ਸੱਭਿਆਚਾਰ ਅਤੇ ਸਮਾਜ ਸੇਵਾ ਮੰਚ ਮਾਨਸਾ ਵਲੋਂ ਖਾਲਸਾ ਹਾਈ ਸਕੂਲ ਵਿਖੇ ‘ਮੇਲਾ ਮਾਨਸਾ ਦਾ’ ਅਮਿੱਟ ਪੈੜਾਂ ਛੱਡ ਗਿਆ। ਪੰਜਾਬ ਦੇ ਉਘੇ ਕਲਾਕਾਰ ਦੇਬੀ ਮਖਸੂਸਪੁਰੀ ਨੇ ਤਿੰਨ ਘੰਟੇ ਆਪਣੇ ਗੀਤਾਂ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕਰੀ ਰੱਖਿਆ। ਉਨ ਵਲੋਂ ‘ ਖੁਸ਼ ਨੀ ਹੁੰਦੀਆਂ ਬੀਵੀਆਂ, ਸਾਹਿਬਾਂ ਅਵਾਜ਼ਾਂ ਮਾਰਦੀ, ਮਿੱਤਰਾਂ ਦੀ ਅਵਾਜ਼ ਸੋਹਈ ਏ, ਉਨ•ਾਂ ਦਿਨਾਂ ਵਿਚ ਦੱਸ ਨੀ ਮੈਨੂੰ ਚਾਹੁੰਦੀ ਸੀ ਕਿ ਨਾ‘ ਅਤੇ ਹੋਰਨਾਂ ਦਰਜਨਾਂ ਗੀਤਾਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।ਮੰਚ ਵਲੋਂ ਪੰਜਾਬੀ ਗਾਇਕੀ ਦੇ ਬੋਹੜ ਕਰਮਜੀਤ ਧੂਰੀ, ਗੀਤਕਾਰ ਬਚਨ ਬੇਦਿਲ, ਪੰਜਾਬੀ ਯੂਨੀਵਰਸਿਟੀ ਬਾਬਾ ਧਿਆਨ ਦਾਸ ਨੇਬਰਹੁੱਡ ਕੈਂਪਸ ਝੁਨੀਰ ਦੇ ਮੁੱਖੀ ਡਾ. ਸਤਨਾਮ ਸਿੰਘ ਜੱਸਲ, ਸਮਾਜ ਸੇਵੀ ਡਾ. ਸੰਜੀਵ ਸ਼ਰਮਾਂ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਕਰਮਜੀਤ ਧੂਰੀ ਨੇ ਸਨਮਾਨ ਦੌਰਾਨ ਜਦੋਂ ਖੁਦ ’ਮਿੱਤਰਾਂ ਦੀ ਲੂਣ ਦੀ ਡਲੀ ਖੰਡ ਮਿਸ਼ਰੀ ਬਰੋਬਰ ਜਾਣੀ’ ਗੀਤ ਦੀਆਂ ਸਤਰਾਂ ਸੁਣਾਈਆਂ ਤਾਂ ਦਰਸ਼ਕਾਂ ਨੇ ਭਰਪੂਰ ਤਾੜੀਆਂ ਦੀ ਦਾਦ ਦਿੱਤੀ। ਸਮਾਗਮ ਦੌਰਾਨ ਮੇਲੇ ਦੇ ਵਿਸ਼ੇਸ ਮਹਿਮਾਨ ਸ੍ਰੀ ਮੰਗਤ ਰਾਏ ਬਾਂਸਲ ਨੇ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਉਨ•ਾਂ ਤੋਂ ਇਲਾਵਾ ਸਮਾਗਮ ਦੌਰਾਨ ਜ਼ਿਲ•ਾ ਯੋਜਨਾ ਕਮੇਟੀ ਦੇ ਚੇਅਰਮੈਨ ਸੁਖਵਿੰਦਰ ਸਿੰਘ ਔਲਖ ਨੇ ਵੀ ਸੱਭਿਆਚਾਰਕ ਪ੍ਰੋਗਰਾਮ ਦੀ ਪ੍ਰਸੰਸਾ ਕਰਦਿਆਂ ਅਜਿਹੇ ਸਮਾਗਮ ਨਿਰੰਤਰ ਕਰਨ ਦੀ ਹੱਲਾਸ਼ੇਰੀ ਦਿੱਤੀ। ਮੇਲੇ ਦਾ ਉਦਘਾਟਨ ਬਿਕਰਮ ਸਿੰਗਲਾ ਐਡਵੋਕੇਟ ਨੇ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਸਾਡੇ ਅਮੀਰ ਵਿਰਸੇ ਨੂੰ ਸਾਂਭਣ ਦੀ ਵੱਡੀ ਲੋੜ ਹੈ। ਉਨ•ਾਂ ਵਰਤਮਾਨ ਸਮੇਂ ਦੌਰਾਨ ਵੱਧ ਰਹੀ ਪੱਛਮੀ ਸੱਭਿਅਤਾ ‘ਤੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਆਪਣੇ ਸੱਭਿਆਚਾਰ ਨੂੰ ਸੰਭਾਲਣ ਦੀ ਲੋੜ ਹੈ।‘ਮੇਲਾ ਮਾਨਸਾ ਦਾ‘ ਦਾ ਆਰੰਭ ਸਟੇਟ ਅਵਾਰਡੀ ਸੁਖਰਾਜ ਸਿੰਘ ਪ੍ਰੀਤ ਗਰੁੱਪ ਢੱਡੇ ਵਲੋਂ ਆਪਣੀਆਂ ਖੂਬਸੂਰਤ ਕਵੀਸ਼ਰੀਆਂ ਨਾਲ ਕੀਤੀ। ਉਨ•ਾਂ ਵਲੋਂ ਵੱਖ-ਵੱਖ ਸਮਾਜਿਕ ਲਾਹਨਤਾਂ ਅਤੇ ਨਸ਼ਿਆਂ ਵਿਰੁੱਧ ਤਿੱਖੀਆਂ ਚੋਟਾਂ ਕਰਦਿਆਂ ਦਰਸ਼ਕਾਂ ਨੂੰ ਇਨ•ਾਂ ਬੁਰਾਈਆਂ ਵਿਰੁੱਧ ਵੱਡੀ ਜੰਗ ਲੜਨ ਦਾ ਸੁਨੇਹਾ ਦਿੱਤਾ।
ਉਭਰ ਰਹੇ ਨੌਜਵਾਨ ਗਾਇਕ ਅੰਮ੍ਰਿਤ ਹੈਰੀ ਨੇ ਕਈ ਗੀਤ ਗਾਕੇ ਚੰਗੀ ਹਾਜ਼ਰੀ ਲੁਵਾਈ। ਉਨ•ਾਂ ਵਲੋਂ ਪੇਸ਼ ਕੀਤੇ ਗਏ ਗੀਤ ‘ਕਦ ਹੀਰਾਂ ਦੇ ਡੋਲੇ ਤਖ਼ਤ ਹਜ਼ਾਰੇ ਜਾਣਗੇ, ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਉਨ•ਾਂ ਤੋਂ ਇਲਾਵਾ ਅਨਮੋਲਪ੍ਰੀਤ ਕੌਰ, ਜੱਗਾ ਸੂਰਤੀਆ, ਗੁਰਪਾਲ ਸਿੰਘ ਪਾਲੀ, ਮਨਮੀਤ ਭੱਟੀ, ਕੁਲਦੀਪ ਅਤੇ ਹੋਰਨਾਂ ਕਲਾਕਾਰਾਂ ਨੇ ਵੀ ਗੀਤਾਂ ਨਾਲ ਆਪਣੀ ਗਾਇਕੀ ਦਾ ਮੁਜ਼ਾਹਰਾ ਕੀਤਾ। ਗੱਤਕਾ ਪਾਰਟੀ ਵਲੋਂ ਪੇਸ਼ ਕੀਤਾ ਗਿਆ ਗੱਤਕਾ ਵੀ ਦਰਸ਼ਕਾਂ ਦਾ ਮਨ ਮੋਹ ਗਿਆ। ਸਮਾਗਮ ਦੌਰਾਨ ਮੰਚ ਦਾ ਸੰਚਾਲਣ ਕੁਲਦੀਪ ਧਾਲੀਵਾਲ ਅਤੇ ਹਰਦੀਪ ਸਿੰਘ ਸਿੱਧੂ ਨੇ ਬਾਖੂਬੀ ਨਿਭਾਇਆ।ਇਸ ਮੌਕੇ ਸ਼ਾਮ ਲਾਲ ਗੋਇਲ ਸਤਲੁਜ ਸਪਿੰਨਟੈਕਸ ਲਿਮਟਿਡ, ਇੰਜੀਨੀਅਰ ਬਲਜਿੰਦਰ ਸਿੰਘ, ਸੋਮ ਨਾਥ ਮਹਿਤਾ ਮੈਨੇਜਿੰਗ ਡਾਇਰੈਕਟਰ ਸ਼ਿਵ ਸ਼ਕਤੀ ਗਰੁੱਪ ਭੀਖੀ, ਮਿੱਠੂ ਰਾਮ, ਪ੍ਰੇਮ ਕੁਮਾਰ ਮੋਫਰ ਸਕਰੈਪ ਡੀਲਰ, ਐਕਸੀਅਨ ਉਦੈਦੀਪ ਸਿੰਘ ਢਿੱਲੋਂ, ਪ੍ਰੀਤੀ ਰਾਵਤ ਪੀ.ਆਰ.ਓ ਤਲਵੰਡੀ ਸਾਬੋ ਪਾਵਰ ਲਿਮਟਿਡ, ਹਰਦੇਵ ਉਭਾ ਨੇ ਵੀ ਵਿਸ਼ੇਸ ਤੌਰ ‘ਤੇ ਸ਼ਿਰਕਤ ਕੀਤੀ।ਪ੍ਰੋਗਰਾਮ ਦੀ ਸਫ਼ਲਤਾ ਲਈ ਮੰਚ ਦੇ ਪ੍ਰਧਾਨ ਇੰਦਰਪਾਲ ਸਿੰਘ, ਸਰਪ੍ਰਸਤ ਵਿਜੈ ਸਿੰਗਲਾ ਐਡਵੋਕੇਟ, ਜਨਰਲ ਸਕੱਤਰ ਜਸਵਿੰਦਰ ਸਿੰਘ ਚੰਨੀ, ਡਾਇਰੈਕਟਰ ਕੁਲਦੀਪ ਸਿੰਘ ਧਾਲੀਵਾਲ, ਰਾਕੇਸ਼ ਗਰਗ, ਪਰਮਜੀਤ ਸਿੰਘ ਦਹੀਆ, ਡਾ. ਨਿਸ਼ਾਨ ਸਿੰਘ, ਅਸ਼ੋਕ ਬਾਂਸਲ, ਇੰਜ: ਸੰਜੀਵ ਕੁਮਾਰ, ਹਰਦੀਪ ਸਿੰਘ ਸਿੱਧੂ, ਤਰਸੇਮ ਸੇਮੀ ਨੇ ਨੱਠ-ਭੱਜ ਕੀਤੀ। ਮੰਚ ਵਲੋਂ ਲੋੜਵੰਦ ਬੱਚਿਆਂ ਨੂੰ ਸਵੈਟਰ/ਕੋਟੀਆਂ ਵੀ ਦਿੱਤੀਆਂ ਗਈਆਂ।

Post a Comment