ਬੱਧਨੀ ਕਲਾਂ 16 ਨਵੰਬਰ ( ਚਮਕੌਰ ਲੋਪੋਂ ) ਹਲਕਾ ਨਿਹਾਲ ਸਿੰਘ ਵਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਦੋ ਵਾਰ ਵਿਧਾਇਕ ਰਹੇ ਸ. ਜ਼ੋਰਾ ਸਿੰਘ ਭਾਗੀਕੇ ਦੇ ਦਿਹਾਂਤ ਤੋਂ ਬਾਅਦ ਅੱਜ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਭਾਗੀਕੇ ਪਹੁੰਚ ਕੇ ਉਨ•ਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਦੱਸਣਯੋਗ ਹੈ ਕਿ ਸ. ਜ਼ੋਰਾ ਸਿੰਘ ਦੀ ਨੂੰਹ ਬੀਬੀ ਰਾਜਵਿੰਦਰ ਕੌਰ ਭਾਗੀਕੇ ਨਿਹਾਲ ਸਿੰਘ ਵਾਲਾ ਤੋਂ ਮੌਜੂਦਾ ਵਿਧਾਇਕ ਹਨ।
ਸ. ਬਾਦਲ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਕਿਹਾ ਕਿ ਜ਼ੋਰਾ ਸਿੰਘ ਭਾਗੀਕੇ ਪਾਰਟੀ ਦੇ ਅਨੁਸਾਸ਼ਨਬੱਧ ਅਤੇ ਪ੍ਰਤੀਬੱਧ ਸਿਪਾਹੀ ਸਨ ਅਤੇ ਉਨ•ਾਂ ਦੇ ਤੁਰ ਜਾਣ ਨਾਲ ਸਿਰਫ ਪਰਿਵਾਰ ਨੂੰ ਤੇ ਇਲਾਕਾ ਵਾਸੀਆਂ ਨੂੰ ਹੀ ਨਹੀਂ ਬਲਕਿ ਪਾਰਟੀ ਨੂੰ ਵੀ ਵੱਡਾ ਘਾਟਾ ਪਿਆ ਹੈ।ਉਨਾਂ ਕਿਹਾ ਕਿ ਸਾਬਕਾ ਵਿਧਾਇਕ ਵੱਲੋਂ ਇਲਾਕੇ ਦੇ ਵਿਕਾਸ ‘ਚ ਪਾਏ ਯੋਗਦਾਨ ਲਈ ਉਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਦੋ ਵਾਰ ਵਿਧਾਇਕ ਰਹਿੰਦਿਆਂ ਸ. ਭਾਗੀਕੇ ਨੇ ਆਪਣੇ ਸਿਆਸੀ ਜੀਵਨ ਦੌਰਾਨ ਪਾਰਟੀ ਦੀ ਮਜ਼ਬੂਤੀ ਲਈ ਹੇਠਲੇ ਪੱਧਰ ਤੱਕ ਅਨੇਕਾਂ ਕੰਮ ਕੀਤੇ ਅਤੇ ਕਮਜ਼ੋਰ ਤਬਕੇ ਦੇ ਲੋਕਾਂ ਲਈ ਉਨ•ਾਂ ਵੱਲੋਂ ਕੀਤੇ ਸਮਾਜ ਸੇਵਾ ਦੇ ਕੰਮਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਮੁੱਖ ਮੰਤਰੀ ਨੇ ਕਿਹਾ ਕਿ ਸ. ਭਾਗੀਕੇ ਵੱਲੋਂ ਪਾਰਟੀ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਨੂੰ ਵੀ ਹਮੇਸ਼ਾ ਯਾਦ ਰੱਖਿਆ ਜਾਵੇਗਾ, ਕਿਉਂ ਜੋ ਉਹ ਆਮ ਲੋਕਾਂ ਦੇ ਹਿੱਤਾਂ ਦੀ ਖਾਤਰ ਕੰਮ ਕਰਨ ਵਾਲੇ ਲੋਕ ਆਗੂ ਸਨ। ਇਸ ਮੌਕੇ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੇ ਸ. ਪ੍ਰਕਾਸ਼ ਸਿੰਘ ਬਾਦਲ ਕੋਲੋਂ ਮੰਗ ਕੀਤੀ ਕਿ ਸ. ਜ਼ੋਰਾ ਸਿੰਘ ਭਾਗੀਕੇ ਦੀ ਯਾਦ ਵਿਚ ਨਿਹਾਲ ਸਿੰਘ ਵਾਲਾ ਇਲਾਕੇ ਵਿਚ ਕੋਈ ਨਰਸਿੰਗ ਕਾਲਜ ਖੋਲਿ•ਆ ਜਾਵੇ। ਸ. ਬਾਦਲ ਨੇ ਭਰੋਸਾ ਦਿੱਤਾ ਕਿ ਉਨ•ਾਂ ਦੀ ਇਸ ਮੰਗ ‘ਤੇ ਖਾਸ ਗੌਰ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਸ. ਜ਼ੋਰਾ ਸਿੰਘ ਭਾਗੀਕੇ ਦਾ ਲੰਬੀ ਬੀਮਾਰੀ ਪਿੱਛੋਂ 90 ਸਾਲ ਦੀ ਉਮਰ ‘ਚ 10 ਨਵੰਬਰ ਨੂੰ ਦਿਹਾਂਤ ਹੋ ਗਿਆ ਸੀ। ਉਹ 1985 ਅਤੇ 2002 ‘ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਚੁਣੇ ਗਏ ਸਨ। ਇਸ ਸਮੇਂ ਅਕਾਲੀ ਦਲ ਦੇ ਸੀਨੀਅਰ ਅਤੇ ਲੋਕਲ ਲੀਡਰਸਿੱਪ ਮੌਜੂਦ ਸੀ।
ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਪਿੰਡ ਭਾਗੀਕੇ ਵਿਖੇ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਸਵ. ਜ਼ੋਰਾ ਸਿੰਘ ਭਾਗੀਕੇ ਦੇ ਦਿਹਾਂਤ ‘ਤੇ ਦੁੱਖ ਸਾਂਝਾ ਕਰਦੇ ਹੋਏ। ਫੋਟੋ : ਚਮਕੌਰ ਲੋਪੋਂ
ਫੋਟੋ ਫਾਇਲ ਨੇਮ : 16 ਚਮਕੌਰ ਲੋਪੋਂ 05 ਨੋਟ ਫੋਟੋ ਫਾਇਲ ਨਾਲ ਹੀ ਟਾਹਿਚ ਮੈਟ ਹੈ।


Post a Comment