ਮਲਾ ਲੋਹਟੀਆ ਐਸ.ਡੀ.ਕਾਲਜ ਵਲੋਂ ਐਮ.ਬੀ.ਏ ਅਵੇਅਰਨੇਸ ਸੈਸ਼ਨ

Sunday, November 11, 20120 comments

ਲੁਧਿਆਣਾ (ਸਤਪਾਲ ਸੋਨੀ) ਕਮਲਾ ਲੋਹਟੀਆ ਐਸ.ਡੀ.ਕਾਲਜ ਦੇ ਕੈਰੀਅਰ ਕੌਂਸਲਿੰਗ ਅਤੇ ਪਲੇਸਮੈਂਟ ਸੈਲ ਦੇ ਪ੍ਰੋ: ਸਨਦੀਪ ਚਾਨਣਾ ਅਤੇ ਪ੍ਰੋ: ਦੀਪਕ ਢੀਂਗਰਾ ਵਲੋਂ ਆਈ ਐਮ ਐਸ ਮੈਨੇਜਮੈਂਟ ਟ੍ਰੇਨਿੰਗ ਇੰਸਟੀਚਿਊਟ ਵਲੋਂ ਐਮ. ਬੀ. ਏ.ਵਿਦਿਆਰਥੀਆਂ ਵਾਸਤੇ ਕੈਰੀਅਰ ਉਰੀਏਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਆਈ ਐਮ ਐਸ ਦੇ ਡਾਇਰੇਕਟਰ ਸ਼੍ਰੀ ਮਨੀਸ਼ ਦੀਵਾਨ ਨੇ ਵਿਦਿਆਰਥੀਆਂ ਨੂੰ ਕੈਟ ਅਤੇ ਮੇਟ ਪਰਿਖਿਆਵਾਂ ਦੇ ਪੈਟਰਨ ਬਾਰੇ ਜਾਣਕਾਰੀ ਦਿਤੀ ।  ਉਨਾਂ• ਨੇ ਵਿਦਿਆਰਥੀਆਂ ਦੇ ਹਰ ਤਰਾਂ• ਦੇ ਸਵਾਲਾਂ ਦੇ ਜਵਾਬ ਦਿਤੇ । ਸੈਸ਼ਨ ਬਹੁਤ ਹੀ ਦਿਲਚਸਪ ਸੀ ਜਿਸ ਵਿਚ ਕੈਟ ਪੈਟਰਨ ਤੇ ਆਧਾਰਿਤ ਇਕ ਟੈਸਟ ਲਿਆ ਗਿਆ ਜਿਸ ਵਿਚ ਬੀ. ਕਾਮ., ਬੀ.ਬੀ.ਏ.,ਬੀ.ਸੀ.ਏ ਅਤੇ ਬੀ.ਏ.ਦੇ 300ਵਿਦਿਆਰਥੀਆਂ ਨੇ ਭਾਗ ਲਿਆ । ਪਹਿਲੀ,ਦੂਸਰੀ ਅਤੇ ਤੀਸਰੀ ਪੋਜ਼ੀਸ਼ਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ ਰੁਪਏ 1100/-, ਰੁਪਏ 700/-  ਅਤੇ ਰੁਪਏ 500/-  ਦਾ ਇਨਾਮ ਦਿਤਾ ਜਾਵੇਗਾ। ਖਾਲਜ ਦੇ ਪ੍ਰਿੰਸੀਪਲ ਡਾ: ਸ਼ਿਵ ਮੋਹਨ ਸ਼ਰਮਾ ਜੀ ਨੇ ਪ੍ਰੋ: ਸਨਦੀਪ ਚਾਨਣਾ ਅਤੇ ਪ੍ਰੋ: ਦੀਪਕ ਢੀਂਗਰਾ ਜੀ ਵਲੋਂ ਕਾਲਜ ਵਿਚ ਪਲੇਸਮੈਂਟ ਸੈਲ ਨੂੰ ਪਰਮੋਟ ਕਰਨ ਵਾਸਤੇ ਚਲਾਈ ਗਈ ਮੁਹਿੰਮ ਦੀ ਸ਼ਲਾਘਾ ਕੀਤੀ। ਕਾਲਜ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਅਗਰਵਾਲ ਅਤੇ ਵਾਈਸ ਪ੍ਰਧਾਨ ਸ਼੍ਰੀ ਸੰਦੀਪ ਅਗਰਵਾਲ ਨੇ ਕੈਰੀਅਰ ਕੌਂਸਲਿੰਗ ਲਈ ਕੀਤੇ ਗਏ ਯਤਨ ਦੀ ਸ਼ਲਾਘਾ ਕੀਤੀ ਅਤੇ ਕੈਰੀਅਰ ਕੌਂਸਲਿੰਗ ਵਾਸਤੇ ਹਰ ਤਰਾਂ• ਦੇ ਸਹਿਯੋਗ ਦਾ ਭਰੋਸਾ ਦਿਵਾਇਆ। ਇਸ ਮੌਕੇ ਪ੍ਰੋ:ਮੋਨਿਕਾ ਚੋਪੜਾ,ਪ੍ਰੋ: ਜਸਪ੍ਰੀਤ, ਪ੍ਰੋ: ਉਪੱਲ, ਪ੍ਰੋ: ਮੋਨਾਲਿਜ਼ਾ,ਵਿਨੇ ਡਾਵਰ,ਕਰਮਜੀਤ ਅਤੇ ਵਿਦਿਆਰਥੀਆਂ ਵਿਚੋਂ ਨੀਤਿਸ਼, ਪ੍ਰੀਤੀ, ਸਮ੍ਰਿਤੀ, ਸ਼ਵੇਤਾ,ਨਿਸ਼ਾ ਅਤੇ ਨੀਤਿਕਾ ਆਦਿ ਨੇ ਬੇਹਤਰੀਨ ਯੋਗਦਾਨ ਪਾਇਆ।
 

 
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger