ਲੁਧਿਆਣਾ (ਸਤਪਾਲ ਸੋਨੀ) ਰੌਸਨੀ ਦਾ ਤਿਉਹਾਰ ਦੀਵਾਲੀ ,ਕਿਸ ਨੂੰ ਉਡੀਕ ਨਹੀ ਹੁੰਦੀ ਇਸ ਰਾਤ ਦੀ, ਕੀ ਅਮੀਰ, ਕੀ ਗਰੀਬ, ਹਰ ਸਹਿਰੀ ਤੇ ਪੇਂਡੂ ਇਲਾਕਿਆਂ ਤੋਂ ਇਲਾਵਾਂ ਦੇਸ਼ ਅਤੇ ਵਿਦੇਸ਼ ਵਿੱਚ ਇਸ ਰੌਸਨੀ ਦੇ ਤਿਉਹਾਰ ਨੂੰ ਮਨਾਇਆ ਜਾਂਦਾ ਹੈ । ਲੋਕ ਦਿਵਾਲੀ ਤੋਂ ਕੁੱਝ ਦਿਨ ਪਹਿਲਾ ਹੀ ਅਪਣੇ ਘਰਾਂ ਦੀ ਸਾਫ ਸਫਾਈ, ਰੰਗ ਰੋਗਨ ਕਰਵਾ ਦਿਵਾਲੀ ਦੀ ਰਾਤ ਅਪਣੇ ਘਰਾਂ ਦੇ ਬਨੇਰਿਆਂ ਤੇ ਦੀਵੇ ਜਗ•ਾ ਰੌਸ਼ਨੀ ਕਰਦੇ ਹਨ। ਇਸ ਦਿਨ ਲੋਕ ਜਿੱਥੇ ਲੋਕ ਮਾਂ ਲਕਸਮੀ ਦੀ ਪੂਜਾ ਕਰਦੇ ਹਨ ਉ¤ਥੇ ਗਵਾਲੀਅਰ ਦੇ ਕਿਲੇ ਵਿੱਚੋਂ ਸਾਹਿਬ ਸ਼੍ਰੀ ਹੁਰੂ ਹਰਗੌਬਿੰਦ ਸਾਹਿਬ ਜੀ ਨੇ ਅਪਣੀ ਰਿਹਾਈ ਸਮੇ ਕਿਲੇ ਵਿੱਚ ਬੰਦ 52 ਰਾਜਿਆਂ ਨੂੰ ਅਪਣੇ ਨਾਲ ਰਿਹਾ ਕਰਵਾਏ ਜਾਣ ਦੀ ਖੁਸ਼ੀ ਵਿੱਚ ਲੋਕ ਆਸਮਾਨ ਵਿੱਚ ਆਤਿਸਬਾਜੀ , ਪਟਾਖੇ, ਆਨਾਰ ਦੇ ਨਾਲ ਨਾਲ ਛੋਟੇ ਬੱਚੇ ਫੁੱਲਝੜੀਆਂ ਜਲਾ ਕੇ ਖੁਬ ਖੁਸ਼ੀਆਂ ਮਨਾਉਦੇ ਹਨ ਜਿਉ ਜਿਉ ਵਕਤ ਬੀਤਦਾ ਜਾ ਰਿਹਾ ਹੈ ਜਿੰਦਗੀ ਦੀ ਰਫਤਾਰ ਬਹੁਤ ਤੇਜ਼ੀ ਨਾਲ ਅੱਗੇ ਵੱਧਦੀ ਜਾ ਰਹੀ ਹੈ ਪਰ ਇਸ ਤੇਜ਼ ਰਫਤਾਰ ਜਿੰਦਗੀ’ਚ ਜਿੱਥੇ ਬਹੁਤ ਜਿਆਦਾ ਲੋਕਾਂ ਨੂੰ ਲਾਭ ਪ੍ਰਾਪਤ ਹੋਇਆ ਉ¤ਥੇ ਕਈਆਂ ਦੇ ਘਰਾਂ ਵਿੱਚ ਰੋਟੀ ਦੀ ਸੋਚ ਵੀ ਵੱਧਦੀ ਜਾ ਰਹੀ ਹੈ । ਇੱਕ ਸਮਾ ਸੀ ਜੱਦ ਦੀਵਾਲੀ ਦੇ ਤਿਉਹਾਰੀ ਸੀਜਨ ਦੌਰਾਨ ਮਿੱਟੀ ਦੇ ਬਰਤਨ ਬਨਾਉਣ ਵਾਲੇ ਕਾਰੀਗਰ (ਘੁਮਿਆਰ) ਅਪਣੇ ਕਾਰੋਬਾਰ ਨਾਲ ਅਪਣੇ ਪ੍ਰਵਿਾਰ ਦੇ ਪਾਲਣ ਪੋਸ਼ਣ ਲਈ ਪੂਰੇ ਸਾਲ ਭਰ ਦੀ ਕਮਾਈ ਕਰ ਲੈਂਦੇ ਸਨ ਦੀਵਾਲੀ ਦੇ ਤਿਉਹਾਰ ਮੌਕੇ ਮਿੱਟੀ ਦੇ ਛੋਟੇ ਵੱਡੇ ਦੀਵਿਆਂ ਦੀ ਭਾਰੀ ਮੰਗ ਕਾਰਨ ਕਾਰੀਗਰ ਕਈ ਦਿਨ ਪਹਿਲਾ ਤੋਂ ਹੀ ਦੀਵੇ ਬਣਾਉਣੇ ਸੁਰੂ ਕਰ ਦਿੰਦੇ ਸਨ ਪਰ ਅੱਜ ਦੀਵਿਆਂ ਦਾ ਇਹ ਹਾਲ ਹੋ ਗਿਆ ਹੈ ਕਿ ਲੋਕ ਦੀਵੇ ਨੂੰ ਮੁਸੀਬਤ ਸਮਝਣ ਲੱਗ ਪਏ ਹਨ ਦੀਵਾਲੀ ਦੀ ਰਾਤ ਘਰ ਦੇ ਬਨੇਰਿਆਂ ਤੇ ਰੌਸਨੀ ਕਰਨ ਲਈ ਜਗਾਏ ਜਾਂਦੇ ਦੀਵਿਆਂ ਨੂੰ ਚੱਲ ਰਹੀਆਂ ਤੇਜ ਹਵਾਵਾਂ ਅਪਣਾ ਸ਼ਿਕਾਰ ਬਣਾ ਕੇ ਬੁਝਾਉਂਦੀ ਆ ਰਹੀਆਂ ਹਨ ਪਰ ਹੁਣ ਇਨਾ• ਮਿੱਟੀ ਦੇ ਦੀਵਿਆਂ ਨੂੰ ਚਾਇਨਾ ਦੀਆਂ ਚਕਾਚੌਂਦ ਰੌਸਨੀ ਦੇਣ ਵਾਲੀਆਂ ਫੈਂਸੀ ਲਾਇਟਾਂ ਨੇ ਤਾਂ ਖੁੱਡੇ’ਚ ਲਾ ਜੇ ਰੱਖ ਦਿੱਤਾ ਹੈ ਜਿਸ ਕਾਰਨ ਮਿੱਟੇ ਦੇ ਬਰਤਨ ਅਤੇ ਦੀਵਿਆਂ ਦਾ ਕਾਰੋਬਾਰ ਕਰਨ ਵਾਲਿਆਂ ਦੇ ਪ੍ਰਭਾਵਿਤ ਹੋਏ ਕਾਰੋਬਾਰ ਨੇ ਉਨਾਂ• ਦੇ ਪ੍ਰਵਿਾਰਾਂ ਨੂੰ ਰੋਜੀ ਰੋਟੀ ਵਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਮਿੱਟੀ ਦਾ ਕਾਰੋਬਾਰ ਕਰਨ ਵਾਲੇ ਕਾਰੀਗਰ ਨੇ ਦੱਸਿਆ ਕਿ ਜਦ ਤੋਂ ਬਾਜਾਰ ਵਿੱਚ ਚਾਈਨਾ ਦੀਆਂ ਲਾਈਟਾਂ ਆਈਆਂ ਹਨ ਤੱਦ ਤੋਂ ਦੀਵਿਆਂ ਦੀ ਕਦਰ ਤਾਂ ਲੋਕਾਂ ਦੇ ਮਨਾਂ ਤੋਂ ਕੋਹਾ ਦੂਰ ਹੋ ਚੁੱਕੀ ਹੈ ਜਿੱਥੇ ਦਿਵਾਲੀ ਮੌਕੇ ਲੋਕ ਦਰਜਨਾਂ ਦੇ ਹਿਸਾਬ ਨਾਲ ਦੀਵਿਆਂ ਦੀ ਖਰੀਦਦਾਰੀ ਕਰਦੇ ਸਨ ਉ¤ਥੇ ਹੁਣ ਪੰਜ, ਸੱਤ, ਗਿਆਰਾਂ ਦੀਵਿਆਂ ਦੀ ਖਰੀਦ ਨਾਲ ਬੱਸ ਕਰ ਦਿੰਦੇ ਹਨ ਪਰ ਜਦ ਬਾਜਾਰ ਵਿੱਚ ਰੰਗ ਬਿਰੰਗੀਆਂ ਚਮਕਦੀਆਂ ਲਾਈਟਾਂ ਵਾਰੇ ਦੁਕਾਨਦਾਰ ਨਾਲ ਗੱਲ ਕੀਤੀ ਤਾਂ ਉਸ ਨੇ ਝੱਟ ਕਿਹਾ ਬਾਈ ਜੀ ਥੋੜੇ ਜਹੇ ਪੈਸੇ ਲਗਾਉ ਤੇ ਅਪਣੇ ਘਰ ਨੂੰ ਚਮਕਾੳ 60 ਰੰਗ ਬਿਰੰਗੇ ਚਮਕੇ ਐਲ.ਈ.ਡੀ ਬੱਲਵਾਂ ਦੀ ਲੜੀ ਸਿਰਫ 30 ਰੂ: ਵਿੱਚ ਲੈ ਜਾਉ ਸੱਚ ਹੈ ਕਿ ਚਾਇਨਾ ਦੀਆਂ ਲਾਈਟਾਂ ਨੇ ਤੇਲ ਨਾਲ ਜਲਨ ਵਾਲੇ ਦੀਵਿਆਂ ਦੀ ਰੌਸਨੀ ਧੁੰਦਲੀ ਕਰ ਦਿੱਤੀ ਹੈ ਇਸੇ ਲਈ ਤਾਂ ਕਹਿਦੇ ਨੇ ਦੀਵੇ ਨੂੰ ਪਹਿਲਾ ਮਾਰਿਆ ਹਵਾ ਹਨੇਰੀਆਂ ਨੇ ਹੁਣ ਚਾਈਨਾ ਦੇ ਚਮਾਕਾਰਿਆਂ ਨੇ .?


Post a Comment