ਲੁਧਿਆਣਾ,20ਅਕਤੂਬਰ (ਸੱਤਪਾਲ ਸੋਨੀ ) ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਰਕਾਰੀ ਹਾਈ ਸਕੂਲ ਬ੍ਰਹਮਪੁਰੀ ਲੁਧਿਆਣਾ ਵਲੋਂ ਨਸ਼ਿਆਂ ਵਿਰੁੱਧ ਚੇਤਨਾ ਪੈਦਾ ਕਰਨ ਲਈ ਮੁਖ ਅਧਿਆਪਕ ਸ. ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਵਿਸ਼ਾਲ ਰੈਲੀ ਕੱਢੀ ਗਈ ਇਹ ਬ੍ਰਹਮਪੁਰੀ ਤੋਂ ਸ਼ੁਰੂ ਹੋ ਕੇ ਮਾਧੋਪੁਰੀ ,ਚੌੜੀ• ਸੜਕ ,ਘਾਹ ਮੰਡੀ ,ਚੌੜਾ ਬਜ਼ਾਰ ਹੁੰਦੀ ਹੋਈ ਘੰਟਾ ਘਰ , ਪੁਰਾਣੀ ਸਬਜ਼ੀ ਮੰਡੀ ਦਰੇਸੀ ਹੁੰਦੀ ਤੋਂ ਵਾਪਸ ਬ੍ਰਹਮਪੁਰੀ ਪੁੱਜੀ । ਰੈਲੀ ਦੌਰਾਨ ਸਟੇਟ ਬੈਂਕ ਆਫ ਇੰਡੀਆ ਦੇ ਮੈਨੇਜਰ ਅਤੇ ਅਧਿਕਾਰੀਆਂ ਵਲੋਂ ਰੈਲੀ ਦਾ ਸਵਾਗਤ ਕੀਤਾ ਗਿਆ ਅਤੇ ਗੁਰਦੁਆਰਾ ਅਕਾਲਗੜ• ਦੇ ਪ੍ਰਧਾਨ ਸ. ਸਵਰਨ ਸਿੰਘ ਵਲੋਂ ਅਸ਼ੀਰਵਾਦ ਦਿੱਤਾ ਗਿਆ ।ਇਸ ਤੋਂ ਪਹਿਲਾਂ ਨਸ਼ਿਆਂ ਵਿਰੱਧ ਆਵਾਜ਼ ਬੁਲੰਦ ਕਰਨ ਪੇਟਿੰਗ ਮੁਕਾਬਲੇ ਕਰਵਾਏ ਗਏ ਜਿਹਨਾਂ ਵਿੱਚ ਸੀਨੀਅਰ ਗਰੁੱਪ ਵਿੱਚ ਨੀਤੀਸ਼ ਕੁਮਾਰ ਫਸਟ , ਨੇਹਾ ਰਾਣੀ ਸੈਕੰਡ ਅਤੇ ਰਜਿਤ ਕੁਮਾਰ ਤੇ ਗੁੱਡੂ ਚੌਹਾਨ ਨੇ ਤੀਸਰਾ ਇਨਾਮ ਪ੍ਰਾਪਤ ਕੀਤਾ ਜਦਕਿ ਜੂਨੀਅਰ ਗਰੁੱਪ ਵਿੱਚ ਭਵਨਦੀਪ ਕੌਰ ਫਸਟ ਰਵੀ ਕੁਮਾਰ ਸੈਕੰਡ ਅਤੇ , ਕੁਲਦੀਪ ਸਿੰਘ ਨੇ ਤੀਸਰਾ ਇਨਾਮ ਪ੍ਰਾਪਤ ਕੀਤਾ । ਇਸ ਰੈਲ਼ੀ ਵਿੱਚ ਸ੍ਰੀਮਤੀ ਪੂਨਮ ਗੁਪਤਾ , ਸ੍ਰੀਮਤੀ ਰੀਮਾ ਗੋਇਲ, ਸ਼੍ਰੀਮਤੀ ਵੀਨਾ ਧਵਨ ,ਸ਼੍ਰੀਮਤੀ ਅੰਮ੍ਰਿਤਪਾਲ ਕੌਰ ਧਨੋਆ , ਸ੍ਰੀ ਪ੍ਰਦੀਪ ਥੰਮਨ , ਸ. ਪਰਮਜੀਤ ਸਿੰਘ , ਪ੍ਰਵੀਨ ਕੁਮਾਰ ,ਕੁਲਦੀਪ ਕੌਰ , ਸੀਮਾ ਰਾਣੀ ,ਬਲਜੀਤ ਕੌਰ , ਪੂਜਾ ਚੌਹਾਨ ਅਤੇ ਪ੍ਰਿਅੰਕਾ ਸ਼ਰਮਾ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਪਸਵਕ ਦੇ ਚੇਅਰ ਮੈਨ ਕੁਲਦੀਪ ਸਿੰਘ ਛਾਬੜਾ ,ਮਨੋਹਰ ਲਾਲ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ ।


Post a Comment