ਪਿਛਲੇ ਤਿੰਨ ਮਹੀਨਿਆਂ ਤੋਂ ਪਿੰਡ ਅਲਕੜ•ਾ ਤੋਂ ਲਾਪਤਾ ਹੋਈ ਲੜਕੀ ਦਾ ਮਾਮਲਾ ਸੁਲਝਿਆ

Sunday, November 11, 20120 comments

ਲੜਕੀ ਮਿਲ ਜਾਣ ਤੇ ਪਰਿਵਾਰਕ ਮੈਂਬਰਾਂ ਨੇ ਲੜਕੀ ਦਾ ਕੀਤਾ ਵਿਆਹ
ਲੜਕੀ ਦੀਆਂ ਸਹੇਲੀਆਂ ਨੇ ਪਰਿਵਾਰਕ ਮੈਂਬਰਾਂ ਤੇ ਲੜਕੀ ਨੂੰ ਮਾਰ ਦੇਣ ਦਾ ਸ਼ੱਕ ਜ਼ਾਹਿਰ ਕਰਦਿਆਂ ਪੱਤਰਕਾਰਾਂ ਨੂੰ ਫੇਸਬੁੱਕ ਤੇ ਲੜਕੀ ਦੀ ਛਾਣਰੀਣ ਕਰਨ ਲਈ ਭੇਜ਼ੇ ਗਏ ਸਨ ਸੁਨੇਹੇ
ਸ਼ਹਿਣਾ/ਭਦੌੜ 12ਨਵੰਬਰ (ਸਾਹਿਬ ਸੰਧੂ) ਆਖਰਕਾਰ ਪਿਛਲੇ ਤਿੰਨ ਮਹੀਨੇ ਪਹਿਲਾ ਭਦੌੜ ਦੇ ਨਜ਼ਦੀਕੀ ਪਿੰਡ ਅਲਕੜ•ੇ ਵਿਖੇ 24/8/2012 ਨੂੰ ਇਕ ਲੜਕੀ ਭੇਦਭਰੇ ਹਾਲਾਤ ‘ਚ ਲਾਪਤਾ ਹੋ ਗਈ ਸੀ, ਜਿਸ ‘ਤੇ ਭਦੌੜ ਪੁਲਸ ਨੇ ਮੁਕ¤ਦਮਾ ਦਰਜ ਕਰਕੇ ਲੜਕੀ ਦੀ ਤਲਾਸ਼ ਆਰੰਭ ਦਿ¤ਤੀ ਸੀ। ਭਦੌੜ ਪੁਲਸ ਨੇ ਇਹ ਪਰਚਾ ਅਣਪਛਾਤੇ ਵਿਅਕਤੀਆਂ ਖਿਲਾਫ ਦਰਜ ਕੀਤਾ ਸੀ। ਲੜਕੀ ਦੇ ਨਾਨਕਿਆਂ ਨੇ ਸ਼¤ਕ ਜ਼ਾਹਿਰ ਕੀਤਾ ਸੀ ਕਿ ਲੜਕੀ ਨੂੰ ਮਾਪਿਆਂ ਨੇ ਮਾਰਿਆ ਹੈ। ਥਾਣਾ ਭਦੌੜ ਦੀ ਪੁਲਿਸ ਇਸ ਕੇਸ ਦੀ ਗੁ¤ਥੀ ਸੁਲਝਾਉਣ ‘ਚ ਲ¤ਗ ਗਏ ਅਤੇ 3 ਮਹੀਨਿਆਂ ਦੀ ਮਿਹਨਤ ਪਿ¤ਛੋਂ ਲੜਕੀ ਨੂੰ ਲੁਧਿਆਣਾ ਦੀ ਇਕ ਫੈਕਟਰੀ ‘ਚੋਂ ਬਰਾਮਦ ਕਰ ਲਿਆ ਗਿਆ। ਭਦੌੜ ਥਾਣੇ ‘ਚੋਂ ਏ. ਐ¤ਸ. ਆਈ. ਵਰਿੰਦਰਪਾਲ ਸਿੰਘ ਅਤੇ ਪੁਲਸ ਪਾਰਟੀ ਨੇ ਲੜਕੀ ਨੂੰ ਲਿਆ ਕੇ ਵਾਰਸਾਂ ਹਵਾਲੇ ਕਰ ਦਿ¤ਤਾ।ਸੂਤਰਾਂ ਮੁਤਾਬਿਕ ਲੜਕੀ ਦਾ ਕਿਸੇ ਲੜਕੇ ਨਾਲ ਪ੍ਰੇਮ ਪ੍ਰਸੰ ਚੱਲ ਰਿਹਾ ਸੀ ਤੇ ਲੜਕੀ ਉਸ ਨਾਲ ਹੀ ਗਈ ਸੀ ਤੇ ਬਆਦ ਵਿੱਚ ਲੜਕੀ ਮਿਲ ਜਾਣ ਤੋਂ ਚੰਦ ਦਿਨਾਂ ਬਆਦ ਹੀ ਲੜਕੀ ਦੇ ਮਾਪਿਆਂ ਨੇ ਉਸ ਦਾ ਵਿਆਹ ਕਰ ਦਿੱਤਾ। ਦਸਣਯੋਗ ਹੈ ਕਿ ਇਸ ਕੇਸ ਸਬੰਧੀ ਉਕਤ ਲੜਕੀਆਂ ਦੀਆਂ ਸਹੇਲੀਆਂ ਨੇ ਵੀ ਪੱਤਰਕਾਰਾਂ ਨੂੰ ਫੇਸਬੁੱਕ ਤੇ ਸੁਨੇਹੇ ਭੇਜ਼ ਲੜਕੀ ਦੀ ਸੂਹ ਲਗਾਉਣ ਦੀ ਗੱਲ ਆਖੀ ਸੀ ਤੇ ਉਹਨਾਂ ਨੂੰ ਵੀ ਇਹੀ ਸ਼ੱਕ ਸੀ ਕਿ ਲੜਕੀ ਨੂੰ ਮਾਪਿਆਂ ਦੁਆਰਾ ਕਤਲ ਨਾ ਕਰ ਦਿੱਤਾ ਗਿਆ ਹੋਵੇ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger