ਭੀਖੀ,17ਨਵੰਬਰ-( ਬਹਾਦਰ ਖਾਨ )- ਬੀਤੀ ਰਾਤ ਸਥਾਨਕ ਬੱਸ ਅੱਡੇ ਦੇ ਨੇੜੇ ਚੋਰਾਂ ਵੱਲੋਂ ਦੋ ਦੁਕਾਨਾਂ ਦੇ ਸ਼ਟਰ ਅਤੇ ਜਿੰਦੇ ਤੋੜ ਕੇ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਿਵਾ ਇਲੈਕਟਿਕ ਵਰਕਸ ਦਾ ਸ਼ਟਰ ਅਤੇ ਤਾਲਾ ਤੋੜ ਕੇ ਚੋਰਾਂ ਨੇ ਤਾਂਬੇ ਦੀ ਤਾਰ, ਇੱਕ ਰਸੌਈ ਗੈਸ ਸਿਲੰਡਰ, ਦੋ ਬੈਟਰੇ ਅਤੇ ਸੰਦ ਚੋਰੀ ਕੀਤੇ ਹਨਜਿਨ•ਾਂ ਦੀ ਕੀਮਤ ਲਗਭਗ 80 ਹਜ਼ਾਰ ਰੁਪਏ ਦੱਸੀ ਜਾਂਦੀ ਹੈ, ਜਦੋਂ ਕਿ ਜੈ ਸ਼ਿਵ ਆਇਰਨ ਸਟੋਰ ਦਾ ਵੀ ਸ਼ਟਰ ਤੇ ਤਾਲਾ ਤੋੜਕੇ ਵੱਡੀਆਂ ਛੋਟੀਆਂ ਸਬਮਰਸੀਬਲ ਮੋਟਰਾਂ, ਤਾਰ ਅਤੇ ਹੋਰ ਲੱਖਾਂ ਦਾ ਸਮਾਨ ਚੌਰੀ ਕਰ ਲਿਆ ਹੈ। ਦੁਕਾਨਦਾਰ ਵਿਪਨ ਕੁਮਾਰ ਗੰਢੀ ਅਤੇ ਬਿੰਦਰ ਸਿੰਘ ਵੱਲੋਂ ਇਸ ਘਟਨਾ ਦੀ ਸੂਚਨਾ ਸਥਾਨਕ ਪੁਲਿਸ ਥਾਨਾ ਵਿਖੇ ਦੇ ਦਿੱਤੀ ਗਈ ਹੈ ਪੁਲਿਸ ਨੇ ਮੌਕਾ ਦੇਖਣ ਉਪਰੰਤ ਚੋਰਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।

Post a Comment