਜਵਾਨ ਨੇ ਤੰਗ ਕਰਨਾ ਸੁਰੂ ਕਰ ਦਿਤਾ ਅਤੇ ਤਰਾਂ ਤਰਾਂ ਦੀਆਂ ਧਮਕੀਆਂ ਦੇਣ ਲੱਗ ਪਿਆ। ਉਸਨੇ ਦੱਸਿਆ ਕਿ ਮਿਤੀ 2 ਨਵੰਬਰ, 2012 ਨੂੰ ਇਸ ਨੋਜਵਾਨ ਨੇ ਅਪਣੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਮਿਲਕੇ ਮੇਰੀ ਲੜਕੀ ਜੋਕਿ ਨਾਬਾਲਗ ਹੈ ਨੂੰ ਬਹਿਲਾ ਫੁਸਲਾਕੇ ਘਰੋਂ ਭਜਾ ਲਿਆ ਹੈ। ਉਸਨੇ ਦੱਸਿਆ ਕਿ ਇਸ ਸਬੰਧੀ ਨੰਗਲ ਪੁਲਿਸ ਸਟੇਸਨ ਵਿੱਚ ਮਿਤੀ 2 ਨਵੰਬਰ, 2012 ਨੂੰ ਦਰਖਾਸਤ ਦਿਤੀ ਸੀ ਜਿਸਤੇ ਪੁਲਿਸ ਵਲੋਂ ਹੁਣ ਤੱਕ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਘਟਨਾ ਦੇ ਵਿਰੋਧ ਵਿੱਚ ਅਤੇ ਪੁਲਿਸ ਵਲੋਂ ਕੋਈ ਠੋਸ ਕਾਰਵਾਈ ਨਾਂ ਕਰਨ ਦੇ ਵਿਰੋਧ ਵਿੱਚ ਅੱਜ ਪਿੰਡ ਵਾਸੀਆਂ ਨੇ ਨੰਗਲ ਪੁਲਿਸ ਸਟੇਸਨ ਅੱਗੇ ਰੋਸ ਪੂਰਨ ਧਰਨਾ ਦਿਤਾ। ਇਸ ਧਰਨੇ ਵਿੱਚ ਮਾਂ ਬਖ਼ਸੋ ਦੇਵੀ, ਸਰਪੰਚ ਜਰਨੈਲ ਸਿੰਘ, ਡੀ ਵਾਈ ਐਫ ਆਈ ਆਗੂ ਗਿਆਨ ਚੰਦ, ਸੁਰਜੀਤ ਸਿੰਘ ਢੇਰ, ਸੰਜੇ ਕੁਮਾਰ, ਅਮਰ ਚੰਦ, ਪਿੰਕੀ, ਰਾਜ ਕੁਮਾਰ, ਫੁੱਮਣ, ਸੋਹਣ ਲਾਲ, ਹਰਪ੍ਰੀਤ, ਧਰਮਪਾਲ, ਸੰਤੋਸ ਕੁਮਾਰੀ, ਦਰਸ਼ਨਾ ਦੇਵੀ, ਸੀਮਾ ਰਾਣੀ, ਅੰਜੂ ਬਾਲਾ, ਸ਼ਾਂਤੀ ਦੇਵੀ, ਕਾਂਤਾ ਦੇਵੀ, ਰੋਸਨੀ ਦੇਵੀ ਆਦਿ ਨੇ ਪੁਲਿਸ ਦੀ ਢਿੱਲਮੱਠ ਦੀ ਕਾਰਵਾਈ ਦੇ ਵਿਰੋਧ ਵਿੱਚ ਰੋਸ ਪ੍ਰਦਰਸਨ ਕੀਤਾ। ਇਨਾਂ ਕਿਹਾ ਕਿ ਉਨਾਂ ਨੇ ਇਸ ਘਟਨਾ ਲਈ ਦੋਸੀ ਵਿਅਕਤੀਆਂ ਦੇ ਨਾਮ ਪੁਲਿਸ ਨੂੰ ਦੱਸੇ ਸਨ ਅਤੇ ਪੁਲਿਸ ਨੇ ਉਨਾਂ ਵਿਅਕਤੀਆਂ ਨੂੰ ਪੁਲਿਸ ਸਟੇਸਨ ਵੀ ਲਿਆਂਦਾ ਸੀ ਪਰ ਕੁੱਝ ਪ੍ਰਭਾਵਸਾਲੀ ਵਿਅਕਤੀਆਂ ਦੇ ਕਹਿਣ ਤੇ ਤੁਰੰਤ ਛੱਡ ਦਿਤਾ। ਉਨਾਂ ਮੰਗ ਕੀਤੀ ਕਿ ਇਸ ਘਟਨਾ ਲਈ ਜਿੰਮੇਵਾਰ ਵਿਅਕਤੀਆਂ ਖਿਲਾਫ ਸੱਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਨਾਬਾਲਗ ਲੜਕੀ ਦਾ ਪਤਾ ਚੱਲ ਸਕੇ। ਇਸ ਸਬੰਧੀ ਨੰਗਲ ਪੁਲਿਸ ਸਟੇਸਨ ਦੇ ਮੁਖੀ ਐਸ ਐਚ ਕੇਸਰ ਸਿੰਘ ਨੇ ਦੱਸਿਆ ਕਿ ਉਨਾਂ ਨੇ ਲੜਕੀ ਦੀ ਮਾਂ ਦੇ ਬਿਆਨਾ ਦੇ ਅਧਾਰ ਤੇ ਪਰਚਾ ਦਰਜ ਕੀਤਾ ਹੋਇਆ ਹੈ ਅਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger