ਲੁਧਿਆਣਾ 20 ਨਵੰਬਰ (ਸਤਪਾਲ ਸੋਨ ) ਜਿਲਾ ਯੂਥ ਕਾਂਗਰਸ ਵਿਧਾਨਸਭਾ ( ਪੂਰਵੀ ) ਦੀ ਵਿਸ਼ੇਸ਼ ਮਿੰਟੀਗ ਯੂਥ ਕਾਂਗਰਸ ( ਪੂਰਵੀ ) ਦੇ ਪ੍ਰਧਾਨ ਅਨੁਰਾਗ ਟਪਾਰਿਆ ਦੀ ਪ੍ਰਧਾਨਗੀ ਹੇਠ ਕਾਕੋਵਾਲ ਰੋਡ ਤੇ ਆਯੋਜਿਤ ਕੀਤੀ ਗਈ । ਜਿਲਾ ਯੂਥ ਕਾਂਗਰਸ ਸ¤ਕਤਰ ਜਨਰਲ ਅਤੇ ਵਿਧਾਨਸਭਾ ਪੂਰਵੀ ਦੇ ਇੰਚਾਰਜ ਤਜਿੰਦਰ ਚਹਿਲ ਮਿੰਟੀਗ ਵਿ¤ਚ ਬਤੋਰ ਮੁਖ ਮਹਿਮਾਨ ਸ਼ਾਮਿਲ ਹੋਏ । ਮਿੰਟੀਗ ਵਿਚ ਨੌਜਵਾਨ ਵਰਗ ਨੂੰ ਨਸ਼ੇ ਦੇ ਚਿਕੜ’ਚੋਂ ਬਚਾਉਣ ਲਈ ਵਿਚਾਰ ਵੰਟਾਦਰਾ ਕਰਦੇ ਹੋਏ ਤਜਿੰਦਰ ਚਹਿਲ ਅਤੇ ਅਨੁਰਾਗ ਟਪਾਰਿਆ ਨੇ ਰਾਜ ਸਰਕਾਰ ਵਲੋਂ ਪੰਜਾਬ ਦੇ ਨੌਜਵਾਨ ਵਰਗ ਨੂੰ ਨਸ਼ਾ ਮੁਕਤ ਕਰਨ ਲਈ ਕੀਤੀ ਜਾ ਰਹੀ ਬਿਆਨਬਾਜੀ ਨੂੰ ਢਕੋਂਸਲਾ ਦਸਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਯੂਥ ਕਾਂਗਰਸ ਵਲੋਂ ਨਸ਼ਾ ਮੁ¤ਕਤ ਪੰਜਾਬ ਲਈ ਚਲਾਏ ਜਾ ਰੇਹ ਅਭਿਆਨ ਤਹਿਤ ਲੁਧਿਆਣਾ ਵਿ¤ਚ ਪੰਜ ਦਿਨਾਂ ਤਕ ਕੀਤੇ ਗਈ ਹੜਤਾਲ ਅਤੇ ਸਾਬਕਾ ਸਿਹਤ ਮੰਤਰੀ ਸਤਪਾਲ ਗੋਂਸਾਈ ਦੇ ਨਿਵਾਸ ਦਾ ਘਿਰਾਉ ਕਰਨ ਤੋਂ ਬਾਅਦ ਮਜਬੂਰੀ ਵਿਚ ਰਾਜ ਸਰਕਾਰ ਨੇ ਪਤਰ ਨੰ. 36471 ਦੇ ਰਾਹੀਂ 30 - 9 - 2011 ਨੂੰ ਅਧਿਸੂਚਨਾ ਜਾਰੀ ਕਰਕੇ ਪੰਜਾਬ ਵਿ¤ਚ ਨਸ਼ੇ ਦਾ ਕੰਮ-ਕਾਜ ਕਰਨ ਵਾਲੇ ਸੌਦਾਗਰਾਂ ਤੇ ਨੁਕੇਲ ਪਾਉਣ ਲਈ ਪੰਜਾਬ ਡਰਗ ਪ੍ਰਵੈਂਸ਼ਨ ਬੋਰਡ ਗਠਿਤ ਕੀਤਾ ਸੀ । ਮਗਰ ਅਫਸੋਸ ਦੀ ਗਲ ਹੈ ਕਿ ਬੋਰਡ ਗਠਿਤ ਹੋਣ ਦੇ ਇਕ ਸਾਲ ਬਾਅਦ ਵੀ ਬੋਰਡ ਸਫੇਦ ਹਾਥੀ ਸਾਬਤ ਹੋ ਰਿਹਾ ਹੈ । ਰਾਜ ਸਰਕਾਰ ਵਲੋਂ ਨਸ਼ਾ ਵਿਰੋਧੀ ਅਭਿਆਨ ਚਲਾਉਣ ਦੀ ਖਿਲੀ ਉਡਾਉਂਦੇ ਹੋਏ ਯੂਥ ਆਗੂਆਂ ਨੇ ਕਿਹਾ ਕਿ ਰਾਜ ਸਰਕਾਰ ਜ਼ਮੀਨੀ ਪ¤ਧਰ ਤੇ ਨਸ਼ੇ ਨੂੰ ਖਤਮ ਕਰਨ ਦੀ ਬਜਾਏ ਅਖਬਾਰੀ ਬਿਆਨ ਬਾਜੀ ਕਰਕੇ ਹੀ ਪੰਜਾਬ ਵਿਚ ਨਸ਼ਾ ਵੇਚਣ ਵਾਲੇ ਸੌਦਾਗਰਾਂ ਨੂੰ ਪ੍ਰਫੂ¤ਲਤ ਕਰ ਰਹੀ ਹੈ । ਰਾਜ ਸਰਕਾਰ ਵ¤ਲੋਂ ਆਪਣੇ ਨੇਤਾਵਾਂ ਨੂੰ ਸੁਖ ਸੁਵਿਧਾਵਾਂ ਦੇਣ ਦੇ ਨਾਂ ਤੇ ਗਠਿਤ ਕੀਤੇ ਵਖ- ਵਖ ਬੋਰਡਾਂ ਦਾ ਜਿਕਰ ਕਰਦੇ ਹੋਏ ਉਨ ਕਿਹਾ ਕਿ ਰਾਜ ਸਰਕਾਰ ਵ¤ਲੋਂ ਗਠਿਤ ਕੀਤੇ ਗਏ ਪੰਜਾਬ ਡਰਗ ਪ੍ਰਵੈਂਸ਼ਨ ਬੋਰਡ ਦੀ ਤਰ ਯੂਥ ਡਿਵੈਲਪਮੈਂਟ ਬੋਰਡ , ਵਪਾਰ ਬੋਰਡ , ਦਲਿਤ ਭਲਾਈ ਬੋਰਡ , ਪਰਵਾਸੀ ਭਲਾਈ ਬੋਰਡ ਵੀ ਸਫੇਦ ਹਾਥੀ ਸਾਬਤ ਹੋਏ ਹਨ । ਇਨ ਬੋਰਡਾਂ ਦੇ ਨਾਮ ਤੇ ਅਕਾਲੀ ਭਾਜਪਾ ਗਠਬੰਧਨ ਨੇਤਾਵਾਂ ਦੀ ਐਡਜਸਟਮੈਂਟ ਕਰਕੇ ਸਰਕਾਰੀ ਸੁਖ ਸੁਵਿਧਾਵਾਂ ਦੇ ਨਾ ਤੇ ਰਾਜ ਦੀ ਜਨਤਾ ਦੀ ਖੂਨ ਪਸੀਨੇ ਦੀ ਕਮਾਈ ਦਾ ਇਕ ਬਹੁਤ ਵਡਾ ਹਿਸਾ ਜਰੁਰ ਬਰਬਾਦ ਹੋ ਗਿਆ ਹੈ । ਇਸ ਮੌਕੇ ਤਜਿੰਦਰ ਚਹਿਲ , ਅਨੁਰਾਗ ਟਪਾਰਿਆ , ਰੋਹਿਤ ਧੀਰ , ਯੋਗੇਸ਼ ਹਾਂਡਾ , ਦਿਨੇਸ਼ ਸ਼ਰਮਾ , ਅਸ਼ੀਸ ਟਪਾਰਿਆ , ਵਰੁਣ ਮਲਹੌਤਰਾ , ਮੋਹਿਤ ਧੀਰ , ਅਤੁਲ ਵੈਦ , ਯੋਗੇਸ਼ ਜੈਨ , ਬਾਦਲ ਗੁਪਤਾ , ਰੋਿਹਤ ਸੂਦ , ਸਚਿਨ ਸ਼ਰਮਾ , ਦਿਨੇਸ਼ ਸ਼ਰਮਾ , ਕਮਲ ਸਿ¤ਕਾ , ਪ੍ਰੰਸ਼ਾਤ , ਹਰਸ਼ ਸ਼ਰਮਾ , ਸੋਨੂੰ ਖਾਨ , ਚੇਤਨ , ਬਿੰਦਰ ਕੁਮਾਰ , ਪ੍ਰਿੰਸ ਡੋਗਰਾ , ਰਾਜੇਸ਼ ਕੁਮਾਰ , ਪੁਖਰਾਜ ਧੀਰ ਅਤੇ ਹੋਰ ਵੀ ਮੌਜੂਦ ਸਨ ।
Post a Comment