ਮੁਹਲਾ ਦਸ਼ਮੇਸ਼ ਨਗਰ ਵਿਚ ਚਲਦੇ ਇਕ ਕਥਿਤ ਦੇਹ ਵਪਾਰ ਦੇ ਅਡੇ ਕਾਰਨ ਮਹੁਲਾ ਵਾਸੀਆਂ ਦਾ ਜਿਊਣਾ ਦੂਬਰ ਹੋਇਆ ਪਿਆ ਹੈ

Thursday, November 01, 20120 comments


ਹੁਸ਼ਿਆਰਪੁਰ 1 ਨਵੰਬਰ (ਨਛਤਰ ਸਿੰਘ) ਹੁਸ਼ਿਆਰਪੁਰ ਦੇ ਪਿਪਲਾਂਵਾਲਾ ਡਗਾਣਾ ਰੋਡ ਮੁਹਲਾ ਦਸ਼ਮੇਸ਼ ਨਗਰ ਵਿਚ ਚਲਦੇ ਇਕ ਕਥਿਤ ਦੇਹ ਵਪਾਰ ਦੇ ਅਡੇ ਕਾਰਨ ਮਹੁਲਾ ਵਾਸੀਆਂ ਦਾ ਜਿਊਣਾ ਦੂਬਰ ਹੋਇਆ ਪਿਆ ਹੈ। ਮੁਹਲਾ ਵਾਸੀਆਂ ਦਾ ਕਹਿਣਾ ਹੈ ਕਿ ਇਸ ਤਰ ਦੇ ਹੋ ਰਹੇ ਨਾਜਾਇਜ ਅਤੇ ਘਿਨਾਉਣੇ ਕੰਮਾਂ ਨਾਲ ਮੁਹਲੇ ਦੇ ਬਚਿਆਂ ਤੇ ਮਾੜਾ ਅਸਰ ਪੈ ਰਿਹਾ ਹੈ। ਇਸ ਸਬੰਧੀ ਉਘੇ ਕਾਂਗਰਸੀ ਆਗੂ ਨੰਬਰਦਾਰ ਅਵਤਾਰ ਸਿੰਘ ਧਾਮੀ ਪਿਪਲਾਂਵਾਲਾ ਨੇ ਦਸਿਆ ਕਿ ਇਸ ਕਥਿਤ ਦੇਹ ਵਪਾਰ ਦੇ ਅਡੇ ਵਾਰੇ ਉਨ ਨੂੰ ਪਹਿਲਾਂ ਵੀ  ਮੁਹਲਾ ਵਾਸੀਆਂ ਨੇ ਦਸਿਆ । ਉਨ ਨੇ ਕਿਹਾ ਕਿ ਜਿਸ ਮਾਮਲੇ ਵਾਰੇ ਉਨ ਨੇ ਪੁਲਿਸ ਦੇ ਉਚ ਅਧਿਕਾਰੀਆਂ ਦੇ ਨੋਟਿਸ ਵਿਚ ਵੀ ਕਈ ਵਾਰੀ ਲਿਆਦਾ ਪਰ ਜਿਵੇਂ ਕਹਿੰਦੇ ਹਨ ਕਿ ‘ਪੰਚਾਇਤ ਦਾ ਕਿਹਾ ਸਿਰ ਮ¤ਥੇ ਪਰਨਾਲਾ ਉ¤ਥੇ ਦਾ ਉ¤ਥੇ’ ਵਾਲੀ ਹੀ ਗ¤ਲ ਹੋਈ। ਨੰਬਰਦਾਰ ਧਾਮੀ ਦਾ ਕਹਿਆਂ ਹੈ ਕਿ ਪੀ ਸੀ ਆਰ ਵਾਲਿਆਂ ਦਾ ਮੋਟਰਸਾਈਕਲ ਸਿਰਫ ਦਿਖਾਵੇ ਵਾਸਤੇ ਆਉਦਾ ਹੈ ਬਸ ਗੇੜਾ ਮਾਰ ਕੇ ਚਲੇ ਜਾਂਦਾਂ ਹੈ। ਉਨ ਨੇ ਕਿਹਾ ਕਿ ਇਹ ਦੇਹ ਵਪਾਰ ਦੇ ਅਡੇ ਪੁਲਿਸ ਦੀ ਸ਼ਹਿ ਤੋ ਬਗੈਰ ਨਹੀ ਚਲ ਸਕਦੇ ਪੁਲਿਸ ਜਾਣਬੁਝ ਕੇ ਨਰਮੀ ਵਰਤ ਰਹੀ ਹੈ ਤੇ ਇਨ•ਾ ਕਥਿਤ ਅ¤ਡਿਆਂ ਨੂੰ ਹ¤ਲਾਸ਼ੇਰੀ ਦੇ ਰਹੀ ਹੈ। ਸ੍ਰ ਧਾਮੀ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਨੂੰ ਇਹ ਵੀ ਜਾਣ ਲੈਣਾ ਚਾਹੀਦਾ ਹੈ ਕਿ ਉਨ ਦੇ ਵੀ ਪਰਿਵਾਰ ਹਨ ਜੇ ਕਰ ਉਨ ਦੇ ਆਲੇ ਦੁਆਲੇ ਇਸ ਤਰ ਦੇ ਨਾਜਾਇਜ ਕੰਮ ਹੁੰਦੇ ਹੋਣ ਤਾਂ ਉਨ ਨੂੰ ਕਿਸ ਤਰ ਦਾ ਲਗੇਗਾ। ਉਨ ਨੇ ਜੋਰ ਦੇ ਕੇ ਕਿਹਾ ਕਿ ਜਿਲ•ਾ ਪੁਲਿਸ ਨੂੰ ਇਸ ਤਰ ਦੇ ਚਲ ਰਹੇ ਕਥਿਤ ਦੇਹ ਵਪਾਰ ਦੇ ਅਡਿਆਂ ਨੂੰ ਫੌਰੀ ਤੌਰ ਤੇ ਨ¤ਥ ਪਾਉਣੀ ਚਾਹੀਦੀ ਹੈ ਤਾਂ ਜੋ ਸ਼ਹਿਰ ਵਿਚੋ ਇਸ ਤਰ ਦੀ ਗੰਦਗੀ ਨੂੰ ਸਾਫ ਕੀਤਾ ਜਾ ਸਕੇ। ਨੰਬਰਦਾਰ ਧਾਮੀ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਇਸ ਤਰ ਦੇ ਕਥਿਤ ਤੌਰ ਤੇ ਚ¤ਲ ਰਹੇ ਦੇਹ ਵਪਾਰ ਦੇ ਅਡਿਆਂ ਨੂੰ ਬੰਦ ਕਰਨ ਦੀ ਕੋਈ ਪਹਿਲ ਨਾ ਕੀਤੀ ਤਾਂ ਪਾਰਟੀ ਮੁਹਲਾ ਵਾਸੀਆਂ ਦੇ ਨਾਲ ਸੜਕਾਂ ਤੇ ਉਤਰੇਗੀ ਜਿਸ ਦੀ ਸਾਰੀ ਜਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ।   

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger