ਭੀਖੀ,23ਨਵੰਬਰ-( ਬਹਾਦਰ ਖਾਨ )- ਸਥਾਨਕ ਸਰਕਾਰੀ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਨਵੇਂ ਸਥਾਪਿਤ ਕੀਤੇ ਐਨਐਸਐਸ ਯੂਨਿਟ ਵਲੋਂ ਸਮਾਜ ਸੇਵਾ ਦੇ ਕਾਰਜ ਸ਼ੁਰੂ ਕਰਦਿਆਂ ਅੱਜ ਪ੍ਰਿੰਸੀਪਲ ਪਿਆਰਾ ਲਾਲ ਦੀ ਅਗੁਵਾਈ ਹੇਠ ਸਥਾਨਕ ਗਊਸ਼ਾਲਾ ਵਿਖੇ ਐਨਐਸਐਸ ਕੈਂਪ ਲਗਾਇਆ ਗਿਆ ਜਿਸ ਵਿੱਚ ਉਨਾਂ ਗਊਸ਼ਾਲਾ ਦੀ ਸਫਾਈ ਕਰਨ ਤੋਂ ਇਲਾਵਾ ਗਊਆਂ ਦੀ ਤਨ ਮਨ ਨਾਲ ਸੇਵਾ ਕੀਤੀ। ਇਸ ਮੌਕੇ ਪ੍ਰਿੰ. ਪਿਆਰਾ ਲਾਲ ਨੇ ਕਿਹਾ ਕਿ ਅਜਿਹੇ ਕੈਂਪਾਂ ਦੇ ਆਯੋਜਨ ਨਾਲ ਜਿਥੇ ਵਿਦਿਆਰਥੀਆਂ ਅੰਦਰ ਸਮਾਜ ਸੇਵਾ ਅਤੇ ਹੱਥੀ ਕਿਰਤ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ ਉਥੇ ਸਮਾਜਿਕ ਬੁਰਾਈਆਂ ਖਤਮ ਕਰਨ ਦੇ ਨਾਲ ਨਾਲ ਆਪਸੀ ਮਿਲਵਰਤਣ ਤੇ ਭਾਈਚਾਰਕ ਸਾਂਝ ਪੈਦਾ ਕਰਨ ਦੀ ਪ੍ਰੇਰਨਾ ਵੀ ਮਿਲਦੀ ਹੈ। ਭਗਵਾਨ ਸਿੰਘ, ਊਸ਼ਾ ਰਾਣੀ ਅਤੇ ਅਨੂ ਰਾਣੀ ਦੀ ਅਗੁਵਾਈ ਹੇਠ ਲਗਾਏ ਇਸ ਕੈਂਪ ਵਿੱਚ ਲੱਗਭੱਗ 85 ਲੜਕੀਆਂ ਨੇ ਭਾਗ ਲਿਆ। ਇਸ ਮੌਕੇ ਉਨਾਂ ਨੂੰ ਗਊਸ਼ਾਲਾ ਕਮੇਟੀ ਵਲੋਂ ਜਿਥੇ ਰਿਫਰੈਸ਼ਮੈਂਟ ਦਿੱਤੀ ਗਈ ਉੇਥੇ ਸਕੂਲ ਵਲੋਂ ਵੀ ਉਨਾਂ ਨੂੰ ਸਨਮਾਨਿਤ ਕੀਤਾ ਗਿਆ। ਗਊ ਰੱਖਿਆ ਦਲ ਦੇ ਪ੍ਰਧਾਨ ਪਿਊਸ਼ ਜੈਨ ਨੇ ਜਿਥੇ ਐਨਐਸਐਸ ਵਲੰਟੀਅਰਾਂ ਦੀ ਇਸ ਉ¤ਦਮ ਕਰਨ ਦੀ ਸ਼ਲ਼ਾਘਾ ਕੀਤੀ ਉਥੇ ਉਨਾਂ ਸਮੂਹ ਵਿਦਿਆਰਥੀਆਂ ਸਕੂਲ ਸਟਾਫ ਦਾ ਧੰਨਵਾਦ ਵੀ ਕੀਤਾ। ਐਨਐਸਐਸ ਯੂਨਿਟ ਵਲੋਂ ਭਗਵਾਨ ਸਿੰਘ ਨੇ ਕਿਹਾ ਕਿ ਇਹ ਯੂਨਿਟ ਇੱਕ ਸਾਲ ਵਿੱਚ ਲੱਗਭੱਗ ਅਜਿਹੇ 10 ਕੈਂਪਾਂ ਦਾ ਵੱਖ ਵੱਖ ਥਾਵਾਂ ਤੇ ਆਯੋਜਨ ਕਰੇਗਾ। ਇਸ ਮੌਕੇ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਭਗਵਾਨ ਦਾਸ ਅਤਲਾ, ਭੋਲਾ ਕੋਟੜਾ, ਡਾ. ਸ਼ਾਮ ਲਾਲ, ਰਜੇਸ਼ ਮਿੱਤਲ ਵੀ ਹਾਜਰ ਸਨ।

Post a Comment