ਸਰਦੂਲਗੜ੍ਹ 24 ਨਵੰਬਰ (ਸੁਰਜੀਤ ਸਿੰਘ) ਅਕਾਲੀ ਦਲ ਦੀ ਸਰਕਾਰ ਵੱਲੋ ਵਿਕਾਸ ਘੱਟ ਅਤੇ ਗੰਡਾ ਰਾਜ ਵੱਧ ਕੀਤਾ ਜਾ ਰਿਹਾ ਹੈ। ਵਿਰੋਧੀ ਧਿਰ ਕਾਗਰਸ ਦੇ ਵਰਕਰਾ ਨੂੰ ਤੰਗ ਪਰੇਸਾਨ ਕਰਕੇ ਪਾਰਟੀ ਵਿਚ ਰਿਲਾਉਣ ਦਾ ਸਿਲਸਿਲਾ ਪੂਰੇ ਜੌਰਾ ਤੇ ਹੈ। ਦੂਸਰੇ ਰਹਿੰਦੇ ਪਾਰਟੀ ਵਰਕਰਾ ਨੂੰ ਅਕਾਲੀ ਦਲ ਵਿਚ ਰਲਣ ਤਹਿਤ ਕਰਕੇ ਬਦਨਾਮ ਜਲੀਲ ਕਰਨ ਦੀਆ ਡਾਰਾ ਬਣਾ ਕੇ ਛੱਡੀਆ ਜਾਣ ਤੇ ਅੱਡੀ ਚੋਟੀ ਦੀ ਜੋਰ ਅਜਮੇਸ ਹੋ ਰਹੀ ਹੈ। ਇਨ੍ਹਾ ਵਿਚਾਰਾ ਦਾ ਯੂਥ ਕਾਗਰਸ ਦੇ ਸ਼ਹਿਰੀ ਪ੍ਰਧਾਂਨ ਅਮਨਦੀਪ ਬੱਬੂ (ਵਰਮਾ) ਨੇ ਚੋਣਵੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਕਹੇ। ਉਨ੍ਹਾਂ ਅੱਗੇ ਕਿਹਾ ਭਾਵੇ ਅਕਾਲੀ ਦਲ ਬੀਜੇਪੀ ਦੀ ਗੰਠਜੋੜ ਵੱਲੋ ਸਰਕਾਰ ਬਣਾ ਲਈ ਹੈ। ਪਰ ਹਰ ਪਾਸੇ ਧੱਕੇਸਾਹੀ ਦਾ ਬੋਲਬਾਲਾ ਹੈ। ਉਨ੍ਹਾ ਕਿਹਾ ਜੋ ਕਾਗਰਸ ਪਾਰਟੀ ਵਿਚੋ ਕੂਚ ਕਰਕੇ ਗਏ ਹਨ, ਉਹ ਪਹਿਲਾ ਵੀ ਕੂਚ ਕਰਕੇ ਹੀ ਲਗੱਭਗ ਆਏ ਸਨ। ਉਹ ਲੋਕ ਸਵਾਰਥੀ ਹਨ ਅਤੇ ਅਕਾਲੀ ਦਲ ਵਿਚ ਜਾ ਕੇ ਕਿਹੜਾ ਰੰਗ ਲਾ ਦੇਣਗੇ। ਉਨ੍ਹਾ ਕਿਹਾ ਸੱਚਾ ਪਾਰਟੀ ਵਰਕਰ ਭੀੜ ਵੇਲੇ ਪਾਰਟੀ ਨਾਲ ਜੁੜਿਆ ਰਹਿੰਦਾ ਹੈ। ਉਨ੍ਹਾਂ ਕਿਹਾ ਸਾਡੀਆ ਝੂਠੀਆ ਅਫਵਾਵਾ ਉਡਾ ਕੇ ਬਦਨਾਮ ਕੀਤਾ ਜਾ ਰਿਹਾ ਹੈ। ਅਸੀ ਕਾਗਰਸ ਪਾਰਟੀ ਨਾਲ ਹਾ ਅਤੇ ਆਉਣ ਵਾਲੇ ਸਮੇ ਵਿਚ ਵੀ ਕਾਗਰਸ ਨਾਲ ਹੀ ਰਹਾਗੇ। ਇਸ ਮੌਕੇ ਕਾਗਰਸ ਦੇ ਪ੍ਰਧਾਂਨ ਸੁਖਵਿੰਦਰ ਸਿੰਘ ਸੁਖੀ, ਡਾਲਾ ਸਿੰਘ, ਗਗਨਦੀਪ ਵਰਮਾ, ਕਾਲਾ ਸਿੰਘ, ਸੌਂਖੀ, ਕੁਲਵਿੰਦਰ ਸਿੰਘ, ਜਤਿੰਦਰ ਸਿੰਘ, ਰੇਸ ਸਿੰਘ, ਹਰਦੀਪ ਸਿੰਘ, ਨੈਬੂ ਸਿੰਘ, ਬਲਕਰਨ ਝੰਡੂਕੇ, ਈਸਰ ਸਿੰਘ ਆਦਿ ਹਾਜਿਰ ਸਨ।

Post a Comment