ਸਰਾਭਾ (ਲੁਧਿਆਣਾ), (ਸਤਪਾਲ ਸੋਨ9 ) ਸ੍ਰ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਉਹ ਜਲਦੀ ਹੀ ਗਦਲਹਿਰ ਦੇ ਮਹਾਨ ਹੀਰੋ ਅਤੇ ਛੋਟੀ ਉਮਰ ਵਿੱਚ ਫ਼ਾਂਸ਼ੀ ਦਾ ਰੱਸਾ ਚੁੰਮਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਕੌਮੀ ਸ਼ਹੀਦ ਦਾ ਦਰਜ਼ਾ ਦਿਵਾਉਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕੋਲ ਮੁੱਦਾ ਉਠਾਣਗੇ। ਸ੍ਰ. ਬਾਦਲ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਉਹਨਾਂ ਦੇ 97ਵੀਂ ਬਰਸੀ ‘ਤੇ ਸ਼ਰਧਾਜ਼ਲੀ ਭੇਟ ਕਰਨ ਲਈ ਉਹਨਾਂ ਦੇ ਜੱਦੀ ਪਿੰਡ ਸਰਾਭਾ ਵਿਖੇ ਆਯੋਜਿਤ ਇੱਕ ਵਿਸ਼ਾਲ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਸ਼ਹੀਦ ਭਗਤ ਸਿੰਘ, ਸ਼ਹੀਦ ਉਧਮ ਸਿੰਘ ਅਤੇ ਲਾਲਾ ਲਾਜਪੱਤ ਰਾਏ ਵਰਗੇ ਦੇਸ਼ ਦੇ ਹੋਰ ਮਹਾਨ ਸ਼ਹੀਦਾ ਦੀ ਤਰ•ਾਂ ਦੇਸ਼ ਦੀ ਅਜ਼ਾਦੀ ਲਈ ਸ਼ਾਨਦਾਰ ਕੁਰਬਾਨੀ ਕੀਤੀ, ਪ੍ਰਤੂੰ ਬੜੇ ਦੁਖ ਦੀ ਗੱਲ ਹੈ ਕਿ ਅਜੇ ਤੱਕ ਸ਼ਹੀਦ ਸਰਾਭਾ ਨੂੰ ਕੇਂਦਰ ਸਰਕਾਰ ਵੱਲੋਂ ਕੌਮੀ ਸ਼ਹੀਦ ਨਹੀਂ ਐਲਾਨਿਆ ਗਿਆ। ਉਹਨਾਂ ਕਿਹਾ ਕਿ ਪੰਜਾਬੀਆ ਦੀ ਗਿਣਤੀ ਭਾਵੇਂ ਦੇਸ਼ ਦੀ ਕੁੱਲ ਆਬਾਦੀ ਦਾ 2 ਫੀਸਦੀ ਹੈ, ਪ੍ਰਤੂੰ ਦੇਸ਼ ਦੀ ਆਜ਼ਾਦੀ ਵਿੱਚ ਪੰਜਾਬੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ਕੁਰਬਾਨੀਆਂ ਦੇ ਕੇ ਅਸੰਗਰਾਮ ਵਿੱਚ ਮਹਾਨ ਯੋਗਦਾਨ ਪਾਇਆ। ਉਹਨਾਂ ਕਿਹਾ ਕਿ ਇਹ ਵੀ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਆਜ਼ਾਦੀ ਸੰਘਰਸ਼ ਦੇ ਮਹਾਨ ਅੰਦੋਲਨਾਂ ਬੱਬਰ ਅਕਾਲੀ ਲਹਿਰ, ਕੂਕਾ ਲਹਿਰ ਅਤੇ ਗਦਲਹਿਰ ਵਿੱਚ ਵੀ ਪੰਜਾਬੀ ਯੋਧਿਆਂ ਨੇ ਵੱਧ ਚੜ• ਕੇ ਯੋਗਦਾਨ ਪਾਇਆ। ਸ੍ਰ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੰਗ-ਏ-ਅਜ਼ਾਦੀ ਵਿੱਚ ਕੁਰਬਾਨੀਆਂ ਦੇਣ ਵਾਲੇ ਇਹਨਾਂ ਯੋਧਿਆਂ ਦੀ ਯਾਦ ਵਿੱਚ ਜਲੰਧਰ ਨੇੜੇ ਕਰਤਾਰਪੁਰ ਵਿਖੇ ਸੈਕੜੇ ਕਰੋੜਾਂ ਰੁਪਏ ਦੀ ਲਾਗਤ ਨਾਲ 25 ਏਕੜ ਜ਼ਮੀਨ ਵਿੱਚ ਜੰਗ-ਏ-ਅਜ਼ਾਦੀ ਯਾਦਗਾਰ ਬਣਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਤੋ ਇਲਾਵਾ ਪੰਜਾਬ ਸਰਕਾਰ ਵੱਲੋਂ ਇਤਿਹਾਸ ਨੂੰ ਬਰਕਰਾਰ ਰੱਖਣ ਲਈ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਚੱਪੜ-ਚਿੜੀ ਵਿਖੇ ਇੱਕ ਵੱਡੀ ਜੰਗੀ ਯਾਦਗਾਰ ਬਣਾਈ ਗਈ ਹੈ ਅਤੇ ਵੱਡੇ ਘੱਲੂਘਾਰੇ ਦੇ 35 ਹਜ਼ਾਰ ਸਿੰਘਾਂ ਦੇ ਸ਼ਹੀਦੀ ਸਥਾਨ ਕੁੱਪ-ਰੋਹੀੜਾ ਅਤੇ ਛੋਟੇ ਘੱਲੂਘਾਰੇ ਦੇ 15 ਹਜ਼ਾਰ ਸਿੰਘਾਂ ਦੇ ਸ਼ਹੀਦੀ ਸਥਾਨ ਕਾਹਨੂੰਵਾਨ ਵਿਖੇ ਵੀ ਸ਼ਹੀਦੀ ਯਾਦਗਾਰਾਂ ਸਥਾਪਿਤ ਕੀਤੀਆਂ ਗਈਆਂ ਹਨ ਤਾਂ ਂਜੋ ਸਾਡੀ ਨੌਜਵਾਨ ਪੀੜ•ੀ ਇਹਨਾਂ ਯਾਦਗਾਰਾਂ ਤੋਂ ਪ੍ਰੇਰਨਾ ਲੈ ਸਕੇ। ਉਹਨਾਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ ਉਹ ਕੌਮਾਂ ਹਮੇਸ਼ਾਂ ਤਾਕਤਵਰ ਹੁੰਦੀਆਂ ਹਨ। ਉਹਨਾਂ ਕਿਹਾ ਕਿ ਸਾਡੇ ਮਹਾਨ ਸ਼ਹੀਦਾਂ ਨੇ ਦੇਸ਼ ਵਿੱਚੋਂ ਬੇਰੋਜ਼ਗਾਰੀ, ਗਰੀਬੀ, ਅਨਪੜ•ਤਾ ਅਤੇ ਭ੍ਰਿਸ਼ਟਾਚਾਰ ਖ਼ਤਮ ਕਰਨ ਦੇ ਸੁਪਨੇ ਸੰਜੋਏ ਸਨ, ਪ੍ਰਤੂੰ ਦੇਸ਼ ਦੀ ਅਜ਼ਾਦੀ ਤੋ ਬਾਅਦ ਕੇਂਦਰ ਵਿੱਚ ਲੰਮਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਸਰਕਾਰ ਵੱਲੋਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਅਣ-ਗੋਲਿਆ ਕੀਤੇ ਜਾਣ ਕਾਰਨ ਸ਼ਹੀਦਾਂ ਦੇ ਸੁਪਨੇ ਸਾਕਾਰ ਨਹੀਂ ਹੋ ਸਕੇ। ਉਹਨਾਂ ਕੇਂਦਰ ਸਰਕਾਰ ਦੇ ਹਾਕਮਾਂ ਨੂੰ ਦੇਸ਼ ਦੇ ਲੋਕਾਂ ਤੇ ਰਹਿਮ ਕਰਨ ਅਤੇ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਵੱਲ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ ਤਾਂ ਂਜੋ ਸਾਡਾ ਦੇਸ਼ ਮੁੜ ਸੋਨੇ ਦੀ ਚਿੜੀ ਅਖਵਾਉਣ ਦੇ ਯੋਗ ਹੋ ਸਕੇ। ਮੁੱਖ ਮੰਤਰੀ ਪੰਜਾਬ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਚੈਰੀਟੇਬਲ ਟਰੱਸਟ ਵੱਲੋਂ ਸ਼ਹੀਦ ਸਰਾਭਾ ਦੀ ਯਾਦਗਾਰ ਦੀ ਯੋਗ ਸਾਂਭ-ਸੰਭਾਲ ਕਰਨ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਤੇ ਸ੍ਰ. ਬਾਦਲ ਨੇ ਹਲਕਾ ਵਿਧਾਇਕ ਸ੍ਰ. ਮਨਪ੍ਰੀਤ ਸਿੰਘ ਇਆਲੀ ਵੱਲੋਂ ਪਿੰਡ ਸਰਾਭਾ ਦੀਆਂ ਗਲੀਆਂ-ਨਾਲੀਆਂ ਲਈ ਗ੍ਰਾਂਟ ਦੇਣ, ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 10+2 ਮੈਡੀਕਲ ਦੇ ਪਾਠ-ਕ੍ਰਮ ਚਾਲੂ ਕਰਨ, ਸਰਾਭਾ-ਰਾਏਕੋਟ ਅਤੇ ਸਰਾਭਾ-ਮੁੱਲਾਂਪੁਰ ਰੂਟਾਂ ਤੇ ਬੱਸ ਸੇਵਾ ਵਿੱਚ ਵਾਧਾ ਕਰਨ ਅਤੇ ਖੇਡ ਸਟੇਡੀਅਮ ਵਿੱਚ ਬਣੇ ਬਾਸਕਟ-ਬਾਲ ਗਰਾਂਊਡ ਨੂੰ ਪੱਕਾ ਕਰਨ ਆਦਿ ਪੇਸ਼ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿਵਾਇਆ।
ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ੍ਰ. ਬਾਦਲ ਨੇ ਦੇਸ਼ ਦੀ ਰਾਜਧਾਨੀ ਗੁਰਦੁਆਰਾ ਰਕਾਬ ਗੰਜ਼ ਦੇ ਬਾਹਰ ਦਿੱਲੀ ਸਿੱਖ ਮੈਨੇਜਮੈਂਟ ਕਮੇਟੀ ਅਤੇ ਸ੍ਰੋਮਣੀ ਅਕਾਲੀ ਦਲ (ਬਾਦਲ) ਦੇ ਮੈਬਰਾਂ ਵਿਚਕਾਰ ਹੋਏ ਝਗੜੇ ਵਿੱਚ ਕਾਂਗਰਸ ਦਾ ਰੋਲ ਦੱਸਦਿਆ ਕਿਹਾ ਕਿ ਕਾਂਗਰਸ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਾਖਲ ਦੇ ਰਹੀ ਹੈ। ਉਹਨਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ 31 ਦਸੰਬਰ 2012 ਤੋਂ ਪਹਿਲਾਂ-ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜ਼ਮੈਟ ਕਮੇਟੀ ਦੀਆਂ ਚੋਣਾ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਉਹਨਾਂ ਦਿੱਲੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਸਰਨਾ ਦੀ ਸ੍ਰੋਮਣੀ ਅਕਾਲੀ ਦਲ ਦੇ ਮੈਬਰਾਂ ਤੇ ਯੋਜਨਾ ਬੱਧ ਹਮਲੇ ਦੀ ਕਾਰਵਾਈ ਦਾ ਦੋਸ਼ ਲਗਾਇਆ। ਸ੍ਰ. ਬਾਦਲ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਸਿੱਧੀ ਚੋਣ ਕਰਵਾਉਣਾ ਚਾਹੁੰਦੀ ਹੈ, ਜਦ ਕਿ ਐਸ.ਜੀ.ਪੀ.ਸੀ. ਅੰਮ੍ਰਿਤਸਰ ਜਾਂ ਕਿਸੇ ਵੀ ਸੰਵਿਧਾਨਿਕ ਸੰਸਥਾ ਵਿੱਚ ਸਿੱਧੀ ਚੋਣ ਕਰਵਾਉਣ ਦੀ ਪ੍ਰੌਵੀਜ਼ਨ ਨਹੀਂ ਹੈ। ਪੱਤਰਕਾਰ ਵੱਲੋਂ ਰਾਜ ਵਿੱਚ ਅੱਤਵਾਦ ਦੇ ਮੁੜ ਸਿਰ ਚੁੱਕਣ ਦੀ ਸੰਭਾਵਨਾ ਸਬੰਧੀ ਪੁੱਛੇ ਗਏ ਸੁਆਲ ਦਾ ਜੁਆਬ ਦਿੰਦਿਆਂ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਦੇਸ਼ ਦੇ ਦੂਜੇ ਸਾਰੇ ਰਾਜਾਂ ਨਾਲੋਂ ਵਧੇਰੇ ਅਮਨ ਤੇ ਸ਼ਾਂਤੀ ਹੈ ਅਤੇ ਰਾਜ ਦੇ ਸਾਰੇ ਲੋਕ ਆਪਸੀ ਸਦਭਾਵਨਾ ਤੇ ਭਾਈਚਾਰੇ ਨਾਲ ਜੀਵਨ ਬਤੀਤ ਕਰ ਰਹੇ ਹਨ। ੲਸ ਮੌਕੇ ਤੇ ਹੋਰਨਾਂ ਤੋ ਇਲਾਵਾ ਸ੍ਰ. ਚਰਨਜੀਤ ਸਿੰਘ ਅਟਵਾਲ ਸਪੀਕਰ ਪੰਜਾਬ ਵਿਧਾਨ ਸਭਾ, ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਲੋਕ ਨਿਰਮਾਣ ਮੰਤਰੀ, ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ ਸਲਾਹਕਾਰ ਮੁੱਖ ਮੰਤਰੀ ਪੰਜਾਬ, ਸ੍ਰ. ਮਨਪ੍ਰੀਤ ਸਿੰਘ ਇਆਲੀ ਐਮ.ਐਲ.ਏ ਤੇ ਚੇਅਰਮੈਨ ਜਿਲਾ ਪਰਿਸ਼ਦ, ਸ੍ਰੀ ਦਰਸ਼ਨ ਸਿੰਘ ਸ਼ਿਵਾਲਿਕ ਤੇ ਸ੍ਰੀ ਐਸ.ਆਰ.ਕਲੇਰ (ਦੋਵੇਂ ਐਮ.ਐਲ.ਏ), ਸ੍ਰ. ਸੰਤਾ ਸਿੰਘ ਊਮੈਦਪੁਰੀ ਚੇਅਰਮੈਨ ਅਧੀਨ ਸੇਵਾਵਾਂ ਚੋਣ ਬੋਰਡ, ਸ੍ਰ. ਹਰਚਰਨ ਸਿੰਘ ਗੋਹਲਵੜੀਆ ਮੇਅਰ ਨਗਰ ਨਿਗਮ, ਸ੍ਰੀ ਜਗਦੀਸ਼ ਸਿੰਘ ਗਰਚਾ ਸਾਬਕਾ ਮੰਤਰੀ, ਸ੍ਰ. ਜਗਜੀਤ ਸਿੰਘ ਤਲਵੰਡੀ ਮੈਬਰ ਐਸ.ਜੀ.ਪੀ.ਸੀ., ਬਾਬਾ ਜਗਰੂਪ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਸਾਹਨੇਵਾਲ, ਸ਼ਹੀਦ ਕਰਤਾਰ ਸਿੰਘ ਸਰਾਭਾ ਚੈਰੀਟੇਬਲ ਟਰੱੋਸਟ ਦੇ ਚੇਅਰਮੈਨ ਸ੍ਰ. ਹੁਸ਼ਿਆਰ ਸਿੰਘ ਗਰੇਵਾਲ, ਸਕੱਤਰ ਸ੍ਰ. ਇੰਦਰਜੀਤ ਸਿੰਘ ਗਰੇਵਾਲ, ਟਰੱਸਟੀ ਸ੍ਰ. ਜਂਸਵਿੰਦਰ ਸਿੰਘ ਰਾਣਾ, ਸਰਪੰਚ ਸਰਾਭਾ ਸ੍ਰ. ਪ੍ਰੇਮਜੀਤ ਸਿੰਘ, ਸ੍ਰ. ਬਲਜਿੰਦਰ ਸਿੰਘ ਯੂ.ਐਸ.ਏ., ਸ੍ਰ. ਸੁਖਵਿੰਦਰ ਸਿੰਘ ਬਬਲੀ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਸ੍ਰ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 97ਵੇਂ ਸ਼ਹੀਦੀ ਦਿਵਸ ‘ਤੇ ਪਿੰਡ ਸਰਾਭਾ ਵਿਖੇ ਸ਼ਹੀਦ ਦੇ ਬੁੱਤ ‘ਤੇ ਫੁੱਲ ਮਾਲਾਵਾਂ ਭੇਟ ਕਰਦੇ ਹੋਏ।

Post a Comment