ਸ਼ਾਹਕੋਟ 24 ਨਵੰਬਰ (ਰਣਜੀਤ ਬਹਾਦੁਰ) ਅਹਿਮਦੀਆ ਮੁਸਲਿਮ ਜਮਾਤ ਵੱਲੋਂ 25 ਨਵੰਬਰ ਦਿਨ ਐਤਵਾਰ ਨੂੰ ਸ਼ਾਹਕੋਟ ਦੇ ਪਿੰਡ ਦੌਲਤ ਪੁਰ ਢੱਡਾ ਵਿਖੇ ਇੱਕ ਸਰਵ ਧਰਮ ਸ਼ਾਂਤੀ ਸੰਮੇਲਨ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਜਿਲਾ ਜਲੰਧਰ ਦੇ ਸਰਕਲ ਇੰਚਾਰਜ ਸ਼ੇਖ ਮਨਾਨ,ਮੌਲਾਨਾਂ ਨਸੀਮ ਤਾਹਿਰ ਸਾਹਿਬ,ਮੌਲਾਨਾਂ ਨਜਰੂਲ ਇਸਲਾਮ,ਮਹਿਤਾਬ ਮੁਹੰਮਦ,ਤਾਜ ਮੁਹੰਮਦ,ਤੁਫੈਲ ਮੁਹੰਮਦ ਨੇ ਦੱਸਿਆਂ ਕਿ ਇਹ ਸੰਮੇਲਨ ਦੁਪਿਹਰ 11 ਵਜੇ ਤੋਂ ਬਾਅਦ ਦੁਪਿਹਰ 2 ਵਜੇ ਤੱਕ ਚੱਲੇਗਾ ਜਿਸ ਵਿੱਚ ਅਹਿਮਦੀਆ ਮੁਸਲਿਮ ਕਮੇਟੀ ਦੇ ਜਨਰਲ ਸਕੱਤਰ ਮੁਹੰਮਦ ਇਨਾਮ ਗੌਰੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।ਇਸ ਮੌਕੇ ‘ਤੇ ਉਨਾਂ ਦੱਸਿਆ ਕਿ ਅਹਿਮਦੀਆ ਮੁਸਲਿਮ ਜਮਾਤ ਦੀ ਸਥਾਪਨਾਂ ਮਿਰਜਾ ਗੁਲਾਮ ਅਹਿਮਦ ਸਾਹਿਬ ਨੇ 1889 ਵਿੱਚ ਗੁਰਦਾਸ ਪੁਰ ਦੇ ਪਿੰਡ ਕਾਦੀਆਂ ਵਿਖੇ ਕੀਤੀ ਸੀ।ਇਸ ਜਮਾਤ ਦਾ ਮੁੱਖ ਮਕਸਦ ਇਹ ਹੈ ਕਿ ਲੋਕਾਂ ਵਿੱਚ ਸ਼ਾਤੀ ਦਾ ਸੰਦੇਸ਼ ਲੈ ਕੇ ਜਾਣਾਂ।ਇਹ ਸੰਸਥਾ ਧਾਰਮਿਕ ਕੱਟਰਪੰਥੀਆਂ ਦਾ ਸਖਤ ਵਿਰੋਧ ਕਰਦੀ ਹੋਈ ਭਾਈਚਾਰਕ ਸਾਂਝ ਬਖੇਰ ਰਹੀ ਹੈ।ਇਹ ਜਮਾਤ ਭਾਰਤ ਦੇ ਨਾਲ ਨਾਲ 200 ਤੋਂ ਵੱਧ ਮੁਲਕਾਂ ਵਿੱਚ ਆਪਣਾਂ ਪ੍ਰਚਾਰ ਕਰ ਰਹੀ ਹੈ। ਉਕਤ ਆਗੂਆ ਨੇ ਲੋਕਾਂ ਨੂੰ ਪੁਰਜੋਰ ਸ਼ਬਦਾਂ ‘ਚ ਅਪੀਲ ਕੀਤੀ ਹੈ ਕਿ ਉਹ ਇਸ ਸੰਮੇਲਨ ਵਿੱਚ ਪਹੁੰਚਕੇ ਇਸ ਸੰਮੇਲਨ ਦਾ ਹਿੱਸਾ ਬਣਨ।

Post a Comment