ਸ਼ਹਿਣਾ/ਭਦੌੜ 6 ਨਵੰਬਰ (ਸਾਹਿਬ ਸੰਧੂ) ਜ਼ਿਲ ਸਿਖਿਆ ਅਫ਼ਸਰ ਅਤੇ ਉਪ ਜ਼ਿਲਾ ਸਿਖਿਆ ਅਫ਼ਸਰ ਦੇ ਆਦੇਸ਼ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਖਪੁਰਾ ਵ¤ਲੋਂ ਪ੍ਰਿੰਸੀਪਲ ਰਾਜਵੰਤ ਕੌਰ ਦੀ ਅਗਵਾਈ ਵਿਚ ਵਿਦਿਅਕ ਟੂਰ ਲਗਾਇਆ ਗਿਆ। ਸੁਖਵਿੰਦਰ ਸਿੰਘ ਲੈਕ. ਹਿਸਟਰੀ ਅਤੇ ਸਤਵਿੰਦਰ ਕੌਰ ਲੈਕ.ਅੰਗਰੇਜ਼ੀ ਨੇ ਦਸਿਆ ਕਿ ਇਹ ਟੂਰ ਕੁਰੂਕਸ਼ੇਤਰ, ਕਾਲਕਾ, ਸ਼ਿਮਲਾ, ਡਲਹੌਜ਼ੀ, ਗੁਰਦੁਆਰਾ ਨਾਡਾ ਸਾਹਿਬ, ਚੰਡੀਗੜ ਅਤੇ ਅਨੰਦਪੁਰ ਸਾਹਿਬ ਗਿਆ। ਵਾਈਸ ਪ੍ਰਿੰਸੀਪਲ ਗੁਰਤੇਜ ਸਿੰਘ ਨੇ ਦਸਿਆ ਕਿ ਵਿਦਿਆਰਥੀਆਂ ਨੂੰ ਜੋ ਸਿ¤ਖਿਆ ਟੂਰਾਂ ਤੋਂ ਮਿਲਦੀ ਹੈ ਉਹ ਕਿਤਾਬਾਂ ਤੋਂ ਨਹੀਂ ਪ੍ਰਾਪਤ ਹੁੰਦੀ।

Post a Comment