ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਪੰਜਾਬ ਦੇ ਦਰਿਆਵਾਂ ਨੂੰ ਸਾਫ ਰੱਖਣ ਲਈ ਮੁੱਖ ਮੰਤਰੀ ਨੂੰ ਅਪੀਲ ਵਿਸ਼ਵ ਦਾ ਪੰਜਵਾਂ ਮਲਟੀਮੀਡੀਆ ਸਿੱਖ ਮਿਊਜ਼ੀਅਮ ਕੌਮ ਨੂੰ ਸਮਰਪਿਤ

Monday, November 26, 20120 comments


ਸੁਲਤਾਨਪੁਰ ਲੋਧੀ, 26 ਨਵੰਬਰ/ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ’ਚ ਸਥਾਪਤ ਕੀਤਾ ਗਿਆ ਵਿਸ਼ਵ ਦਾ ਪੰਜਵਾਂ ਗੁਰੂ ਨਾਨਕ ਮਲਟੀ ਮੀਡੀਆ ਸਿੱਖ ਮਿਊਜ਼ੀਅਮ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਕੌਮ ਨੂੰ ਸਮਰਪਿਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਸਾਰੇ ਦਰਿਆਵਾਂ, ਨਦੀਆਂ ਤੇ ਪਾਣੀ ਦੇ ਹੋਰ ਸਰੋਤਾਂ ਦੀ ਸਫਾਈ ਪਹਿਲ ਦੇ ਅਧਾਰ ’ਤੇ ਕਰਵਾਉਣ। ਉਨ•ਾਂ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਕਰਵਾ ਰਹੇ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਸ਼ਲਾਘਾ ਕਰਦਿਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਕਾਲੀ ਵੇਈਂ ਦੀ ਕਾਰ ਸੇਵਾ ਵਿਚ ਵੱਧ ਤੋਂ ਵੱਧ ਸਹਿਯੋਗ ਦੇਣ।  ਅੱਜ ਸਿੱਖ ਕੌਮ ਨੂੰ ਸਮਰਪਿਤ ਕੀਤਾ ਇਹ ਮਿਊਜ਼ੀਅਮ  ੴ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਰਹਿਨੁਮਾਈ ਹੇਠ ਸਿੱਖ ਵਿਦਵਾਨ ਕੈਨੇਡਾ ਨਿਵਾਸੀ ਡਾ. ਰਘਬੀਰ ਸਿੰਘ ਬੈਂਸ ਵੱਲੋਂ ਰਚਿਤ ਕੀਤਾ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਗਰੀ ਵਜੋਂ ਜਾਣੇ ਜਾਂਦੇ ਸੁਲਤਾਨਪੁਰ ਲੋਧੀ ’ਚੋਂ ਲੰਘਦੀ ਪਵਿੱਤਰ ਕਾਲੀ ਵੇਈਂ ਦੇ ਕੰਢੇ ’ਤੇ ਇਹ ਮਿਊਜ਼ੀਅਮ ਸਥਾਪਤ ਕੀਤਾ ਗਿਆ ਹੈ। ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਦੌਰਾਨ ਇਸ ਮਿਊਜ਼ੀਅਮ ਦਾ ਉਦਘਾਟਨ ਕੀਤਾ। 
ਮਿਊਜ਼ੀਅਮ ਨੂੰ ਕੌਮ ਨੂੰ ਸਮਰਪਿਤ ਕਰਨ ਮੌਕੇ ਕਰਵਾਏ ਧਾਰਮਿਕ ਸਮਾਗਮ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਸ ਆਧੁਨਿਕ ਤਕਨੀਕ ਵਾਲੇ ਮਿਊਜ਼ੀਅਮ ਨਾਲ ਜਿਥੇ ਸਿੱਖ ਇਤਿਹਾਸ ਤੇ ਹੋਰ ਧਰਮਾਂ ਦੀ ਜਾਣਕਾਰੀ ਹਾਸਲ ਹੋਵੇਗੀ ਉਥੇ ਨਸ਼ਿਆਂ ’ਚ ਡੁੱਬਦੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਤੇ ਹੋਰ ਸਮਾਜਿਕ ਬੁਰਾਈਆਂ ਦੀਆਂ ਚੁਣੌਤੀਆਂ ਨਾਲ ਰੂਬਰੂ ਹੋਣ ਦਾ ਮੌਕਾ ਮਿਲੇਗਾ। ਉਨ•ਾਂ ਕਿਹਾ ਕਿ ਇਸ ਮਿਊਜ਼ੀਅਮ ਵਿਚਲੀ ਭਰਪੂਰ ਜਾਣਕਾਰੀ ਰਾਹੀਂ ਪਤਿਤਪੁਣੇ ਨੂੰ ਵੀ ਠੱਲ• ਪਾਏ ਜਾਣ ਦੀਆਂ ਸਾਰੀਆਂ ਸੰਭਾਵਨਾਵਾਂ ਮੌਜੂਦ ਹਨ। ਉਨ•ਾਂ ਇਸ ਉਦਮ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਡਾ. ਰਘਬੀਰ ਸਿੰਘ ਬੈਂਸ ਕਨੇਡਾ ਨਿਵਾਸੀ ਦੀ ਭਰਪੂਰ ਸ਼ਲਾਘਾ ਕੀਤੀ। 
ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਯੁੱਗ ਕਲਾ ਤੇ ਤਕਨੀਕ ਦਾ ਯੁੱਗ ਹੈ ਤੇ ਆਧੁਨਿਕ ਤਕਨੀਕ ਰਾਹੀਂ ਨਵੀਂ ਪੀੜ•ੀ ਨੂੰ ਸਿੱਖ ਇਤਿਹਾਸ ਅਤੇ ਸੱਭਿਆਚਾਰ ਨਾਲ ਜੋੜੀ ਰੱਖਣ ਲਈ ਇਹ ਮਿਊਜ਼ੀਅਮ ਮੀਲ ਪੱਥਰ ਸਾਬਤ ਹੋਵੇਗਾ। ਉਨ•ਾਂ ਕਿਹਾ ਕਿ ਸਮੁੱਚਾ ਸੰਸਾਰ ਹੁਣ ਇਕ ਗਲੋਬਲ ਪਿੰਡ ਬਣ ਚੁੱਕਾ ਹੈ ਤੇ ਇਹ ਸਾਰਾ ਕੁਝ ਆਧੁਨਿਕ ਤਕਨੀਕ ਦੇ ਚਲਦਿਆਂ ਹੀ ਵਾਪਰਿਆ ਹੈ। ਉਨ•ਾਂ ਕਿਹਾ ਕਿ ਗਿਆਨ ਨਾਲ ਭਰਪੂਰ ਇਸ ਮਿਊਜ਼ੀਅਮ ਤੋਂ ਆਉਣ ਵਾਲੀਆਂ ਸੰਗਤਾਂ ਵਡਮੁੱਲੀ ਸੇਧ ਲੈ ਸਕਣਗੀਆਂ। ਉਨ•ਾਂ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਬਾਬੇ ਨਾਨਕ ਜੀ ਦੇ ਜਨਮ ਦਿਨ ’ਤੇ ਮਲਟੀ ਮੀਡੀਆ ਸਿੱਖ ਮਿਊਜ਼ੀਅਮ ਸੰਗਤਾਂ ਦੇ ਇਕ ਅਨਮੋਲ ਤੋਹਫੇ ਦੇ ਰੂਪ ਵਿਚ ਦਿੱਤਾ ਗਿਆ ਹੈ। ਇਸ ਮੌਕੇ ਉਨ•ਾਂ ਵਿਗੜ ਰਹੇ ਵਾਤਾਵਰਣ ਬਾਰੇ ਵੀ ਆਈਆਂ ਸੰਗਤਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਸ ਗਲੋਬਲੀ ਸਮੱਸਿਆ ਨਾਲ ਨਜਿੱਠਣ ਲਈ ਸਾਨੂੰ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ। ਉਨ•ਾਂ ਨੇ ਡਾ. ਰਘਬੀਰ ਸਿੰਘ ਬੈਂਸ ਦਾ ਧੰਨਵਾਦ ਕਰਦਿਆਂ ਕਾਮਨਾ ਕੀਤੀ ਕਿ ਉਹ ਜੀਵਨ ਭਰ ਸਮਾਜ ਦੀ ਇਸੇ ਤਰ•ਾਂ ਸੇਵਾ ਕਰਦੇ ਰਹਿਣ।
ਡਾ. ਰਘਬੀਰ ਸਿੰਘ ਬੈਂਸ ਨੇ ਇਸ ਮੌਕੇ ਕਿਹਾ ਕਿ ਸਿੱਖ ਇਨਸਾਈਕਲੋਪੀਡੀਆ ਅਤੇ ਮਲਟੀਮੀਡੀਆ ਸਿੱਖ ਮਿਊਜ਼ੀਅਮ ਦੇ ਇਸ ਪ੍ਰਾਜੈਕਟ ਨੂੰ ਨੇਪਰੇ ਚਾੜਨ ਲਈ ਉਨ•ਾਂ ਨੂੰ 26 ਸਾਲ ਦਾ ਸਮਾਂ ਲੱਗਿਆ ਹੈ, ਜਿਸ ਦਾ ਨੌਜਵਾਨ ਪੀੜ•ੀ ਨੂੰ ਲਾਹਾ ਲੈ ਕੇ ਆਪਣਾ ਜੀਵਨ ਸਵਾਰਨਾ ਚਾਹੀਦਾ ਹੈ ਅਤੇ ਆਪਣੇ ਧਰਮ, ਇਤਿਹਾਸ, ਸੱਭਿਆਚਾਰ ਅਤੇ ਵਿਰਸੇ ਤੋਂ ਸਿੱਖਿਆ ਲੈ ਕੇ ਚੰਗੀਆਂ ਕਦਰਾਂ-ਕੀਮਤਾਂ ਦੇ ਧਾਰਨੀ ਬਣ ਕੇ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ। ਉਨ•ਾਂ ਇਹ ਵੀ ਕਿਹਾ ਕਿ ਇਸ ਮਿਊਜ਼ੀਅਮ ਨੂੰ ਦੇਖਣ ਆਉਣ ਵਾਲੀਆਂ ਸੰਗਤਾਂ ਲਈ ਕਿਸੇ ਕਿਸਮ ਦੀ ਫੀਸ ਨਹੀਂ ਰੱਖੀ ਗਈ ਹੈ ਸਗੋਂ ਅਪਾਹਜ ਅਤੇ ਅੰਗਹੀਣਾਂ ਲਈ ਮਿਊਜ਼ੀਅਮ ਦੇਖਣ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਉਨ•ਾਂ ਨੇ ਖਾਸ ਤੌਰ ’ਤੇ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ ਜਿਨ•ਾਂ ਨੇ ਵਿਸ਼ਵ ਦੇ ਇਸ ਪੰਜਵੇਂ ਸਿੱਖ ਮਲਟੀਮੀਡੀਆ ਮਿਊਜ਼ੀਅਮ ਨੂੰ ਨੇਪਰੇ ਚਾੜ•ਨ ਲਈ ਹਰ ਕਿਸਮ ਦਾ ਸਹਿਯੋਗ ਦਿੱਤਾ। ਉਨ•ਾਂ ਆਪਣੀ ਸਹਿਯੋਗੀ ਟੀਮ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਆਪਣੀ ਟੀਮ ਦੇ ਮੈਂਬਰਾਂ ਦੇ ਸਹਿਯੋਗ ਅਤੇ ਸੰਗਤਾਂ ਦੇ ਅਸ਼ੀਰਵਾਦ ਨਾਲ ਉਹ ਇਸ ਸੰਸਾਰ ਪੱਧਰ ਦੇ ਪ੍ਰਾਜੈਕਟ ਨੂੰ ਨੇਪਰੇ ਚਾੜ• ਸਕੇ ਹਨ।
ਇਸ ਮੌਕੇ ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ ਨੇ ਪਵਿੱਤਰ ਕਾਲੀ ਵੇਈਂ ਦੇ ਕੰਢੇ ’ਤੇ ਸਥਾਪਤ ਕੀਤੇ ਗਏ ਗੁਰੂ ਨਾਨਕ ਮਲਟੀ ਮੀਡੀਆ ਸਿੱਖ ਮਿਊਜ਼ੀਅਮ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ। 
ਜ਼ਿਕਰਯੋਗ ਹੈ ਕਿ ਇਸ ਮਿਊਜ਼ੀਅਮ ਵਿਚ ਦਰਸਾਇਆ ਗਿਆ ਸਿੱਖ ਇਤਿਹਾਸ, ਧਰਮ, ਫਲਸਫਾ, ਸੱਭਿਆਚਾਰ ਅਤੇ ਸਿੱਖ ਅਨੁਆਈਆਂ ਦਾ ਵਿਰਸਾ ਮਲਟੀਮੀਡੀਆ ਤਕਨਾਲੋਜੀ ਰਾਹੀਂ ਤਿਆਰ ਕੀਤਾ ਗਿਆ ਹੈ ਜੋ ਕਿ ਆਡੀਓ, ਵੀਡੀਓ, ਐਨੀਮੇਸਨਜ਼ ਗ੍ਰਾਫਿਕਸ ਅਤੇ ਹਜ਼ਾਰਾਂ ਟੈਕਸਟ ਦੇ ਪੰਨਿਆਂ ’ਤੇ ਆਧਾਰਿਤ ਹੈ। ਇਸ ਮਿਊਜ਼ੀਅਮ ਵਿਚ ਬੱਚਿਆਂ, ਨੌਜਵਾਨਾਂ, ਟੀਚਰਾਂ, ਪ੍ਰਚਾਰਕਾਂ, ਲੀਡਰਾਂ, ਵਕੀਲਾਂ, ਸਮਾਜ ਸੇਵਕਾਂ ਗੱਲ ਕੀ  ਸੰਸਾਰ ਦੇ ਹਰ ਵਰਗ ਦੇ ਲੋਕਾਂ ਲਈ ਇਕ ਬਹੁਤ ਵੱਡਾ ਖਜ਼ਾਨਾ ਹੈ, ਜਿਸ ਨੂੰ ਇਸਤੇਮਾਲ ਕਰਕੇ ਜੀਵਨ ਦੀ ਹਰ ਮੁਸ਼ਕਿਲ ਨੂੰ ਹੱਲ ਕੀਤਾ ਜਾ ਸਕਦਾ ਹੈ।
ਇਸ ਪੰਜਵੇਂ ਗੁਰੂ ਨਾਨਕ ਦੇਵ ਮਲਟੀਮੀਡੀਆ ਸਿੱਖ ਮਿਊਜ਼ੀਅਮ ਤੋਂ ਪਹਿਲਾਂ ਡਾ. ਰਘਬੀਰ ਸਿੰਘ ਬੈਂਸ ਦੁਨੀਆ ਦੇ ਵੱਖ-ਵੱਖ ਕੋਨਿਆਂ ਵਿਚ 4 ਮਿਊਜ਼ੀਅਮ ਲਗਾ ਚੁੱਕੇ ਹਨ। ਡਾ. ਬੈਂਸ ਵੱਲੋਂ ਲਗਾਏ ਗਏ ਮਿਊਜ਼ੀਅਮਾਂ ਵਿਚੋਂ ਪਹਿਲਾ ਮਿਊਜ਼ੀਅਮ ਸੰਨ 2004 ਵਿਚ ਖਡੂਰ ਸਾਹਿਬ ਵਿਖੇ, ਦੂਸਰਾ ਮਿਊਜ਼ੀਅਮ ਸੰਨ 2008 ਵਿਚ ਜਲੰਧਰ ਵਿਖੇ, ਤੀਸਰਾ ਮਿਊਜ਼ੀਅਮ 2010 ਵਿਚ ਮਿਸੀਸਾਗਾ, ਕੈਨੇਡਾ ਅਤੇ ਚੌਥਾ ਮਿਊਜ਼ੀਅਮ ਵੀ ਸੰਨ 2010 ਦੌਰਾਨ ਹੀ ਗਵਾਲੀਅਰ, ਮੱਧ ਪ੍ਰਦੇਸ਼ ਵਿਖੇ ਸਥਾਪਤ ਕੀਤਾ ਜਾ ਚੁੱਕਾ ਹੈ।
ਇਸ ਮਿਊਜ਼ੀਅਮ ਵਿਚ ਵੱਡੀਆਂ ਟੱਚ-ਸਕਰੀਨਾਂ, ਵੱਡੇ ਅਕਾਰ ਦੇ ਐਲ.ਸੀ.ਡੀ. ਟੀ.ਵੀ. ਇਸਤੇਮਾਲ ਕੀਤੇ ਗਏ ਹਨ ਅਤੇ ਇਸ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਦਰਸਾਉਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ, ਜਿਨ•ਾਂ ਦਾ ਵਰਨਣ ਪੰਜਾਬੀ, ਅੰਗ੍ਰੇਜ਼ੀ ਅਤੇ ਹਿੰਦੀ ਵਿਚ ਲਗਾਈਆਂ ਗਈਆਂ ਪਲੇਟਾਂ ਤੋਂ ਪੜਿ•ਆ ਜਾ ਸਕਦਾ ਹੈ ਅਤੇ ਆਧੁਨਿਕ ਆਡੀਓ ਸਿਸਟਮ ਰਾਹੀਂ ਬਟਨ ਦਬਾ ਕੇ ਸੁਣਿਆ ਵੀ ਜਾ ਸਕਦਾ ਹੈ। ਕੁੱਲ ਮਿਲਾ ਕੇ ਇਸ ਮਿਊਜ਼ੀਅਮ ਨੂੰ ਦੇਖਣ, ਸੁਣਨ ਅਤੇ ਪੜ•ਨ ਵਾਸਤੇ ਕੋਈ 400 ਘੰਟੇ ਦਾ ਸਮਾਂ ਲੱਗਦਾ ਹੈ।
ਇਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰਮੁਖੀ ਅਤੇ ਅੰਗ੍ਰੇਜ਼ੀ ਵਿਚ ਅਧਿਐਨ ਕੀਤਾ ਜਾ ਸਕਦਾ ਹੈ। 31 ਰਾਗਾਂ ਵਿਚ ਗੁਰਬਾਣੀ ਕੀਰਤਨ ਸੁਣਿਆ ਜਾ ਸਕਦਾ ਹੈ ਅਤੇ ਬੱਚਿਆਂ ਵਾਸਤੇ ਅੰਗ੍ਰੇਜ਼ੀ ਅਤੇ ਪੰਜਾਬੀ ਨੂੰ ਸਿੱਖਣ ਦਾ ਬਹੁਤ ਸਰਲ ਤਰੀਕਾ ਦਰਸਾਇਆ ਗਿਆ ਹੈ। ਵਿਸ਼ਵ ਦੇ ਗੁਰਦੁਆਰਾ ਸਾਹਿਬਾਨ ਬਾਰੇ ਬਹੁਤ ਸਾਰੀ ਜਾਣਕਾਰੀ ਮੌਜੂਦ ਹੈ। ਬੱਚਿਆਂ ਵਾਸਤੇ ਸਿੱਖ ਧਰਮ ਨਾਲ ਸੰਬੰਧਿਤ ਹਜ਼ਾਰਾਂ ਸਵਾਲ-ਜਵਾਬ, ਇੰਟ੍ਰੈਕਟਿਵ ਖੇਡਾਂ ਅਤੇ ਨਸ਼ਿਆਂ, ਸਮਾਜਕ ਬੁਰਾਈਆਂ, ਏਡਜ਼ ਆਦਿ ਦੀ ਖੋਜ ਭਰਪੂਰ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਇਸ ਦੇ ਨਾਲ-ਨਾਲ ਸਿੱਖ ਧਰਮ ਦੀ ਅਰਦਾਸ, ਸਿੱਖ ਯੋਧਿਆਂ ਦਾ ਜੀਵਨ ਅਤੇ ਸ਼ਹੀਦੀ ਨੂੰ ਐਨੀਮੇਸ਼ਨ ਤਕਨੀਕ ਨਾਲ ਪੇਸ਼ ਕੀਤਾ ਗਿਆ ਹੈ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਹੁਰਾਂ ਨੂੰ ਸਨਮਾਨ ਚਿੰਨ• ਦੇ ਕੇ ਸਨਮਾਨਤ ਕੀਤਾ ਗਿਆ। ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਡਾ. ਰਘਬੀਰ ਸਿੰਘ ਬੈਂਸ ਨੂੰ ਸਿੱਖ ਕੌਮ ਦੇ ਪੰਜ ਮਲਟੀ ਮੀਡੀਆ ਮਿਊਜ਼ੀਅਮ ਲਗਾਉਣ ਅਤੇ ਉਨ•ਾਂ ਦੀਆਂ ਸਮਾਜ ਪ੍ਰਤੀ ਕੀਤੀਆਂ ਸੇਵਾਵਾਂ ਦੇ ਸਦਕੇ ‘ਮਿਊਜ਼ੀਆਲੋਜਿਸਟ ਆਫ ਦੀ ਸੈਂਚਰੀ’ ਦਾ ਐਵਾਰਡ ਦਿੱਤਾ।
ਇਸ ਸਮਾਗਮ ਵਿਚ ਬਾਬਾ ਸੇਵਾ ਸਿੰਘ, ਕਾਰ-ਸੇਵਾ ਖਡੂਰ ਸਾਹਿਬ, ਸੰਤ ਦਇਆ ਸਿੰਘ ਗੁਰਦੁਆਰਾ ਟਾਹਲੀ ਸਾਹਿਬ, ਸੰਤ ਗੁਰਚਰਨ ਸਿੰਘ ਠੱਠਾ ਸਾਹਿਬ, ਸੰਤ ਲੀਡਰ ਸਿੰਘ, ਸੰਤ ਪਾਲ ਸਿੰਘ ਲੋਹੀਆਂ, ਸੰਤ ਅਮਰੀਕ ਸਿੰਘ ਖੁਖਰੈਣ, ਸੰਤ ਗੁਰਮੇਜ ਸਿੰਘ ਸੈਦਰਾਣਾ ਸਾਹਿਬ, ਸੰਤ ਬਲਦੇਵ ਕਿਸ਼ਨ ਸਿੰਘ ਬਾਬੇ ਦੀ ਮੇਹਰ ਕੁਟੀਆ, ਬਾਬਾ ਸੁਖਜੀਤ ਸਿੰਘ ਸੀਚੇਵਾਲ, ਸੁਰਜੀਤ ਸਿੰਘ ਸ਼ੰਟੀ, ਸ਼੍ਰਮਣੀ ਕਮੇਟੀ ਮੈਂਬਰ ਜਥੇਦਾਰ ਸ਼ਿੰਗਾਰਾ ਸਿੰਘ ਲੋਹੀਆਂ, ਬਲਦੇਵ ਸਿੰਘ ਕਲਿਆਣ, ਜਰਨੈਲ ਸਿੰਘ ਡੋਗਰਾਂਵਾਲਾ, ਐੱਸ ਡੀ ਐਮ ਕੁਲਦੀਪ ਸਿੰਘ ਚੰਦੀ, ਗਿਆਨੀ ਸਿੰਘ ਤੁੜ, ਪ੍ਰੋਮਿਲ ਕੁਮਾਰ, ਮੋਤਾ ਸਿੰਘ ਝੀਤਾ (ਕੈਨੇਡਾ), ਜਗਤਾਰ ਸਿੰਘ, ਸਤਨਾਮ ਸਿੰਘ ਖਹਿਰਾ, ਰਣਜੀਤ ਸਿੰਘ ਖਹਿਰਾ, ਜਸਵਿੰਦਰ ਸਿੰਘ, ਅੰਗਰੇਜ਼ ਸਿੰਘ, ਰਮਨਗੀਤ ਸਿੰਘ, ਦਲਜੀਤ ਸਿੰਘ, ਅਮਰੀਕ ਸਿੰਘ ਜਸਵਾਲ, ਆਰਟਿਸਟ ਹਰਪਾਲ ਸਿੰਘ, ਆਰਟਿਸਟ ਗੁਰਵਿੰਦਰ ਸੋਹਲ ਤੋਂ ਇਲਾਵਾ ਬਹੁਤ ਸਾਰੇ ਬੁੱਧੀਜੀਵੀ, ਸਮਾਜ ਸੇਵੀ, ਟੀਚਰ, ਪ੍ਰੀਚਰ, ਪ੍ਰੋਫੈਸਰ, ਪੰਚ, ਸਰੰਪਚ, ਸਰਕਾਰੀ ਅਫਸਰ ਅਤੇ ਹੋਰ ਬਹੁਤ ਸਾਰੇ ਪਤਵੰਤੇ ਇਸ ਮੌਕੇ ਮੌਜੂਦ ਸਨ। 



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger