ਲੁਧਿਆਣਾ, (ਸਤਪਾਲ ਸੋਨ ) ਸ. ਚਰਨਜੀਤ ਸਿੰਘ ਅਟਵਾਲ ਸਪੀਕਰ ਪੰਜਾਬ ਵਿਧਾਨ ਸਭਾ ਅੱਜ ਪਿੰਡ ਜੋਨੇਵਾਲ ਵਿਖੇ ਜਥੇਦਾਰ ਹਰਚਰਨ ਸਿੰਘ ਦੇ ਗ੍ਰਹਿ ਵਿਖੇ ਅਫਸੋਸ ਪ੍ਰਗਟ ਕਰਨ ਗਏ। ਸ. ਵਰਿਆਮ ਸਿੰਘ ਦੀ ਨੂੰਹ ਅਤੇ ਜਥੇਦਾਰ ਹਰਚਰਨ ਸਿੰਘ ਦੀ ਭਤੀਜ-ਨੂੰਹ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ। ਇਸ ਮੌਕੇ ਤੇ ਸ. ਅਟਵਾਲ ਨੇ ਪਰਿਵਾਰ ਨਾਲ ਗਹਿਰੀ ਹਮਦਰਦੀ ਤੇ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਮੌਤ ਇੱਕ ਅਟੱਲ ਸੱਚਾਈ ਹੈ ਅਤੇ ਹਰ ਇਨਸਾਨ ਨੇ ਇੱਕ ਦਿਨ ਇਸ ਸੰਸਾਰ ਤੋਂ ਚਲੇ ਜਾਣਾ ਹੈ। ਉਹਨਾਂ ਕਿਹਾ ਕਿ ਬੀਬੀ ਸ਼ਰਨਜੀਤ ਕੌਰ ਪਤਨੀ ਸ. ਸੁਖਵਿੰਦਰ ਸਿੰਘ 40 ਸਾਲ ਦੀ ਛੋਟੀ ਉਮਰ ਵਿੱਚ ਹੀ ਅਕਾਲ ਚਲਾਣਾ ਕਰ ਗਏ ਅਤੇ ਉਹਨਾਂ ਦੀ ਇਸ ਬੇ-ਵਕਤੀ ਮੌਤ ’ਤੇ ਪਰਿਵਾਰ ਨੂੰ ਗਹਿਰਾ ਸਦਮਾ ਪੁੱਜਾ ਹੈ।ਉਹਨਾਂ ਪ੍ਰੀਵਾਰਿਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਬੀਬੀ ਸ਼ਰਨਜੀਤ ਕੌਰ ਦੀ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਕਰਨ ਦਾ ਉ¤ਦਮ ਬਖਸ਼ੇ। ਇਸ ਮੌਕੇ ਤੇ ਸਰਕਲ ਜਥੇਦਾਰ ਸ. ਹਰਚਰਨ ਸਿੰਘ, ਸ. ਵਰਿਆਮ ਸਿੰਘ, ਜਥੇਦਾਰ ਸੁਖਦੇਵ ਸਿੰਘ ਕੂੰਮਕਲਾਂ, ਸਰਪੰਚ ਕਸ਼ਮੀਰਾ ਸਿੰਘ ਘੁਮਾਣਾ, ਸ. ਮਹਿੰਦਰ ਸਿੰਘ ਪੰਚ, ਸ. ਕੁਲਦੀਪ ਸਿੰਘ ਬਾਜਵਾ, ਸ. ਗੁਰਚਰਨ ਸਿੰਘ, ਸ੍ਰੀ ਜਸਵੀਰ ਕੁਮਾਰ ਸਤਿਆਣਾ, ਸਰਪੰਚ ਦੇਸ ਰਾਜ ਅਤੇ ਸ. ਬਲਜੀਤ ਸਿੰਘ ਬਾਜਵਾ ਆਦਿ ਹਾਜ਼ਰ ਸਨ।
ਸ. ਚਰਨਜੀਤ ਸਿੰਘ ਅਟਵਾਲ ਪਿੰਡ ਜੋਨੇਵਾਲ ਵਿਖੇ ਜਥੇਦਾਰ ਹਰਚਰਨ ਸਿੰਘ
Tuesday, November 13, 20120 comments

Post a Comment