ਨਾਭਾ, 21 ਨਵੰਬਰ (ਜਸਬੀਰ ਸਿੰਘ ਸੇਠੀ)-ਸ੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਐਸ.ਓ.ਆਈ. ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਤੇ ਜਥੇਬੰਦੀ ਦੇ ਸਰਪ੍ਰਸਤ ਤੇ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਜਿੱਥੇ ਲੰਮੇਂ ਸਮੇਂ ਤੋਂ ਵਿਦਿਆਰਥੀ ਮਸਲੇ ਹੱਲ ਕਰਦੀ ਆ ਰਹੀ ਹੈ, ਉ¤ਥੇ ਰਾਜਨੀਤੀ ਖੇਤਰ ਵਿਚ ਵੀ ਆਪਣੀ ਬਣਦੀ ਜੁੰਮੇਵਾਰੀ ਨੂੰ ਨਿਭਾਉਂਦੇ ਹੋਏ ਅਗਾਮੀ ਲੋਕ ਸਭਾ ਚੋਣਾਂ ਤੇ ਨਗਰ ਕੌਂਸਲ ਚੋਣਾਂ ਵਿਚ ਹਰ ਮੈਦਾਨ ਫਤਿਹ ਕਰੇਗੀ। ਇਸ ਗੱਲ ਦਾ ਪ੍ਰਗਟਾਵਾ ਐਸ.ਓ.ਆਈ. ਦੇ ਕੌਂਮੀ ਪ੍ਰਧਾਨ ਤੇ ਚੇਅਰਮੈਨ ਯੂਥ ਵਿਕਾਸ ਬੋਰਡ ਪੰਜਾਬ ਸ. ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਟਿਆਲਾ ਗੇਟ ਨਾਭਾ ਵਿਖੇ ਜਿਲ੍ਹਾ ਪ੍ਰਧਾਨ ਸ. ਗੁਰਸੇਵਕ ਸਿੰਘ ਗੋਲੂ ਦੀ ਅਗਵਾਈ ਹੇਠ ਕਰਵਾਈ ਗਈ ਨਾਭਾ ਸ਼ਹਿਰ ਦੀ ਇਹ ਮੀਟਿੰਗ ਜਿਹੜੀ ਕਿ ਦੇਖਦੇ ਹੀ ਦੇਖਦੇ ਰੈਲੀ ਦਾ ਰੂਪ ਧਾਰਨ ਕਰ ਗਈ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਐਸ.ਓ.ਆਈ. ਜਥੇਬੰਦੀ ਸ੍ਰੋਮਣੀ ਅਕਾਲੀ ਦਲ ਨੂੰ ਹੇਠਲੇ ਪੱਧਰ ਤੇ ਮਜਬੂਤ ਕਰਨ ਲਈ ਸੂਬੇ ਅੰਦਰ ਦਿਨ-ਰਾਤ ਇਕ ਕਰ ਰੀ ਹੈ, ਜਿਸ ਤਹਿਤ ਜਿੱਥੇ ਜਿਲ੍ਹਾ ਪੱਧਰੀ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ, ਉ¤ਥੇ ਪੰਜਾਬ ਦੇ ਹਰ ਇੱਕ ਵਿਧਾਨ ਸਭਾ ਹਲਕੇ ਅੰਦਰ ਮੀਟਿੰਗਾਂ ਕਰਕੇ ਸ਼ਹਿਰਾਂ ਅਤੇ ਪਿੰਡਾਂ ਵਿਚ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ ਤਾਂ ਜੋ ਅਗਾਮੀ ਲੋਕ ਸਭਾ ਚੋਣਾਂ ਵਿਚ ਹੂੰਝਾਂ ਫੇਰ ਜਿੱਤ ਪ੍ਰਾਪਤ ਕੀਤੀ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਬਣਾਈਆਂ ਗਈਆਂ ਇਹ ਕਮੇਟੀਆਂ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੇ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦਾ ਹਰ ਸੁਨੇਹਾ ਜਿੱਥੇ ਘਰ-ਘਰ ਤੱਕ ਲੈ ਕੇ ਜਾਣਗੀਆਂ ਉ¤ਥੇ ਸ੍ਰੋਮਣੀ ਅਕਾਲੀ ਦਲ ਦੇ ਪ੍ਰੋਗਰਾਮ ਤੇ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਤੋਂ ਵੀ ਲੋਕਾਂ ਨੂੰ ਜਾਣੂ ਕਰਵਾਉਣਗੀਆਂ ਤਾਂ ਜੋ ਇਨ੍ਹਾਂ ਯੋਜਨਾਵਾਂ ਦਾ ਲਾਭ ਆਮ ਵਿਅਕਤੀ ਉਠਾ ਸਕੇ। ਇਸ ਮੌਕੇ ਤੇ ਐਸ.ਓ.ਆਈ. ਵੱਲੋਂ ਨਾਭਾ ਸ਼ਹਿਰ ਦੇ 23 ਵਾਰਡਾਂ ਵਿਚ ਬਣਾਏ ਗਏ ਪ੍ਰਧਾਨਾਂ ਤਾ ਕੌਮੀ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਸਿਰੋਪਾ ਭੇਂਟ ਕਰਕੇ ਵਿਸ਼ੇਸ ਸਨਮਾਨ ਵੀ ਕੀਤਾ ਗਿਆ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਲਕਾ ਇੰਚਾਰਜ ਸ. ਮੱਖਣ ਸਿੰਘ ਲਾਲਕਾ ਨੇ ਕਿਹਾ ਕਿ ਐਸ.ਓ.ਆਈ. ਦਾ ਸ੍ਰੋਮਣੀ ਅਕਾਲੀ ਦਲ ਵਿਚ ਅਹਿਮ ਰੋਲ ਹੈ ਕਿਉਂਕਿ ਹਰ ਇਕ ਚੋਣ ਵਿਚ ਐਸ.ਓ.ਆਈ. ਦੇ ਅਹੁਦੇਦਾਰ ਤੇ ਵਰਕਰ ਆਪਣੀ ਮਿਹਨਤ ਅਤੇ ਲਗਨ ਸਦਕਾ ਵੱਡੀਆਂ ਜਿੱਤ ਦਰਜ ਕਰਾਉਣ ਵਿਚ ਅਹਿਮ ਰੋਲ ਅਦਾ ਕਰਦੇ ਹਨ, ਜਿਸ ਲਈ ਸੂਬੇ ਦੀ ਸਮੁੱਚੀ ਅਕਾਲੀ ਲੀਡਰਸ਼ਿੱਪ ਐਸ.ਓ.ਆਈ. ਅਤੇ ਰਾਜੂ ਖੰਨਾ ਤੇ ਮਾਣ ਕਰਦੀ ਹੈ। ਇਸ ਮੀਟਿੰਗ ਵਿਚ ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ ਖੰਨਾ, ਹਲਕਾ ਇੰਚਾਰਜ ਸ. ਮੱਖਣ ਸਿੰਘ ਲਾਲਕਾ, ਅਮਿੱਤ ਸਿੰਘ ਰਾਠੀ ਇੰਚਾਰਜ ਪੰਜਾਬੀ ਯੂਨੀਵਰਸਿਟੀ ਦਾ ਵਿਸ਼ੇਸ ਸਨਮਾਨ ਜਿਲ੍ਹਾ ਪ੍ਰਧਾਨ ਸ. ਗੁਰਸੇਵਕ ਸਿੰਘ ਗੋਲੂ ਦੀ ਅਗਵਾਈ ਹੇਠ ਕੀਤਾ ਗਿਆ। ਅੱਜ ਦੀ ਇਸ ਮੀਟਿੰਗ ਨੂੰ ਧਰਮ ਸਿੰਘ ਧਾਰੌਂਕੀ ਸੀਨੀਅਰ ਅਕਾਲੀ ਆਗੂ, ਜਸਪਾਲ ਜੁਨੇਜਾ ਸ਼ਹਿਰੀ ਪ੍ਰਧਾਨ ਨਾਭਾ, ਵਿਨੋਦ ਕਾਲੜਾ ਆਗੂ ਬੀ.ਜੇ.ਪੀ., ਤਰਸੇਮ ਸਿੰਘ ਤਰਖੇੜੀ ਸਾਬਕਾ ਚੇਅਰਮੈਨ, ਹਰਮੇਸ਼ ਸਿੰਘ ਚਹਿਲ ਜਥੇਬੰਦਕ ਸਕੱਤਰ ਬੀ.ਸੀ. ਵਿੰਗ, ਅਮਿੱਤ ਸਿੰਘ ਰਾਠੀ, ਗੁਰਸੇਵਕ ਸਿੰਘ ਗੋਲੂ ਤੇ ਬਲਰਾਜ ਸਿੰਘ ਸੇਖੋਂ ਨੇ ਸੰਬੋਧਨ ਕੀਤਾ। ਇਸ ਮੌਕੇ ਤੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਆਸ਼ੀਰਵਾਦ ਦੇਣ ਲਈ ਮਹਿੰਦਰ ਮੋਦੀ ਪ੍ਰਧਾਨ ਸਪੇਅਰ ਪਾਰਟ ਐਸੋਸੀਏਸ, ਜਗਦੀਸ ਚੰਦ ਅੱਗਰਵਾਲ, ਢੋਲ ਜੀ ਪ੍ਰਧਾਨ ਵਪਾਰ ਮੰਡਲ ਨਾਭਾ, ਵਿੱਕੀ ਪ੍ਰਧਾਨ ਬੇਕਰੀ ਐਸੋਸੀਏਸਨ, ਨਰੇਸ ਕੁਮਾਰ ਬਿੱਟੂ, ਰਜੀਵ ਕੌਸਲ, ਸਿਮਰਨਜੀਤ ਸਾਹਨੀ ਐਮ.ਸੀ., ਦੀਪੂ ਦੁਲੱਦੀ, ਦਮਨ ਨਾਭਾ, ਕੁਲਵੰਤ ਸਿੰਘ, ਬਿੱਟੂ ਮੌਲਾ, ਪਾਲਾ ਨਾਭਾ, ਭੌਲਾ ਸਿੰਘ ਐਮ.ਸੀ., ਤੇਜਿੰਦਰ ਸਿੰਘ ਬਾਜਵਾ ਪ੍ਰਧਾਨ ਪ੍ਰਾਪਰਟੀ ਐਸੋਸੀਏਸਨ, ਭੌਲਾ ਖਾਂ, ਜਸਵਿੰਦਰ ਸ਼ਰਮਾ, ਦਰਸਨ ਸਿੰਘ ਠੇਕੇਦਾਰ ਪ੍ਰਧਾਨ ਬੀ.ਸੀ. ਵਿੰਗ, ਬੀਬੀ ਸੁਨੀਤਾ ਰਾਣੀ ਪ੍ਰਧਾਨ ਇਸਤਰੀ ਅਕਾਲੀ-ਦਲ ਸਹਿਰੀ, ਸਾਮ ਸੱਪਨ ਭੋਗ ਪ੍ਰਧਾਨ ਹਲਵਾਈ ਐਸੋਸੀਏਸਨ, ਹਰਭਨ ਸਿੰਘ, ਫਿਰੋਜ ਖਾਨ, ਮਨਿੰਦਰਪਾਲ ਨਾਭਾ, ਯਾਦਵਿੰਦਰ ਸਿੰਘ ਜਾਦੂ, ਗੁਰਤੇਜ ਸਿੰਘ ਤੇਜੀ, ਵਿਵੇਕ ਸਿੰਗਲਾ, ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ, ਸੁਖਜੀਤ ਸਿੰਘ, ਫਾਰੂਖ ਚੌਧਰੀ, ਰਣਜੋਤ ਸਿੰਘ ਜੋਦਾ, ਗੁਰਸੇਵਕ ਸਿੰਘ ਨਿਰਮਲ ਸਿੰਘ ਮਾਂਗੇਵਾਲ, ਵਿਸ਼ਾਲ ਬਾਂਸਲ, ਸਤਗੁਰ ਸਿੰਘ, ਹਰਿੰਦਰ ਧਾਰੌਂਕੀ, ਭੁਪਿੰਦਰ ਸਿੰਘ ਖੋਖ, ਅਵਤਾਰ ਸਿੰਘ ਸੰਧਰੌਲੀ, ਤੇਜਿੰਦਰ ਸਿੰਘ ਪੰਧੇਰ, ਡਾ. ਬਲਕਾਰ ਸਿੰਘ ਘੁੰਡਰ, ਵਿਨੋਦ ਠੇਕੇਦਾਰ, ਵਿੱਦਿਆ ਰਤਨ, ਰਾਮ ਸਿੰਘ ਜਨਰਲ ਸਕੱਤਰ, ਡਾ. ਦੀਪ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ-ਵੱਖ ਸਕੂਲਾਂ, ਕਾਲਜਾਂ ਦੇ ਵਿਦਿਆਰਥੀ ਅਤੇ ਸ਼ਹਿਰ ਵਾਸੀ ਹਾਜਰ ਸਨ। ਇਸ ਮੌਕੇ ਤੇ ਵਿਦਿਆਰਥੀਆਂ ਦਾ ਮੰਨੋਰੰਜਨ ਕਰਨ ਲਈ ਪੰਜਾਬ ਦੇ ਉ¤ਘੇ ਲੋਕ ਗਾਇਕ ਸਾਰਥੀ ਕੇ, ਹਨੀ ਚੌਧਰੀ ਤੇ ਹਰਵਿੰਦਰ ਹੈਰੀ ਨੇ ਆਪਣੇ ਚਰਚਿਤ ਗੀਤਾ ਰਾਹੀਂ ਰੰਗ ਬੰਨ੍ਹੀ ਰੱਖਿਆ। ਸਟੇਜ ਸਕੱਤਰ ਦੀ ਭੂਮਿਕਾ ਸੀਨੀਅਰ ਆਗੂ ਹਰਮੇਸ਼ ਸਿੰਘ ਚਹਿਲ ਨੇ ਬੜੇ ਹੀ ਵਿਅੰਗਮਈ ਢੰਗ ਨਾਲ ਨਿਭਾਈ।
ਐਸ.ਓ.ਆਈ. ਦੇ ਕੌਮੀ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਨਾਭਾ ਵਿਖੇ ਇਕ ਮੀਟਿੰਗ ਦੌਰਾਨ 23 ਵਾਰਡਾਂ ਦੇ ਪ੍ਰਧਾਨਾਂ ਦਾ ਸਨਮਾਨ ਕਰਦੇ ਹੋਏ ਨਾਲ ਦਿਖਾਈ ਦੇ ਰਹੇ ਹਨ ਹਲਕਾ ਇੰਚਾਰਜ ਸ. ਮੱਖਣ ਸਿੰਘ ਲਾਲਕਾ, ਜਿਲ੍ਹਾ ਪ੍ਰਧਾਨ ਗੁਰਸੇਵਕ ਸਿੰਘ ਗੋਲੂ, ਅਮਿੱਤ ਸਿੰਘ ਰਾਠੀ। ਤੇ ਮੀਟਿੰਗ ਵਿਚ ਐਸ.ਓ.ਆਈ. ਦੇ ਵਿਦਿਆਰਥੀਆਂ ਦਾ ਠਾਠਾਂ ਮਾਰਦਾ ਇਕੱਠ।

Post a Comment