ਭੀਖੀ,17ਨਵੰਬਰ-( ਬਹਾਦਰ ਖਾਨ )- ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਵੱਲੋਂ ਨੇਤਰਦਾਨੀ ਮਾਤਾ ਮਾਇਆ ਦੇਵੀ ਦੇ ਪਰਿਵਾਰ ਨੂੰ ਯਾਦਗਾਰੀ ਚਿੰਨ• ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨੇਤਰਦਾਨ ਸੰਮਤੀ ਦੇ ਮੈਂਬਰ ਵਿਜੈ ਕੁਮਾਰ ਨੇ ਮੌਜੂਦ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਮ੍ਰਿਤਕ ਵਿਅਕਤੀ ਦੀਆਂ ਅੱਖਾਂ ਦਾਨ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਦੇਸ਼ ਵਿੱਚੋਂ ਅੰਨ•ਾਪਣ ਖ਼ਤਮ ਕੀਤਾ ਜਾ ਸਕੇ। ਉਨ•ਾਂ ਕਿਹਾ ਕਿ ਅੱਖਾਂ ਦਾਨ ਕਰਨ ਦੁਨੀਆ ਦਾ ਸਭ ਤੋਂ ਵੱਡਾ ਦਾਨ ਹੈ। ਇਸ ਮੌਕੇ ਗਿਆਨ ਚੰਦ, ਪ੍ਰੇਮ ਕੁਮਾਰ ਭੋਲਾ, ਸੁਭਾਸ ਚੰਦ ਜਿੰਦਲ, ਬਿਰਜ ਭੂਸ਼ਨ, ਪਵਨ ਕੁਮਾਰ, ਜਸਵਿੰਦਰ ਸਿੰਘ, ਉਜਾਗਰ ਸਿੰਘ ਇੰਸਾ, ਨਰੇਸ਼ ਕੁਮਾਰ ਪ੍ਰੇਮੀ ਆਦਿ ਹਾਜ਼ਰ ਸਨ।

Post a Comment