ਬੱਧਨੀ ਕਲਾਂ 9ਨਵੰਬਰ ( ਚਮਕੌਰ ਲੋਪੋਂ ) ਜ਼ਿਲ ਖੇਤੀਬਾੜੀ ਵਿਭਾਗ ਕੋਲ ਕਿਸਾਨਾਂ ਦੀ ਮੰਗ ਅਨੁਸਾਰ ਸੁਧਰੇ ਬੀਜ ਨਾਂ ਹੋਣ ਕਾਰਨ ਕਿਸਾਨਾਂ ਨੂੰ ਮੁਸ਼ਿਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਵਿਭਾਗ ਦੇ ਅਧਿਕਾਰੀ ਸਰਕਾਰ ਦੁਬਾਰਾ ਭੇਜੇ ਜਾਂਦੇ ਬੀਜ ਸਿਰਫ਼ ਉਨ ਕਿਸਾਨਾਂ ਨੂੰ ਹੀ ਮਹੁੱਈਆਂ ਕਰਵਾਉਂਦੇ ਹਨ ਜਿਨ ਦੀ ਸਰਕਾਰੇ-ਦਰਬਾਰੇ ਪਹੁੰਚ ਹੁੰਦੀ ਹੈ ਜਦਕਿ ਮੱਧਵਰਗੀ ਕਿਸਾਨਾਂ ਨੂੰ ਖ਼ੇਤੀਬਾੜੀ ਦਫ਼ਤਰਾਂ ਦੇ ¦ਮੇ ਗੇੜੇ ਮਾਰ ਕੇ ਇੱਕ ਦਾਣਾ ਵੀ ਬੀਜ ਦਾ ਹਾਸਿਲ ਨਹੀਂ ਹੁੰਦਾ । ਜਿਸ ਕਾਰਨ ਪ੍ਰਭਾਵਿਤ ਕਿਸਾਨਾਂ ਨੂੰ ਪ੍ਰਾਈਵੇਟ ਦੁਕਾਨਾਂ ਤੋਂ ਬੀਜ ਖ੍ਰੀਦਣੇ ਪੈਂਦੇ ਹਨ।
ਦੱਸਣਾ-ਬਣਦਾ ਹੈ ਕਿ ਇਸ ਖ਼ੇਤਰ ਦੇ ਕਿਸਾਨਾਂ ਨੇ ਵੱਧ ਝਾੜ ਦੇਣ ਵਾਲੀਆਂ ਨਵੀਆਂ ਕਿਸਮਾਂ ਡੀ ਬੀ ਡਬਲਯੂ 17 , ਪੀ ਬੀ ਡਬਲਯੂ 621, ਅਤੇ ਪੀ ਬੀ 550 ਸਮੇਤ ਕੁੱਝ ਹੋਰ ਕਿਸਮਾਂ ਦੇ ਬੀਜ ਹਾਸਿਲ ਕਰਨ ਆਪਣੇ ਫਾਰਮ ਭਰ ਕੇ ਤਹਿਸੀਲ ਖ਼ੇਤੀਬਾੜੀ ਦਫ਼ਤਰਾਂ ਵਿਚ ਜਮ ਕਰਵਾਏ ਸਨ ।
ਪਿੰਡ ਬੱਧਨੀ ਦੇ ਕਿਸਾਨ ਗੁਰਮੇਲ ਸਿੰਘ ਲਿਖਾਰੀ ਨੇ ਜ਼ਿਲ ਖ਼ੇਤੀਬਾੜੀ ਵਿਭਾਗ ਦੇ ਅਧਿਕਾਰੀਆਂ ’ਤੇ ਬੀਜ ਦੀ ਕਥਿਤ ਕਾਣੀ ਵੰਡ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜ਼ਿਲ ਦੇ ਖੇਤੀਬਾੜੀ ਅਧਿਕਾਰੀ ਕਿਸਾਨ ਕੈਪਾਂ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਫ਼ਸਲ ਦੀ ਬਿਜਾਈ ਖੇਤੀਬਾੜੀ ਵਿਭਾਗ ਦੀ ਸਲਾਹ ਤੋਂ ਬਿਨ ਨਾਂ ਕਰਨ ਦੀ ਸਲਾਹ ਦਿੰਦੇ ਨਹੀਂ ਥੱਕਦੇ ਪਰ ਇਸ ਦੇ ਉਲਟ ਜਦੋਂ ਖੇਤੀਬਾੜੀ ਵਿਭਾਗ ਤੋਂ ਸੁਧਰੇ ਬੀਜਾਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਹਰ ਵਾਰ ਇੱਕੋ ਹੀ ਘੜਿਆ ਘੜਾਇਆਂ ਜਵਾਬ ਮਿਲਦਾ ਹੈ ਕਿ ਬੀਜ ਹਾਲੇ ਆਇਆ ਨਹੀਂ।
ਪਿੰਡ ਲੋਪੋਂ ਦੇ ਕਿਸਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ ਨੂੰ ਕਣਕ ਦੇ ਸੁਧਰੇ ਬੀਜ ਨਾਂ ਮਿਲਣ ਕਰਕੇ ਉਨ ਦੀ ਬਿਜਾਈ ਪਛੇਤੀ ਹੋਣ ਲੱਗੀ ਹੈ। ਉਨ ਕਿਹਾ ਕਿ ਜਦੋਂ ਜ਼ਿਲ ਖ਼ੇਤੀਬਾੜੀ ਵਿਭਾਗ ਨੂੰ ਪਤਾ ਹੀ ਹੈ ਕਿ ਹਾੜੀ ਅਤੇ ਸਾਉਣੀ ਦੇ ਸੀਜ਼ਨ ਤੋਂ ਪਹਿਲਾਂ ਕਣਕ ਅਤੇ ਝੋਨੇ ਦੇ ਬੀਜ ਦੀ ਲੋੜ ਪੈਂਦੀ ਹੈ ਤਾਂ ਲੋੜ ਅਨੁਸਾਰ ਬੀਜ ਕਿਸਾਨਾਂ ਨੂੰ ਮਹੁੱਈਆਂ ਕਰਵਾਉਣ ਦੀ ਰਣਨੀਤੀ ਪਹਿਲਾਂ ਹੀ ਤੈਅ ਕਿਉ ਨਹੀਂ ਕੀਤੀ ਜਾਂਦੀ।
ਪਿੰਡ ਲੋਪੋਂ ਦੇ ਕਿਸਾਨ ਇੰਦਰਜੀਤ ਸਿੰਘ ਦਾ ਕਹਿਣਾ ਸੀ ਕਿ ਉਨ ਨੇ ਕਣਕ ਦੀ ਨਵੀਂ ਕਿਸਮ 2967 ਦਾ ਬੀਜ ਲੈਣ ਲਈ ਬਲਾਕ ਅਤੇ ਜ਼ਿਲ•ਾ ਖ਼ੇਤੀਬਾੜੀ ਵਿਭਾਗ ਦੇ ਦਫ਼ਤਰਾਂ ਦੇ ਕਾਫ਼੍ਰੀ ਗੇੜੇ ਮਾਰੇ ਹਨ ਪਰ ਹਾਲੇ ਤੱਕ ਬੀਜ ਹਾਸਿਲ ਨਹੀਂ ਹੋਇਆ ।
ਇਸ ਸਬੰਧੀ ਜ਼ਿਲ ਦੇ ਖੇਤੀਬਾੜੀ ਵਿਕਾਸ ਅਫ਼ਸਰ ਡਾ ਕੁਲਦੀਪ ਸਿੰਘ ਬੁੱਟਰ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਜ਼ਿਲ•ਾ ਖੇਤੀਬਾੜੀ ਵਿਭਾਗ ਕੋਲ ਲੋੜ ਅਨੁਸਾਰ ਬੀਜ ਨਹੀਂ ਹੈ ਪਰ ਫਿਰ ਵੀ ਪਨਸੀਡ ਵੱਲੋਂ ਭੇਜੇ ਗਏ 2000 ਕੁਇੰਟਲ ਬੀਜ ਨੂੰ ਕਿਸਾਨਾਂ ਵਿਚ ਵੰਡਿਆ ਜਾਂ ਚੁੱਕਾ ਹੈ। ਉਨ ਕਿਹਾ ਕਿ ਇਸ ਤੋਂ ਸੀਡ ਵਿਲੇਜ ਦੁਬਾਰਾ ਭੇਜੇ ਗਏ 1347 ਕੁਇੰਟਲ ਬੀਜ ਨੂੰ ਕਿਸਾਨਾਂ ’ਚ ਵੰਡਣ ਦੀ ਪ੍ਰਕਿਰਿਆ ਜਾਰੀ ਹੈ।

Post a Comment