ਲੁਧਿਆਣਾ 20 ਨਵੰਬਰ ( ( ਸਤਪਾਲ ਸੋਨ ) ਹਰ ਮਨੁਖ ਦੇ ਅੰਦਰ ਪ੍ਰਭੂ ਨਾਮ ਦੀ ਜੋਤ ਦੇ ਅੰਸ਼ ਮੌਜੂਦ ਹਨ । ਮਗਰ ਇਨਸਾਨ ਅਗਿਆਨਤਾ ਦੇ ਹਨ•ੇਰੇ ਵਿ¤ਚ ਦੁਨਿਆਵੀ ਸੁਖ ਸੁਵਿਧਾਵਾਂ ਹਾਸਲ ਕਰਣ ਦੀ ਭ¤ਜ ਦੋੜ ਅਤੇ ਕਾਮ , ਕ੍ਰੋਧ , ਲੋਭ , ਮੋਹ ਅਤੇ ਅੰਹਕਾਰ ਦੀ ਗਿਰਫਤ ਵਿ¤ਚ ਆਕੇ ਆਪਣੇ ਸਰੀਰ ਦੇ ਅੰਦਰ ਸਥਾਪਤ ਨਾਮ ਰੁਪੀ ਜੋਤ ਦੀ ਪਹਿਚਾਣ ਕਰ ਉਸਨੂੰ ਪਹਿਚਾਣ ਨਹੀਂ ਸਕਦਾ। ਉਪਰੋਕਤ ਪ੍ਰਵਚਣ ਗੁਰੂ ਆਨੰਦ ਅ¤ਤਰੀ ਜੀ ਨੇ ਸਿਵਲ ਸਿਟੀ ਸਥਿਤ ਸ਼੍ਰੀ ਗੰਗਾ ਧਾਮ ਆਸ਼ਰਮ ਵਿ¤ਖੇ ਹਫ਼ਤਾਵਾਰ ਭਜਨ ਸੰਧਿਆ ਨੂੰ ਸੰਬੋਧਿਤ ਕਰਦੇ ਹੋਏ ਕੀਤੇ । ਇਧਰ ਉਧਰ ਭਟਕਦੇ ਮਨ ਨੂੰ ਸ਼ਾਂਤ ਕਰਨ ਦਾ ਢੰਗ ਦ¤ਸਦੇ ਹੋਏ ਅ¤ਤਰੀ ਜੀ ਨੇ ਕਿਹਾ ਕਿ ਇਨਸਾਨ ਮੋਹ ਮਾਇਆ ਦੇ ਜੰਜਾਲ ਵਿ¤ਚ ਫਸ ਕੇ ਪ੍ਰਭੂ ਭਗਤੀ ਰੁਪੀ ਧਨ ਇਕ¤ਠਾ ਕਰਨ ਲਈ ਪ੍ਰਾਪਤ ਹੋਏ ਮਨੁ¤ਖ ਜਨਮ ਦੇ ਮਕਸਦ ਨੂੰ ਭੁ¤ਲ ਕੇ ਦੁਨਿਆਵੀ ਮਾਇਆ ਵ¤ਲ ਵਧ ਕੇ ਮਨ ਦੀ ਸ਼ਾਂਤੀ ਨੂੰ ਗੁਆ ਬੈਠਦਾ ਹੈ । ਮਨ ਦੀ ਸ਼ਾਂਤੀ ਨੂੰ ਬਰਕਰਾਰ ਰ¤ਖਣ ਲਈ ਸਾਨੂੰ ਦੁਨਿਆਵੀ ਪੈਸੇ ਦੀ ਲਾਲਸਾ ਦੇ ਨਾਲ ਨਾਲ ਪ੍ਰਭੂ ਨਾਮ ਰੁਪੀ ਬੈਂਕ ਬੈਲੇਂਸ ਵਧਾਕੇ ਆਪਣੇ ਅੰਦਰ ਪ੍ਰਭੂ ਨਾਮ ਦੀ ਜੋਤ ਦੇ ਅੰਸ਼ ਨੂੰ ਪਛਾਣ ਪਵੇਗਾ। ਇਸ ਤੋਂ ਪਹਿਲਾ ਮਹਿਲਾ ਭਜਨ ਮੰਡਲੀ ਦੀ ਵਲੋਂ ਸੰਗੀਤਮਈ ਧੁਨਾਂ ਤੇ ਓਮ ਨਮੋ ਸ਼ਿਵਾਏ ਨਾਮ ਦਾ ਸਿਮਰਨ ਕਰਦੇ ਹੋਏ ਭਗਵਾਨ ਭੋਲ਼ੇ ਨਾਥ ਦੇ ਭਜਨ ਪੇਸ਼ ਕੀਤੇ । ਇਸ ਉਪਰੰਤ ਭਗਤਜਨਾਂ ਨੇ ਮਾਤਾ ਗੰਗਾ ਜੀ ਅਤੇ ਭਗਵਾਨ ਭੋਲ਼ੇ ਨਾਥ ਜੀ ਦੀ ਮਹਾਆਰਤੀ ਕਰਕੇ ਪ੍ਰਸਾਦ ਪ੍ਰਾਪਤ ਕੀਤਾ । ਇਸ ਮੌਕੇ ਰਜਨੀਸ਼ ਗੋਤਮ, ਰਾਜ ਗਰਗ , ਰਣਜੀਤ ਸਿੰਘ ਬ¤ਤਰਾ , ਰਜਨੀਸ਼ ਓਹਰੀ , ਜਤਿੰਦਰ ਕੁਮਾਰ , ਸੰਤੋਖ ਸਿੰਘ , ਗੋਪੀ , ਬਿੰਨੀ ਜੀ , ਸੰਦੀਪ ਕੌਰ , ਸੁਦੇਸ਼ ਗੁਪਤਾ , ਸੁਰਿੰਦਰ ਕਪੂਰ , ਪੁਸ਼ਪਾ ਸ਼ਰਮਾ , ਸੁਨੀਤਾ ਕਟਾਰਿਆ , ਰੀਟਾ ਬਤਰਾ , ਪ੍ਰਿਆ ਅਤੇ ਹੋਰ ਵੀ ਮੌਜੂਦ ਸਨ ।
Post a Comment