ਜਸਵੀਰ ਭਲੂਰੀਆ/ ਮਿੰਨੀ (ਤ੍ਰੈਮਾਸਕ) ਅੰਮ੍ਰਤਸਰ ਵੱਲੋਂ ਪੰਜਾਬੀ ਸਾਹਿਤ ਅਕਾਦਮੀ (ਲੁਧਿਆਣਾ) ਅਤੇ ਇਰਾਵਤੀ ਸਾਹਿਤ ਏਵਮ ਕਲਾਮੰਚ ਬਣੀਖੇਤ(ਡਲਹੌਜੀ) ਦੇ ਸਹਿਯੋਗ ਨਾਲ 21ਵਾਂ ਅੰਤਰਰਾਜੀ ਮਿੰਨੀ ਕਹਾਣੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ, ਮੱਧ ਪ੍ਰਦੇਸ ਤੋਂ ਵੀ ਮਿੰਨੀ ਕਹਾਣੀ ਲੇਖਕ ਸ਼ਾਮਲ ਹੋਏ।ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਡਾ. ਅਨੂਪ ਸਿੰਘ, ਸੁਕੇਸ਼ ਸਾਹਨੀ, ਹੀਰਾ ਲਾਲ ਨਾਗਰ, ਪਿੰ੍ਰ ਉਮੇਸ਼ ਸ਼ਰਮਾ, ਵਿਨੋਦ ਮੁਦਗਿਲ ਅਤੇ ਨਿਰੰਜਣ ਬੋਹਾ ਸੁਸ਼ੋਭਿਤ ਸਨ। ਅਸ਼ੋਕ ਦਰਦ ਨੇ ਦੂਰੋਂ ਨੇੜਿਓ ਆਏ ਲੇਖਕਾਂ ਤੇ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਕਿਹਾ।ਡਾ.ਸ਼ਿਆਮ ਸੁੰਦਰ ਦੀਪਤੀ ਨੇ ਸਮਾਗਮ ਦੀ ਰੂਪ-ਰੇਖਾ ਬਾਰੇ ਆਏ ਮਹਿਮਾਨਾਂ ਨੂੰ ਜਾਣਕਾਰੀ ਦਿੱਤੀ। ਉਪ੍ਰੰਤ ਡਾ. ਅਨੂਪ ਸਿੰਘ ਨੇ ‘ਚਾਰ ਦਹਾਕਿਆਂ ਦੇ ਸਫ਼ਰ ਤੋਂ ਬਾਅਦ ਪੰਜਾਬੀ ਮਿੰਨੀ ਕਹਾਣੀ ਦਾ ਮੁਕਾਮ’ ਵਿਸ਼ੇ ਤੇ ਜਾਣਕਾਰੀ ਭਰਪੂਰ ਪਰਚਾ ਪੜ੍ਹਿਆ। ਪੇਪਰ ਤੇ ਬਹਿਸ ਵਿਚ ਹਿੱਸਾ ਲੈਂਦਿਆਂ ਡਾ. ਕੁਲਦੀਪ ਸਿੰਘ ਦੀਪ, ਨਿਰੰਜਣ ਬੋਹਾ, ਸੁਭਾਸ਼ ਨੀਰਵ, ਸੁਕੇਸ਼ ਸਾਹਨੀ ਆਦਿ ਨੇ ਪਰਚੇ ਦੀ ਪ੍ਰਸੰਸਾ ਕਰਦਿਆਂ ਕਈ ਗੰਭੀਰ ਨੁਕਤੇ ਵੀ ਉਠਾਏ।ਪੇਪਰ ਤੋਂ ਬਾਅਦ ਮਿੰਨੀ(ਤੈਮਾਸਿਕ) ਦਾ 97ਵਾਂ ਅੰਕ ਅਤੇ ਉਸ ਦਾ ਪੁਸਤਕ ਰੂਪ ‘ਤਰਕ ਦੇ ਖੰਭ’ ਰੀਲੀਜ ਕੀਤਾ ਗਿਆ। ਅਗਲੀ ਕੜੀ ਵਿਚ ਮਿੰਨੀ ਕਹਾਣੀਆਂ ਦੀਆਂ ਪੁਸਤਕਾਂ ਚਾਨਣ (ਹਰਭਜਨ ਸਿੰਘ ਖੇਮਕਰਨੀ), ਦਸ ਸਾਲ ਹੋਰ (ਬਿਕਰਮਜੀਤ ਸਿੰਘ ਨੂਰ), ਗੈਰਹਾਜ਼ਰ ਰਿਸ਼ਤਾ (ਡਾ. ਸ਼ਿਆਮ ਸੁੰਦਰ ਦੀਪਤੀ) ਲੋਕ ਅਰਪਣ ਕੀਤੀਆਂ ਗਈਆਂ। ਲਘੁ ਕਥਾ ਸੰਗ੍ਰਹਿ ਸਫ਼ਰ ਮੇਂ ਆਦਮੀ (ਸੁਭਾਸ਼ ਨੀਰਵ) ਵੀ ਰੀਲੀਜ਼ ਕੀਤਾ ਗਿਆ। ਕੁੱਝ ਹੋਰ ਪੁਸਤਕਾਂ ਸੰਵਾਦ ਤੇ ਸਿਰਜਣਾ (ਜਗਦੀਸ਼ ਰਾਏ ਕੁਲਰੀਆਂ)ਮੈਂ ਪਾਣੀ ਕਹਾਂ ਕਹਾਣੀ (ਸੰਪਾ:ਕੁਲਰੀਆਂ ਤੇ ਸੰਦੀਪ ਕੁਮਾਰ) ਬੇਹਤਰ ਹੈਂ ਹਮ (ਡਾ. ਸ਼ਿਆਮ ਸੁੰਦਰ ਦੀਪਤੀ) ਮੈਗਜ਼ੀਨ ਤਿੰ੍ਰਜਣ (ਸੰਪਾ:ਮੰਗਤ ਕੁਲਜਿੰਦ) ਘਪਲਸਤਾਨ, ਸਾਂਝਾਂ ਆਰ-ਪਾਰ ਦੀਆਂ, ਕਸ਼ਿਤਜ (ਸੰਪਾ: ਸਤੀਸ਼ ਰਾਠੀ) ਚੇਤਨਾ (ਲਘੂ-ਕਥਾ ਵਿਸ਼ੇਸ਼ ਅੰਕ, ਸੰਪਾ:ਹਿਮਾਸ਼ੂ, ਸਾਹਨੀ,ਤ੍ਰਿਵੇਦੀ)ਵੀ ਲੋਕ ਅਰਪਣ ਕੀਤੇ ਗਏ।
ਦੂਸਰੇ ਸੈਸ਼ਨ ਵਿਚ ਮਾਤਾ ਸ਼ਰਬਤੀ ਦੇਵੀ ਯਾਦਗਾਰੀ ਸਨਮਾਨ ਸ੍ਰੀ ਸਤੀਸ਼ ਰਾਠੀ ਜੀ ਨੂੰ, ਸ੍ਰੀ ਬਲਦੇਵ ਕੌਸ਼ਕ ਯਾਦਗਾਰੀ ਸਨਮਾਨ ਸ੍ਰੀ ਬਲਰਾਮ ਅਗਰਵਾਲ ਜੀ ਨੂੰ, ਪਿੰ: ਭਗਤ ਸਿੰਘ ਯਾਦਗਾਰੀ ਸਨਮਾਨ ਸ੍ਰੀ ਹਰਪ੍ਰੀਤ ਸਿੰਘ ਰਾਣਾ ਜੀ ਨੂੰ, ਸ੍ਰੀ ਗੁਰਮੀਤ ਹੇਅਰ ਯਾਦਗਾਰੀ ਸਨਮਾਨ ਸ੍ਰੀ ਜਸਬੀਰ ਢੰਡ ਜੀ ਨੂੰ ਪ੍ਰਦਾਨ ਕੀਤੇ ਗਏ। ਸਨਮਾਨ ਵਿਚ ਵਿਚ ਪ੍ਰਸੰਸ਼ਾ ਪੱਤਰ, ਲੋਈ ਆਦਿ ਦਿੱਤੇ ਗਏ। ਮਿੰਨੀ ਕਹਾਣੀ ਮੰਚ ਦੇ 22ਵੇ ਮਿੰਨੀ ਕਹਾਣੀ ਮੁਕਾਬਲੇ ਵਿਚ ਪਹਿਲਾ ਇਨਾਮ ਮਲਕੀਤ ਬਿਲਿੰਗ, ਦੂਸਰਾ ਇਨਾਮ ਜਸਬੀਰ ਢੰਡ, ਤੀਸਰਾ ਇਨਾਮ ਡਾ. ਸਾਧੂ ਰਾਮ ਲੰਗੇਆਣਾ ਅਤੇ ਉਤਸ਼ਾਹਿਤ ਇਨਾਮ ਜਗਦੀਸ਼ ਕੁਲਰੀਆਂ, ਬਲਰਾਜ ਕੁਹਾੜਾ ਨੂੰ ਦਿੱਤੇ ਗਏ।


Post a Comment