ਨਾਭਾ , 23 ਨਵੰਬਰ (ਜਸਬੀਰ ਸਿੰਘ ਸੇਠੀ)-ਨਾਭਾ ਦੇ ਲਾਗਲੇ ਪਿੰਡ ਰੋਹਟਾ ਸਥਿਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਿਕ ਗੁਰੂਦੁਆਰਾ ਸਾਹਿਬ ਪਾਤਾਸ਼ਾਹੀ ਨੌਵੀਂ ਰੋਹਟਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਲਾਨਾ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਸਰਪ੍ਰਸਤੀ ਅਤੇ ਪੰਜ ਪਿਆਰਿਆ ਦੀ ਅਗਵਾਈ ਹੇਠ ਇਹ ਨਗਰ ਕੀਰਤਨ ਗੁਰੂਦੁਆਰਾ ਰੋਹਟਾ ਸਾਹਿਬ ਤੋਂ ਸੁਰੂ ਹੋਕੇ ਪਿੰਡ ਰੋਹਟੀ ਮੋੜਾ, ਰੋਹਟੀ ਬਸਤਾ ਸਿੰਘ, ਮੈਹਸ ਚੁੰਗੀ, ਹੀਰਾ ਮਹਿਲ ਕਲੋਨੀ ਨਾਭਾ, ਰੋਹਟੀ ਪੁਲ, ਰੋਹਟੀ ਛੰਨਾ ਅਤੇ ਰੋਹਟੀ ਖਾਸ ਤੋਂ ਹੁੰਦਾ ਹੋਇਆ ਵਾਪਿਸ ਗੁਰੂਦੁਆਰਾ ਰੋਹਟਾ ਸਾਹਿਬ ਸਮਾਪਤ ਹੋਇਆ। ਨਗਰ ਕੀਰਤਨ ਵਿੱਚ ਖਾਲਸਾ ਸਕੂਲ ਦੇ ਬੈਂਡ, ਗੱਤਕਾ ਪਾਰਟੀਆਂ ਵੱਲੋਂ ਆਪਣੇ ਕਲਾਂ ਦੀ ਜੋਹਰ ਦਿਖਾਕੇ ਨਗਰ ਕੀਰਤਨ ਦੀ ਰੌਣਕ ਵਿੱਚ ਵਾਧਾ ਕੀਤਾ। ਸਿੱਖ ਸੰਗਤਾਂ ਅਤੇ ਸ਼ਬਦੀ ਜੱਥਿਆ ਵੱਲੋਂ ਸਾਰੇ ਰਸਤੇ ਸਤਿਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਅਤੇ ਹਰਿਜੱਸ ਕਰਦੀਆਂ ਜਾ ਰਹੀਆਂ ਸਨ। ਨਗਰ ਕੀਰਤਨ ਦੇ ਸਵਾਗਤ ਲਈ ਸੰਗਤਾਂ ਵੱਲੋਂ ਸਾਰੇ ਰਸਤੇ ਨੂੰ ਸੁੰਦਰ ਗੇਟਾ ਨਾਲ ਸਜਾਇਆ ਗਿਆ ਅਤੇ ਕਈ ਪ੍ਰਕਾਰ ਦੇ ¦ਗਰ ਲਗਾਏ ਗਏ। ਇਸ ਜੋੜ ਮੇਲੇ ਦੱਸਦੇ ਹੋਏ ਗੁਰੂਦੁਆਰਾ ਸਾਹਿਬ ਦੇ ਮਨੇਜਰ ਨੇ ਦੱਸਿਆ ਕਿ 24 ਨਵੰਬਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਨ•ਾਂ ਅੱਗੇ ਦੱਸਿਆ ਕਿ 23 ਅਤੇ 24 ਨਵੰਬਰ ਨੂੰ ਦੋ ਦਿਨ ਧਾਰਮਿਕ ਸਮਾਗਮ ਆਯੋਜਿਤ ਕੀਤਾ ਜਾਵੇਗਾ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜੱਥੇ, ਢਾਡੀ, ਕਥਾ ਵਾਚਕ ਅਤੇ ਉੱਚ ਕੋਟੀ ਦੇ ਕਵੀ ਸੰਗਤਾਂ ਨੂੰ ਹਰਿਜੱਸ ਕੀਰਤਨ ਦੁਆਰਾ ਨਿਹਾਲ ਕਰਨਗੇ। ਉਨ•ਾਂ ਦੱਸਿਆ ਕਿ 24ਨਵੰਬਰ ਸ਼ਨੀਵਾਰ ਨੂੰ ਸਵੇਰੇ 10ਵਜੇ ਅੰਮ੍ਰਿਤ ਸੰਚਾਰ ਹੋਵੇਗਾ। ਨਗਰ ਕੀਰਤਨ ਵਿੱਚ ਹਰਮੇਲ ਸਿੰਘ ਟੋਹੜਾ, ਐਸ.ਜੀ.ਪੀ.ਸੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਸਤਵੀਰ ਸਿੰਘ ਖੱਟੜਾ, ਰਣਜੀਤ ਸਿੰਘ ਪ੍ਰਧਾਨ, ਪ੍ਰੀਤਮ ਸਿੰਘ ਮੀਤ ਪ੍ਰਧਾਨ, ਜੰਗੀਰ ਸਿੰਘ ਨੰਬਰਦਾਰ, ਭਗਵਾਨ ਸਿੰਘ, ਸਰਪੰਚ ਤੇਜਿੰਦਰ ਸਿੰਘ, ਕਰਮਜੀਤ ਸਿੰਘ ਕਾਨਗੋ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਿੱਖ ਸੰਗਤਾ ਸ਼ਾਮਿਲ ਹੋਇਆ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਿਕ ਗੁਰੂਦੁਆਰਾ ਰੋਹਟਾ ਸਾਹਿਬ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਲਾਨਾ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ।

Post a Comment