“ ਕਿਉ ਪਾਣੀ ਨੂੰ ਤਰਸਦੇ ਮਾਪੇ,ਪੁੱਤਰਾਂ ਨੂੰ ਪਾਲ ਪੋਸਕੇ”

Tuesday, November 20, 20120 comments


ਆਂਗਣਵਾੜੀ ਵਰਕਰ ਸਰਬਜੀਤ ਕੌਰ ਬਿਰਕ //////ਬੱਚੇ ਦੇ ਜਨਮ ਤੋਂ ਪਹਿਲਾ ਮਾਂ ਬਾਪ ਦੇ ਦਿਲਾ ਵਿੱਚ ਕਿੰਨੇ ਅਰਮਾਨ ਹੁੰਦੇ ਹਨ ।ਪ੍ਰਮਾਤਮਾ ਅੱਗੇ ਸਵੇਰੇ ਸ਼ਾਮ ਅਰਦਾਸਾ ਕਰਦੇ ਹਨ ਕਿ ਹੇ ਵਾਹਿਗੁਰੂ ਸਾਡੇ ਘਰ ਪੁੱਤਰ ਦੀ ਦਾਤ ਬਖਸੀ,ਜੋ ਸਾਡੇ ਬੁਢਾਪੇ ਦਾ ਸਹਾਰਾ ਬਣੇ,ਬੁੱਢੇ ਹੋਇਆ ਤੋਂ ਸਾਡੀ ਸੇਵਾ ਕਰੇ,ਪੜ੍ਹ ਲਿਖਕੇ ਅਫਸਰ ਬਣੇ ਤਾ ਕਿ ਸਾਡਾ ਜੱਗ ਤੇ ਨਾਮ ਰੋਸ਼ਨ ਹੋਵੇ।ਬੇਟਾ ਹੋਣ ਤੋਂ ਬਾਅਦ ਮਾਂ ਬਾਪ ਬੜੇ ਲਾਡਾ ਨਾਲ ਪਾਲਦੇ,ਲੋਰੀਆਂ ਦਿੰਦੇ ਥੱਕਦੇ ਨਹੀ,ਖਾਣ ਪੀਣ,ਪਹਿਨਣ ਹੰਢਾੳੇੁਣ ਵਿੱਚ ਕੋਈ ਕਮੀ ਨਹੀ ਰਹਿਣ ਦਿੰਦੇ ਜਦੋ ਪੁੱਤਰ ਪੰਜ ਸਾਲ ਦਾ ਹੋ ਜਾਦਾ ਹੈ ਤਾ ਉਸ ਨੂੰ ਵਧੀਆਂ ਸਕੂਲ ਵਿੱਚ ਪੜ੍ਹਣੇ ਪਾਉਦੇ ਹਨ ।ਜਦੋ ਪੁੱਤਰ ਆਪਣੇ ਆਪ ਵਿੱਚ ਹੋ ਜਾਦੇ ਹਨ ਤਾਂ ਮਾਪਿਆ ਦੇ ਕੀਤੇ ਲਾਡ ਪਿਆਰ,ਲੋਰੀਆ ਨੂੰ ਮਨੋ ਵਿਸਾਰ ਦਿੰਦੇ ਹਨ ।ਜਦੋ ਮਾਪੇ ਥੋੜੇ ਬੁੱਢੇ ਹੋ ਜਾਦੇ ਹਨ ਤਾਂ ਪੁੱਤਰ ਮਾਂ ਬਾਪ ਨੂੰ ਬੋਝ ਸਮਝਣ ਲੱਗਦੇ ਹਨ ਤੇ ਬੇਕਾਰ ਸਮਾਨ ਦੀ ਤਰ੍ਹਾ ਵਾਧੂ ਸਮਝਕੇ ਇੱਕ ਬੇਕਾਰ ਤੇ ਕਬਾੜ ਜਿਹੇ ਕਮਰੇ ਵਿੱਚ ਰਹਿਣ ਲਈ ਕਹਿੰਦੇ ਹਨ ।ਉਹ ਮਾਂ ਬਾਪ ਜਿੰਨਾ ਨੇ ਅਰਦਾਸਾ ਕਰ ਕਰ ਕੇ,ਮੱਥੇ ਰਗੜ ਰਗੜ ਕੇ ਪ੍ਰਮਾਤਮਾ ਤੋਂ ਮੰਗੇ ਸਨ ਉਹੀ ਪੁੱਤਰ ਮਾਂ ਪਿਉ ਨੂੰ ਨਫਰਤ ਕਰਨ ਲੱਗ ਪੈਂਦੇ ਹਨ।ਕਈ ਪੁੱਤਰ ਤਾਂ ਮਾਂ ਪਿਉ ਨੂੰ ਛੇ ਛੇ ਮਹੀਨੇ ਲਈ ਵੰਡ ਲੈਂਦੇ ਹਨ ਤੇ ਕਹਿੰਦੇ ਹਨ ਛੇ ਮਹੀਨੇ ਤੂੰ ਮਾਂ ਨੂੰ ਸੰਭਾਲੀ,ਤੇ ਛੇ ਮਹੀਨੇ ਮੈਂ ਪਿਤਾ ਨੂੰ ਸੰਭਾਲਾਗਾ ।ਮਾਂ ਪਿਉ ਦੀ ਸੇਵਾ ਤਾਂ ਕੀ ਕਰਨੀ,ਮਾਂ ਪਿਉ ਨੂੰ ਜਿਉਦੇ ਜੀ ਹੀ ਅਲੱਗ ਕਰ ਦਿੰਦੇ ਹਨ ।ਵੱਡੇ ਹੋ ਕੇ ਉਹ ਇਸ ਭੁੱਲ ਜਾਦੇ ਹਨ ਕਿ ਜਿਸ ਤਰਾਂ ਅਸੀ ਆਪਣੇ ਮਾਂ ਬਾਪ ਨੂੰ ਬੋਝ ਸਮਝਿਆ,ਇੰਨਾ ਦੀ ਸੇਵਾ ਨਹੀ ਕੀਤੀ ਉਸੇ ਤਰਾਂ ਹੀ ਸਾਡੇ ਬੱਚੇ ਵੱਡੇ ਹੋ ਕੇ ਸਾਨੂੰ ਬੋਝ ਸਮਝਣਗੇ ਉਹ ਆਪਣੇ ਬੱਚਿਆ ਤੋਂ ਇਹੀ ਉਮੀਦ ਕਰਨ ।ਜਦ ਪੁੱਤਰ ਨਲਾਇਕ ਨਿਕਲਦਾ ਹੇੈ ਮਾਂ ਬਾਪ ਦਾ ਕਹਿਣਾ ਨਹੀ ਮੰਨਦਾ,ਨਸ਼ਿਆ ਵਿੱਚ ਆਪਣੀ ਜਿੰਦਗੀ ਬਰਵਾਦ ਕਰ ਲੈਂਦਾ ਹੈ ਤਾਂ ਉਸ ਸਮੇਂ ਮਾਂ ਬਾਪ ਦੇ ਦਿਲ ਵਿੱਚੋ ਇਹ ਹੀ ਅਵਾਜ ਆਉਦੀ ਹੈ ਕਿ ਚੰਗਾ ਹੁੰਦਾ ਜੇਕਰ ਇਸ ਨਲਾਇਕ ਪੁੱਤਰ ਦੀ ਜਗ੍ਹਾ ਇੱਕ ਕੁੜੀ ਜੰਮ ਪੈਂਦੀ ,ਜਦ ਪੁੱਤਰਾਂ ਵਾਲੇ ਮਾਂ ਪਿਉ ਨੂੰ ਬੇਔਲਾਦ ਜੋੜਾ ਰੁਲਦੇ ਵੇਖਦਾ ਹੈ ਤਾਂ ਆਪਣੇ ਮਨ ਵਿੱਚ ਇਹ ਹੀ ਸੋਚਦਾ ਹੈ ਕਿ “ਚੰਗਾ ਹੋਇਆਂ ਆਪਣੇ ਘਰ ਪੁੱਤਰ ਨਹੀ ਹੋਇਆ ਜੇ ਪੁੱਤਰ ਜੰਮ ਪੈਂਦਾ ਤਾਂ ਆਪਣੀ ਵੀ ਇਹੀ ਹਾਲਤ ਹੋਣੀ ਸੀ ।ਪੁੱਤਰਾਂ ਨਾਲੋਂ ਧੀਆਂ ਮਾਂ ਬਾਪ ਵਾਰੇ ਸੌ ਗੁਣਾ ਵੱਧ ਸੋਚਦੀਆ ਹਨ,ਪਰ ਪੁੱਤਰ ਆਪਣੇ ਮਾਪਿਆ ਵਾਰੇ ਰੱਤੀ ਭਰ ਵੀ ਨਹੀ ਸੋਚਦੇ ।ਆਖੀਰ ਸੱਚ ਤਾਂ ਇਹ ਹੈ ਕਿ ਭਰੂਣ ਹੱਤਿਆਂ ਨੂੰ ਰੋਕ ਕੇ ਬੇਟੀ ਨੂੰ ਜਨਮ ਦਿਉ ਪੜ੍ਹ ਲਿਖਕੇ ਇਹ ਭਰੁੂਣ ਵਿੱਚ ਪਲ ਰਹੀ ਬੇਟੀ ਵੀ ਸਾਡਾ ਨਾਮ ਰੋਸ਼ਨ ਕਰ ਸਕਦੀ ਹੈ,ਨੰਨੀ ਛਾਂ ਵੀ ਸਾਡੇ ਬੁਢਾਪੇ ਦੀ ਡੰਗੋਰੀ ਬਣ ਸਕਦੀ ਹੈ ।ਕਿਸੇ ਨੇ ਇਹ ਸਤਰਾਂ ਸੱਚ ਹੀ ਕਹੀਆ ਹਨ ਕਿ “ਨਹੀ ਜੱਗ ਤੇ ਤੀਰਥ ਬੰਦਿਆ,ਮਾਪਿਆ ਦੀ ਸੇਵਾ ਨਾਲ ਦਾ”

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger