ਮਲਸੀਆਂ ਵਿਖੇ ਰੈਲੀ ਕੱਢ ਕੀਤਾ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ

Tuesday, November 20, 20120 comments


 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਸੀਆਂ (ਲੜਕੇ) ਵਿਖੇ ਸਕੂਲ ਦੇ ਪ੍ਰਿੰਸੀਪਲ ਧਰਮਪਾਲ ਦੀ ਅਗਵਾਈ ਵਿਦਿਆਰਥੀਆਂ ਨੇ ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ ਕੱਢੀ ਇਸ ਮੌਕੇ ਵਿਦਿਆਰਥੀਆਂ ਨੇ ਹੱਥਾਂ ਵਿੱਚ ਨਸ਼ਿਆਂ ਖਿਲਾਫ਼ ਸੰਦੇਸ਼ ਦਿੰਦੀਆਂ ਤਖਤੀਆਂ ਫੜ ਕੇ ਨਾਅਰੇ ਲਗਾ ਕੇ ਮਲਸੀਆਂ ਦੇ ਲੋਕਾਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਕੀਤਾ ਪਿੰਡ ਦੇ ਲੋਕਾਂ ਵੱਲੋਂ ਰੈਲੀ ਦਾ ਸਵਾਗਤ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਫ਼ਲ ਵੀ ਵੰਡੇ ਗਏ ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਧਰਮਪਾਲ, ਮਨਜੀਤ ਸਿੰਘ, ਕ੍ਰਿਸ਼ਨ ਲਾਲ, ਵਿਜੇ ਕੁਮਾਰ, ਗੁਰਮੁੱਖ ਸਿੰਘ, ਸਵਰਨ ਸਿੰਘ, ਜਤਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਪਰਵਿੰਦਰ ਸਿੰਘ, ਲਵਲੀਨ ਵਰਮਾ, ਅੰਜੂ ਬਾਲਾ, ਮਨਜੀਤ ਕੌਰ, ਰਾਜਵਿੰਦਰ ਕੌਰ, ਹਰਜਿੰਦਰ ਕੌਰ ਆਦਿ ਹਾਜ਼ਰ ਸਨ
 ਪਿੰਡ ਭੁੱਲਰ ਨਸ਼ਾਂ ਵਿਰੋਧੀ ਰੈਲੀ ਕੱਢੀ
 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਵਿਖੇ ਪ੍ਰਿੰਸੀਪਲ ਫਕੀਰ ਚੰਦ ਸੱਭਰਵਾਲ ਦੀ ਅਗਵਾਈ ਨਸ਼ਿਆਂ ਨੂੰ ਖ਼ਤਮ ਕਰਨ ਦੇ ਮਕਸਦ ਨਾਲ ਪਿੰਡ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ ਇਸ ਮੌਕੇ ਵਿਦਿਆਰਥੀਆਂ ਵੱਲੋਂ ਨਸ਼ਿਆਂ ਖਿਲਾਫ ਸੰਦੇਸ਼ ਦਿੰਦੀਆਂ ਤਖਤੀਆਂ ਹੱਥਾਂ ਵਿੱਚ ਫੜ ਕੇ ਨਾਅਰੇ ਲਗਾਏ ਇਸ ਮੌਕੇ ਹੋਰਨਾਂ ਤੋਂ ਇਲਾਵਾ ਰਸ਼ਪਾਲ ਸਿੰਘ, ਨਰਿੰਦਰ ਕੁਮਾਰ, ਜਸਵੰਤ ਰਾਏ, ਤਰਲੋਚਨ ਸਿੰਘ, ਸੁਖਰਾਜ ਸਿੰਘ, ਬਲਜੀਤ ਸਿੰਘ, ਸਰਬਪ੍ਰੀਤ ਸਿੰਘ, ਕਿਰਨ ਬਾਲਾਅਦਰਸ਼ ਕੁਮਾਰੀ, ਲਲਿਤਾ, ਰੂਹੀ ਸੱਭਰਵਾਲ, ਪ੍ਰਵੀਨ, ਸਵਿਤਾ ਆਦਿ ਹਾਜ਼ਰ ਸਨ   
 ਐਲੀਮੈਂਟਰੀ ਸਕੂਲ ਕੋਟਲੀ ਗਾਜਰਾਂ ਦੇ ਵਿਦਿਆਰਥੀਆਂ ਕੱਢੀ ਰੈਲੀ
 ਸਰਕਾਰੀ ਐਲੀਮੈਂਟਰੀ ਸਕੂਲ ਕੋਟਲੀ ਗਾਜਰਾਂ ਵਿਖੇ ਹੈਡਟੀਚਰ ਰਕੇਸ਼ ਚੰਦ ਦੀ ਅਗਵਾਈ ਸਕੂਲ ਦੇ ਵਿਦਿਆਰਥੀਆਂ ਨੇ ਨਸ਼ਿਆਂ ਖਿਲਾਫ਼ ਜਾਗਰੂਕਤਾ ਰੈਲੀ ਕੱਢੀ ਇਸ ਰੈਲੀ ਦਾ ਦਿਲਸਚਪ ਪਹਿਲੂ ਇਹ ਸੀ ਕਿ ਇਹ ਰੈਲੀ ਛੋਟੇ-ਛੋਟੇ ਬੱਚਿਆਂ ਨੇ ਕੱਢੀ ਤੇ ਸੰਦੇਸ਼ ਦਿੰਦੀਆਂ ਤਖਤੀਆਂ ਚੁੱਕ ਕੇ ਪਿੰਡ ਦੇ  ਲੋਕਾਂ ਨੂੰ ਨਸ਼ਿਆ ਖਿਲਾਫ਼ ਜਾਗਰੂਕ ਕੀਤਾ ਲੋਕਾਂ ਨੇ ਰੈਲੀ ਦੀ ਖੂਬ ਪ੍ਰਸ਼ੰਸਾ ਕੀਤੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਪ੍ਰੀਤ ਸਿੰਘਕੁਲਵਿੰਦਰ ਕੌਰ, ਵੰਦਨਾ ਰਾਣੀ, ਕਿਰਨ ਅਰੋੜਾ ਆਦਿ ਹਾਜ਼ਰ ਸਨ

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger