ਬੱਧਨੀ ਕਲਾਂ 16 ਨਵੰਬਰ ( ਚਮਕੌਰ ਲੋਪੋਂ ) ਪੰਜਾਬ ਕੋ ਐਜੂਕੇਸ਼ਨ ਹਾਈ ਸਕੂਲ ਮਾਣੂੰਕੇ ਦੇ ਵਿਦਿਆਰਥੀਆਂ ਵੱਲੋਂ ਦੀਵਾਲੀ ਅਤੇ ਬਾਲ ਦਿਵਸ ਦੇ ਸਬੰਧ ਵਿੱਚ ਆਪਣੇ ਅਧਿਆਪਕਾਂ ਨਾਲ ਮਿਲ ਕੇ ਸਕੂਲ ਵਿੱਚ ਇੱਕ ਰੰਗਾਂ ਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ । ਰੰਗਾਰੰਗ ਪ੍ਰੋਗਰਾਮ ਦੀ ਸ਼ੁਰੂਆਤ ਦਸਵੀਂ ਕਲਾਸ ਦੀ ਵਿਦਿਆਰਥਣ ਗੁਰਦੀਪ ਕੌਰ ਤੇ ਸਾਥਣਾਂ ਵੱਲੋਂ ਸ਼ਬਦ ਨਾਲ ਕੀਤੀ ਗਈ। ਉਪਰੰਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਕਿੱਟਾਂ, ਭੰਗੜਾ, ਗਿੱਧਾ, ਗੀਤ, ਕੋਰੀਓਗ੍ਰਾਫੀ, ਅਤੇ ਡਾਂਸ ਪੇਸ਼ ਕਰਕੇ ਸਰੋਤਿਆਂ ਦਾ ਮਨੋਰੰਜਨ ਕੀਤਾ। ਇਸ ਮੌਕੇ ਸਕੂਲ ਦੇ ਡਾਇਰੈਕਟਰ ਸ੍ਰ. ਕੁਲਵੰਤ ਸਿੰਘ ਅਤੇ ਪ੍ਰਿੰਸੀਪਲ ਮੈਡਮ ਹਰਵਿੰਦਰ ਕੌਰ ਵੱਲੋਂ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਦੀਵਾਲੀ ਅਤੇ ਬਾਲ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਬੱਚਿਆਂ ਵੱਲੋਂ ਪੇਸ਼ ਕੀਤੇ ਪ੍ਰੋਗਰਾਮ ਦੀ ਸਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਕਰਵਾਉਣ ਨਾਲ ਬੱਚਿਆਂ ਅੰਦਰ ਪੜਾਈ ਦੇ ਨਾਲ-ਨਾਲ ਬਹੁਪੱਖੀ ਪ੍ਰਤਿਭਾ ਦਾ ਵਿਕਾਸ ਹੁੰਦਾ ਹੈ। ਸਕੂਲ ਵੱਲੋਂ ਬੱਚਿਆਂ ਨੂੰ ਪੂਰੀਆਂ ਛੋਲੇ ਦਾ ਲੰਗਰ ਵਿਸ਼ੇਸ਼ ਤੌਰ ਤੇ ਛਕਾਇਆ ਗਿਆ। ਇਸ ਮੌਕੇ ਮਾ. ਹਰਦੀਪ ਸਿੰਘ, ਮਾ.ਹਰਬੰਸ ਸਿੰਘ,ਮਾ.ਮਨਪ੍ਰੀਤ ਸਿੰਘ, ਮੈਡਮ ਨਰੇਸ਼ ਕੁਮਾਰੀ, ਮੈਡਮ ਸਰੋਜ ਬਾਲਾ, ਮੈਡਮ ਅਮਨਦੀਪ ਕੌਰ, ਮੈਡਮ ਗਗਨਦੀਪ ਕੌਰ, ਮੈਡਮ ਨਸੀਬ ਕੌਰ, ਮੈਡਮ ਸੰਦੀਪ ਕੌਰ, ਮੈਡਮ ਕਰਮਜੀਤ ਕੌਰ ਤੋ ਇਲਾਵਾ ਸਾਰਾ ਸਟਾਫ ਅਤੇ ਵਿਦਿਆਰਥੀ ਹਾਜਰ ਸਨ ।

Post a Comment