ਇੰਦਰਜੀਤ ਢਿੱਲੋਂ, ਨੰਗਲ/ਗੁਰੂਦੁਆਰਾ ਸਿੰਘ ਸਭਾ, ਮੇਨ ਮਾਰਕੀਟ, ਨੰਗਲ ਵਿੱਚ ਇੱਕ ਸਾਦੇ ਸਮਾਗਮ ਦੋਰਾਨ ਗੁਰੂ ਤੇਗ ਬਹਾਦੁਰ ਗੁਰਮਤਿ ਸੰਗੀਤ ਅਕਾਦਮੀਂ, ਗੁਰੂਦੁਆਰਾ ਸਿੰਘ ਸਭਾ, ਮੇਨ ਮਾਰਕੀਟ, ਨੰਗਲ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ਼ ਸਰਕਾਰੀ ਹਾਈ ਸਕੂਲ , ਭੰਗਲਾਂ ਅਤੇ ਸਰਕਾਰੀ ਪ੍ਰਇਮਰੀ ਸਕੂਲ ਲੋਅਰ ਮਜਾਰੀ ਦੇ ਸਮੂਹ ਵਿਦਿਆਰਥੀਆਂ ਨੂੰ ਬੂਟ-ਜੁਰਾਬਾਂ ਅਤੇ ਕਾਪੀਆਂ ਪੈਨਸਿਲਾਂ ਤਕਸੀਮ ਕੀਤੀਆਂ ਗਈਆਂ । ਗੁਰੂ ਤੇਗ ਬਹਾਦੁਰ ਗੁਰਮਤਿ ਸੰਗੀਤ ਅਕਾਦਮੀਂ ਅਤੇ ਗੁਰੂਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਦੇ ਇਸ ਯੋਗਦਾਨ ਲਈ ਸ:ਸੀ:ਸੈ: ਸਕੂਲ, ਖ਼ੇੜਾ ਕਲਮੋਟ ਦੇ ਪ੍ਰਿੰਸੀਪਲ ਦੇਸਰਾਜ, ਮੈਡਮ ਮੀਨਾਂ ਰਾਣੀਂ ਅਤੇ ਪ੍ਰੇਮ ਕੁਮਾਰ ਨੇ ਕਮੇਟੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਗੁਰੂਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਿਵਾਨ ਸਿੰਘ ਮਦਾਨ, ਗੁਰਮਤਿ ਸੰਗੀਤ ਅਕਾਦਮੀਂ ਦੇ ਪ੍ਰਧਾਨ ਭਗਵਾਨ ਸਿੰਘ ਮਦਾਨ, ਜੋਗਿੰਦਰ ਸਿੰਘ, ਸਮਾਜਸੇਵੀ ਮਾਸਟਰ ਨਾਨਕ ਸਿੰਘ ਬੇਦੀ, ਜਸਪਾਲ ਸਿੰਘ, ਹਰਵਿੰਦਰ ਸਿੰਘ ਨਾਰੰਗ, ਸਤਨਾਮ ਸਿੰਘ ਅਤੇ ਹੋਰ ਪਤਵੰਤੇ ਸ¤ਜਣ ਹਾਜਰ ਸਨ।
ਬੂਟ-ਜੁਰਾਬਾਂ ਅਤੇ ਕਾਪੀਆਂ ਪੈਨਸਿਲਾਂ ਦਿੰਦੇ ਹੋਏ ਮੈਂਬਰ।

Post a Comment