ਇੰਦਰਜੀਤ ਢਿੱਲੋਂ, ਨੰਗਲ/ਨੰਗਲ-ਅਨੰਦਪੁਰ ਸਾਹਿਬ ਮੁ¤ਖ ਸੜ•ਕ ਤੇ ਸਥਿਤ ਪਿੰਡ ਰਾਏਪੁਰ ਪ¤ਟੀ ਦੇ ਨਜ਼ਦੀਕ ਮੰਗਲਵਾਰ ਦੇਰ ਰਾਤ ਉਸ ਟਾਈਮ ਇ¤ਕ ਵ¤ਡਾ ਹਾਦਸਾ ਹੁੰਦੇ-ਹੁੰਦੇ ਟਲ਼ ਗਿਆ ਜਦੋ ਇ¤ਕ ਚ¤ਲਦੀਂ ਹੋਈ ਮਾਰੂਤੀ ਕਾਰ ਵਿ¤ਚ ਅਚਾਨਕ ਅ¤ਗ ਲ¤ਗ ਗਈ। ਸਥਾਨਕ ਪੁਲਿਸ ਤੋਂ ਮਿਲ਼ੀ ਜਾਣਕਾਰੀ ਅਨੁਸਾਰ ਪਿਛਲੀ ਰਾਤ ਮੋਹਣ ਲਾਲ ਨਿਵਾਸੀ ਮਹਿੰਦਲੀ ਖ਼ੁਰਦ ਆਪਣੀਂ ਮਾਰੂਤੀ ਕਾਰ ਨੰਬਰ ਪੀਬੀ65ਈ-0164 ਵਿ¤ਚ ਸਵਾਰ ਹੋਕੇ ਆਪਣੇ ਬਿਮਾਰ ਸਪੁ¤ਤਰ ਨੂੰ ਦਵਾਈ ਲੈਣ ਲਈ ਬੀਬੀਐਮਬੀ ਹਸਪਤਾਲ ਨੰਗਲ਼ ਜਾ ਰਹੇ ਸਨ ਕਿ ਅਚਾਨਕ ਕਾਰ ਦੀ ਬੈਟਰੀ ਨਾਲ ਹੋਏ ਧਮਾਕੇ ਕਾਰਨ ਭਿਆਨਕ ਅ¤ਗ ਲ¤ਗ ਗਈ ਜਿਸ ਉੱਤੇ ਬੜੀ ਜ¤ਦੋਜਹਿਦ ਤੋਂ ਬਾਅਦ ਸਥਾਨਕ ਲੋਕਾਂ ਦੀ ਮ¤ਦਦ ਨਾਲ਼ ਕਾਬੂ ਪਾਇਆ ਗਿਆ। ਇਸ ਹਾਦਸੇ ਵਿ¤ਚ ਕਿਸੇ ਵੀ ਜਾਨੀਂ ਨੁਕਸਾਨ ਤੋਂ ਬਚਾਅ ਹੋ ਗਿਆ।

Post a Comment