ਸ਼ਹਿਣਾ/ਭਦੌੜ 1 ਨਵੰਬਰ (ਸਾਹਿਬ ਸੰਧੂ) ਪਿੰਡ ਚੀਮਾ ਵਿਖੇ ਡਿਪਟੀ ਕਮਿਸ਼ਨਰ ਬਰਨਾਲਾ ਦੇ ਹੁਕਮਾਂ ਦੇ ਬਾਵਜੂਦ ਪਾਰਕਾਂ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ, ਜਦਕਿ ਇਸ ਸਬੰਧੀ ਕਈ ਸਮਾਜ ਸੇਵੀ ਕਲ¤ਬਾਂ ਵ¤ਲੋਂ ਪੰਚਾਇਤ ਨੂੰ ਸਹਿਯੋਗ ਦੇਣ ਦੀ ਹਾਮੀ ਭਰੀ ਗਈ ਸੀ। ਜ਼ਿਕਰਯੋਗ ਕਿ ਲੰਘੀਆਂ ਵਿਧਾਨ ਸਭਾ ਚੋਣਾਂ ਸਮੇਂ ਬਲਾਕ ਸ਼ਹਿਣਾ ਦੇ ਤਿੰਨ ਪਿੰਡ ਬਖ਼ਤਗੜ•, ਜੋਧਪੁਰ ਅਤੇ ਚੀਮਾ ਲਈ ਪਾਰਕ ਬਣਾਏ ਜਾਣ ਲਈ ਲਖ-ਲਖ ਰੁਪਏ ਦੀ ਗਰਾਂਟ ਪਈ ਸੀ ਪ੍ਰੰਤੂ ਚੀਮਾ ਵਿਖੇ ਪਾਰਕ ਬਣਾਉਣ ਲਈ ਪ੍ਰੇਰਿਆ ਸ਼ੁਰੂ ਨਹੀਂ ਹੋ ਸਕੀ। ਜ਼ਿਕਰਯੋਗ ਹੈ ਕਿ ਡੇਢ ਮਹੀਨਾ ਪਹਿਲਾਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਕਵਿਤਾ ਸਿੰਘ ਚੌਹਾਨ ਜਦ ਪਿੰਡਾਂ ਦਾ ਵਿਕਾਸ ਕਾਰਜਾਂ ਦਾ ਜਾਇਜ਼ਾਂ ਲੈ ਰਹੇ ਸਨ ਤਾਂ ਉਨ ਸਮੇਂ ਪੰਚਾਇਤ ਦੀ ਪਾਰਕ ਨਾ ਬਣਾਏ ਜਾਣ ਤੇ ਖਿਚਾਈ ਵੀ ਕੀਤੀ ਸੀ ਅਤੇ ਪਾਰਕ ਦੀ ਰਾਸ਼ੀ ਵਾਪਸੀ ਕੀਤੇ ਜਾਣ ਲਈ ਵੀ ਕਿਹਾ ਸੀ। ਉਸ ਸਮੇਂ ਪੰਚਾਇਤ ਨੇ ਛੇਤੀ ਹੀ ਪਾਰਕ ਬਣਾਏ ਜਾਣ ਦੀ ਹਾਮੀ ਭਰੀ ਸੀ। ਪਾਰਕ ਬਣਾਏ ਜਾਣ ਲਈ ਰੂੜੀਆਂ ਚੁਕਵਾ ਵੀ ਦਿਤੀਆਂ ਅਤੇ ਮਿ¤ਟੀ ਪਾ ਦਿਤੀ ਪਰ ਪਾਰਕ ਨਹੀਂ ਬਣ ਸਕਿਆ। ਇਸ ਸਮੇਂ ਪਾਰਕ ਦੀ ਥਾਂ ‘ਤੇ ਆਵਾਰਾ ਪਸ਼ੂਆਂ ਦੀ ਰਿਹਾਇਸ਼ ਤੇ ਟਪਰੀ ਵਾਸਾਂ ਦਾ ਰਹਿਣ ਬਸੇਰਾ ਬਣਿਆ ਹੋਇਆ ਹੈ।
Post a Comment