ਨਾਭਾ, 21 ਨਵੰਬਰ (ਜਸਬੀਰ ਸਿੰਘ ਸੇਠੀ)-ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਪ੍ਰੈ¤ਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਨਾਭਾ ਇਕਾਈ ਦੀ ਆਗੂ ਪਰਮਜੀਤ ਕੌਰ ਅਤੇ ਹਰਜੀਤ ਸੁੱਖੇਵਾਲ ਨੇ ਇੱਕ ਪਾਸੇ ਪੰਜਾਬ ਸਰਕਾਰ ਰੋਜਾਨਾਂ ਇਨ੍ਹਾਂ ਬਿਆਨਾਂ ਦਾ ਢਡੋਰਾ ਪਿੱਟ ਰਹੀ ਹੈ ਕਿ ਐਸ.ਸੀ./ਐਸ.ਟੀ. ਵਿਦਿਆਰਥੀਆਂ ਤੋਂ ਕੋਈ ਸੰਸਥਾ ਦਾਖਲਾ ਫੀਸ ਅਤੇ ਕੋਈ ਵੀ ਫੰਡ ਨਹੀਂ ਲੈ ਸਕਦੀ, ਦੂਸਰੇ ਪਾਸੇ ਕਾਲਜਾਂ ਦੀਆਂ ਮਨੈਜਮੈਂਟਾਂ ਵਿਦਿਆਰਥੀਆਂ ਤੋਂ ਪੂਰੀਆਂ ਫੀਸਾਂ ਵਸੂਲ ਕਰ ਰਹੀਆਂ ਹਨ, ਜਦੋਂ ਕਿ ਉਨ੍ਹਾਂ ਵਿਦਿਆਰਥੀਆਂ ਕੋਲ ਇੰਨੀਆਂ ਫੀਸਾਂ ਭਰਨ ਦੀ ਸਮਰੱਥਾ ਨਹੀਂ ਹੈ ਅਤੇ ਪੰਜਾਬ ਸਰਕਾਰ ਆਪਣੀ ਚੌਧਰੀ ਸਥਾਪਤ ਕਰਨ ਅਖਬਾਰਾਂ ਵਿਚ ਪ੍ਰਚਾਰ ਕਰਦੀ ਹੈ ਕਿ ਉਨ੍ਹਾਂ ਵੱਲੋਂ ਐਸ.ਸੀ./ਐਸ.ਟੀ. ਵਿਦਿਆਰਥੀਆਂ ਕੋਲੋ ਕੋਈ ਵਿੱਦਿਅਕ ਫੰਡ ਨਹੀਂ ਲੈਂਦੀ। ਅਸੀਂ ਪੰਜਾਬ ਸਟੂਡੈ¤ਟ ਯੂਨੀਅਨ ਵੱਲੋਂ ਇਸ ਸਾਰੇ ਮਸਲੇ ਤੇ ਜਾਂਚ ਦੀ ਮੰਗ ਕਰਦੇ ਹਾਂ। ਐਸ.ਸੀ./ਐਸ.ਟੀ. ਵਿਦਿਆਰਥੀਆਂ ਤੋਂ ਲਈਆਂ ਫੀਸਾਂ ਮੁਆਫ ਹੋਣ ਦੇ ਬਾਵਜੂਦ ਵੀ ਲਈਆਂ ਜਾ ਰਹੀਆਂ ਹਨ। ਇਸ ਦੀ ਉ¤ਚ ਪੱਧਰੀ ਜਾਂਚ ਦੀ ਮੰਗ ਕਰਦੇ ਹਾਂ। ਇਸ ਮੌਕੇ ਬਲਵਿੰਦਰ ਸਿੰਘ, ਸੰਦੀਪ ਸਿੰਘ, ਮਨਦੀਪ ਸਿੰਘ, ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਬੱਬੂ ਰਾਣੀ, ਕਿਰਨਜੀਤ ਕੌਰ, ਅੰਮ੍ਰਿਤ ਰਾਣੀ, ਰਮਨਪ੍ਰੀਤ ਕੌਰ, ਅਮਰਿੰਦਰ, ਪ੍ਰਦੀਪ, ਦਵਿੰਦਰ ਸਿੰਘ, ਵਰਿੰਦਰ ਸਿੰਘ, ਜਸਵਿੰਦਰ ਸਿੰਘ, ਗੁਰਪ੍ਰੀਤ, ਉ¤ਧਮ, ਬਹਾਦਰ ਆਦਿ ਵੱਡੀ ਗਿਣਤੀ ਵਿਚ ਵਿਦਿਆਰਥੀ ਸ਼ਾਮਲ ਸਨ।

Post a Comment