ਲੁਧਿਆਣਾ ( ਸਤਪਾਲ ਸੋਨੀ ) ਮਾਸਟਰ ਮੈਮੋਰੀਅਲ ਕਾਲਜ ਫਾਰ ਵੂਮੈਨ ਵਲੋਂ ਪੰਜਾਬ ਯੂਨਿਵਰਸਿਟੀ ਦੇ ਜ਼ੋਨਲ ਅਤੇ ਇੰਟਰ ਜ਼ੋਨਲ ਮੁਕਾਬਲਿਆਂ ਵਿਚ ਜੇਤੂ ਵਿਦਿਆਰਥਨਾਂ ਦਾ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਸ਼੍ਰੀਮਤੀ ਸਤਿੰਦਰ ਕੌਰ ਬਿਸਾਲਾ (ਪ੍ਰਧਾਨ ਇਸਤਰੀ ਅਕਾਲੀ ਦਲ) ਨਵਾਂ ਸ਼ਹਿਰ ਮੁੱਖ-ਮਹਿਮਾਨ ਵਜੋਂ ਪਹੁੰਚੇ । ਕਾਲਜ ਪ੍ਰਿੰਸੀਪਲ ਡਾ: ਪਰਵੀਨ ਕੌਰ ਚਾਵਲਾ ਨੇ ਮੁੱਖ-ਮਹਿਮਾਨ ਅਤੇ ਸਨਮਾਨਿਤ ਹਸਤੀਆਂ ਦਾ ਸਨਮਾਨ ਸਮਾਰੋਹ ਵਿਚ ਆਉਣ ਤੇ ਨਿੱਘਾ ਸਵਾਗਤ ਕੀਤਾ ਅਤੇ ਆਏ ਹੋਏ ਮਹਿਮਾਨਾਂ ਨੂੰ ਕਾਲਜ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ। ਸ਼੍ਰੀ ਮਤੀ ਸਤਿੰਦਰ ਕੌਰ ਬਿਸਲਾ ਨੇ ਕਾਲਜ ਦੇ ਸੰਸਥਾਪਕ ਮਾਸਟਰ ਤਾਰਾ ਸਿੰਘ ਜੀ ਨਾਲ ਆਪਣੀਆਂ ਮਿੱਠੀਆਂ ਯਾਦਾਂ ਨੂੰ ਤਾਜ਼ਾ ਕੀਤਾ । ਸ਼੍ਰੀ ਮਤੀ ਬਿਸਲਾ ਨੇ ਇਨਾਮ ਜੇਤੂ ਵਿਦਿਆਰਥਨਾਂ ਨੂੰ ਵਧਾਈ ਅਤੇ ਆਪਣੀਆਂ ਸ਼ੁਭ ਇਸ਼ਾਵਾਂ ਦਿਤੀਆਂ । ਉਨਾਂ• ਕਾਲਜ ਨੂੰ ਹੋਰ ਉਚਾਈਆਂ ਤੇ ਲਿਜਾਉਣ ਲਈ ਕਾਲਜ ਦੇ ਪ੍ਰਿੰਸੀਪਲ ਮੈਡਮ, ਸਟਾਫ ਮੈਂਬਰਾਂ ਅਤੇ ਮੈਨੇਜਿੰਗ ਕਮੇਟੀ ਨੂੰ ਹਰ ਤਰਾਂ• ਦੇ ਸਹਿਯੋਗ ਦਾ ਭਰੋਸਾ ਦਿਤਾ। ਵਿਦਿਆਰਥਨਾਂ ਵਲੋਂ ਵੱਖ-ਵੱਖ ਤਰਾਂ• ਦੇ ਕਲਚਰਲ ਪ੍ਰੋਗਰਾਮ ਪੇਸ਼ ਕੀਤੇ ਗਏ। ਸਰਸਵਤੀ ਵੰਦਨਾ ਤੋਂ ਬਾਦ ਜਗਜੀਤ ਕੌਰ ਨੇ ਗਜ਼ਲ ਜੈਸਮੀਨ ਅਖਤਰ ਨੇ ਗੀਤ ਕਰਿਸ਼ਮਾ ਵਲੋਂ ਕਵਿਤਾ ਅਤੇ ਨੈਂਸੀ ਵਲੋਂ ਕਲਾਸੀਕਲ ਨਾਚ ਪੇਸ਼ ਕੀਤਾ ਗਿਆ। ਜੈਸਮੀਨ ਅਖਤਰ ਅਤੇ ਨੈਂਸੀ ਨੂੰ ਫੁਲਕਾਰੀ ਜਗਜੀਤ ਕੌਰ,ਕਰਿਸ਼ਮਾ,ਮੇਘਨਾ ਅਤੇ ਅਰਸ਼ਦੀਪ ਕੌਰ ਨੂੰ ਸਨਮਾਨ ਚਿੰਨ ਦਿਤੇ ਗਏ। ਯੂਥ ਫੈਸਟੀਵਲ ਦੇ ਜੇਤੂਆਂ ਨੂੰ ਸੋਨੇ,ਸਿਲਵਰ ਅਤੇ ਤਾਂਬੇ ਦੇ ਮੈਡਲ ਦਿਤੇ ਗਏ। ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸ੍ਰ: ਸਵਰਨ ਸਿੰਘ ਜੀ ਨੇ ਸਮਾਰੋਹ ਵਿਚ ਸ਼ਾਮਿਲ ਹੋਣ ਲਈ ਸਭ ਦਾ ਧੰਨਵਾਦ ਕੀਤਾ ।
Post a Comment