ਇੰਟਰਨੈਸ਼ਨਲ ਪਬਲਿਕ ਸਕੂਲ ਵਲੋਂ ਸਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ

Tuesday, November 13, 20120 comments

ਲੁਧਿਆਣਾ ( ਸਤਪਾਲ ਸੋਨੀ ) ਇੰਟਰਨੈਸ਼ਨਲ ਪਬਲਿਕ ਸਕੂਲ,ਸੰਧੂ ਨਗਰ ਵਿੱਖੇ ਡਾਇਰੈਕਟਰ ਬਲਜਿੰਦਰ ਸਿੰਘ ਸੰਧੂ ਅਤੇ ਸਿਖਿਆ ਡਾਇਰੈਕਟਰ ਐਸ ਸੀ ਗੁੱਪਤਾ ਦੀ ਦੇਖ-ਰੇਖ ਹੇਠ ਸਲਾਨਾ ਇਨਾਮ ਵੰਡ ਸਮਾਰੋਹ  ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸਤ ਪਾਲ ਮਿਤਲ ਸਕੂਲ ਦੇ ਡਾਇਰੈਕਟਰ ਡੀ.ਬੀ.ਸ਼ਰਮਾ ਅਤੇ ਕੇ ਵੀ ਐਮ ਸਕੂਲ ਦੀ ਪ੍ਰਿਸੰੀਪਲ ਸ਼੍ਰੀਮਤੀ ਨਵਿਤਾ ਪੁਰੀ ਮੁੱਖ-ਮਹਿਮਾਨ ਦੇ ਰੂਪ ਵਿਚ ਸ਼ਾਮਿਲ ਹੋਏ । ਇਨਾਮ ਵੰਡ ਸਮਾਰੋਹ ਦੀ ਸ਼ੁਰੂਆਤ ਜੋਤੀ ਰੋਸ਼ਨ ਕਰਕੇ ਸ਼ਕਤੀ ਵੰਦਨਾ ਦੇ ਨਾਲ ਕੀਤੀ ਗਈ । ਸਕੂਲ ਦੇ ਨੰਨੇ ਮੁੰਨੇ ਵਿਦਿਆਰਥੀਆ ਵਲੋਂ ਅਲਗ-ਅਲਗ ਤਰ੍ਹਾਂ ਦੇ ਕਲਚਰਲ ਪ੍ਰੋਗਰਾਮ ਸ,ਸਕਿਟਾਂ,ਗੀਤ,ਭੰਗੜਾ
ਅਤੇ ਗਿੱਧਾ ਪੇਸ਼ ਕਰਕੇ ਆਏ ਹੋਏ ਮਹਿਮਾਨਾਂ ਦੀ ਵਾਹ ਵਾਹ ਲੁੱਟੀ ।ਗਲੋਬਲ ਵਾਰਮਿੰਗ ਤੇ ਆਧਾਰਿਤਨਾਟਕ ਵਿਸ਼ੇਸ਼ ਖਿੱਚ ਦਾ ਕਾਰਨ ਬਣਿਆ । ਸਕੂਲ ਦੇ ਸਿਖਿੱਆ ਡਾਇਰੈਕਟਰ ਐਸ ਸੀ ਗੁਪੱਤਾ ਜੀ ਨੇਸਕੂਲ ਦੇ ਸਲਾਨਾ ਇਨਾਮ ਵੰਡ ਸਮਾਰੋਹ ਵਿੱਚ ਸ਼ਾਮਿਲ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਿਹਾਕਿਸ੍ਰੀ ਬੀ ਡੀ ਸ਼ਰਮਾ ਅਤੇ ਸ਼੍ਰੀਮਤੀ ਨਵਿਤਾ ਪੁਰੀ ਸਿਖਿਆ ਜਗਤ ਦੀਆਂ ਮਹਾਨ ਹਸਤਆਂਿ ਹਨ ਜੋ ਪੂਰੀਮੇਹਨਤ ਅਤੇ ਲਗਨ ਨਾਲ ਸਮਾਜ ਦੀ ਸੇਵਾ ਕਰ ਰਹੇ ਹਨ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸਿਮਰਤ ਕੌਰ ਸੰਧੂ  ਨੇ ਸਕੂਲ ਦੀ ਸਲਾਨਾ ਰਿਪੋਰਟ ਪੜਕੇ ਸੁਣਾਈ । ਮੁੱਖ ਮੇਹਮਾਨ ਸ਼੍ਰੀਮਤੀ ਨਵਿਤਾ ਪੁੱਰੀ ਜੀ ਨੇ
ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਵਿਦਿਆਰਥੀਆਂ ਨੂੰ ਵਧਾਈ ਸੰਦੇਸ਼ ਵਿੱਚ ਕਿਹਾ ਕਿ ਸਿਖਿਆ ਦੇ ਨਾਲਨਾਲ ਬਚਿੱਆਂ ਦੇ ਲਈ ਸੰਸਕ੍ਰਿਤਿਕ ਪ੍ਰੋਗਰਾਮਾਂ ਵਿੱਚ ਹਿਸਾ ਲੈਣਾ ਵੀ ਬਹੁਤ ਜਰੂਰੀ ਹੈ। ਸ਼੍ਰੀ ਬਲਜਿੰਦਰਸਿੰਘ ਸੰਧੂ ਨੇ ਸਕੂਲ ਦੇ ਇਨਾਮ ਵੰਡ ਸਮਾਰੋਹ ਵਿਚ ਸ਼ਾਮਿਲ ਹੋਣ ਲਈ ਜਥੇਦਾਰ ਹੀਰਾ ਸਿੰਘ ਗਾਬੜੀਆ,ਮਦਨ ਲਾਲ ਬੱਗਾ,ਵਿਧਾਇਕ ਸ਼੍ਰੀ ਰਕੇਸ਼ ਪਾਂਡੇ,ਕੌਂਸਲਰ ਬਲਕਾਰ ਸਿੰਘ,ਡਿਪਟੀ ਮੇਅਰ ਆਰ ਡੀ ਸ਼ਰਮਾ,ਗੁਰਦੀਪ ਸਿੰਘ ਗੋਸ਼ਾ ਅਤੇ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਦਾ  ਧੰਨਵਾਦ ਕੀਤਾ ਅਤੇ ਆਏ ਹੋਏ ਮੇਹਮਾਨਾਂ ਨੂੰ ਸਨਮਾਨ ਚਿੰਨ ਦੇਕੇ ਸਨਮਾਨਿਤ ਕੀਤਾ।ਸਲਾਨਾ ਇਨਾਮ ਵੰਡ ਸਮਾਰੋਹ ਦੀ ਸਮਾਪਤੀਰਾਸ਼ਟਰੀ ਗਾਣ ਦੇ ਨਾਲ ਕੀਤੀ ਗਈ ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger