ਸ਼ਹਿਣਾ/ਭਦੌੜ 2 ਨਵੰਬਰ (ਸਾਹਿਬ ਸੰਧੂ) ਪਿੰਡ ਫ਼ਤਿਹਗੜ• ਛੰਨਾ, ਭੈਣੀ ਜ¤ਸਾ, ਕਾਲੇਕੇ ਦੇ ਸੰਘੇੜਾ ਕਾਲਜ, ਐ¤ਸ.ਡੀ.ਕਾਲਜ ਬਰਨਾਲਾ ਤੇ ਵ¤ਖ ਵ¤ਖ ਸਕੂਲਾਂ ਦੇ ਵਿਦਿਆਰਥੀਆਂ ਲੜਕੇ ਤੇ ਲੜਕੀਆਂ ਅਤੇ ਪਿੰਡ ਵਾਸੀਆਂ ਨੇ ਪੁਲਿਸ ਥਾਣਾ ਰੂੜੇਕੇ ਕਲਾਂ ਦੇ ਗੇਟ ‘ਤੇ ਬ¤ਸਾਂ ਵਾਲਿਆਂ ਵ¤ਲੋਂ ਕੀਤੀ ਜਾਂਦੀ ਗੁੰਡਾਗਰਦੀ ਧ¤ਕੇਸ਼ਾਹੀ ਖ਼ਿਲਾਫ਼ ਰੈਲੀ ਕਰਕੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ। ਜਾਣਕਾਰੀ ਦਿੰਦੇ ਹੋਏ ਪਿੰਡ ਕਾਲੇਕੇ ਦੀਆਂ ਵਿਦਿਆਰਥਣਾਂ ਅਤੇ ਵਿਦਿਆਰਥੀ ਯੂਨੀਅਨ ਦੇ ਗੁਰਪ੍ਰੀਤ ਸਿੰਘ, ਸ਼ੰਕਰ ਬਦਰਾ ਨੇ ਦ¤ਸਿਆ ਕਿ ਬਰਨਾਲਾ ਤੋਂ ਕਾਲੇਕੇ ਚ¤ਲਦੀ ਰਾਜਿੰਦਰਾਂ ਮਿੰਨੀ ਬ¤ਸ
ਵਾਲਿਆਂ ਵ¤ਲੋਂ ਅ¤ਜ ਵਿਦਿਆਰਥਣਾਂ ਨੂੰ ਜ਼ਲੀਲ ਕਰ ਕੇ ਧ¤ਕੇਸ਼ਾਹੀ ਬ¤ਸ
‘ਚੋਂ ਉਤਾਰਿਆ ਗਿਆ ਤੇ ਪਿਛਲੇ ਸਮੇਂ ਤੋ ਲੈ ਕੇ ਬ¤ਸਾਂ ਵਾਲਿਆਂ ਵ¤ਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ। ਸਮੂਹ ਵਿਦਿਆਰਥੀਆਂ ਤੇ ਪਿੰਡ ਵਾਸੀਆਂ ਨੇ ਐਲਾਨ ਕੀਤਾ ਕਿ ਜੇਕਰ ਬ¤ਸਾਂ ਵਾਲਿਆਂ ਦੀ ਗੁੰਡਾਗਰਦੀ ਨੂੰ ਠ¤ਲ• ਨਾ ਪਾਈ ਗਈ ਤੇ ਵਿਦਿਆਰਥੀਆਂ ਨੂੰ ਇਨਸਾਫ਼ ਨਾਲ ਮਿਲਿਆ ਤਾਂ ਤਿ¤ਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ ਨੇ ਵੀ ਵਿਦਿਆਰਥੀਆਂ ਦੀ ਪੂਰਨ ਹਮਾਇਤ ਕਰਨ ਦਾ ਐਲਾਨ ਕੀਤਾ। ਜਦ ਇਸ ਸਬੰਧੀ ਥਾਣਾ ਰੂੜੇਕੇ ਕਲਾਂ ਦੇ ਥਾਣੇਦਾਰ ਜਗਤਾਰ ਸਿੰਘ ਨਾਲ ਗ¤ਲ
ਕੀਤੀ ਤਾਂ ਉਨ•ਾਂ ਕਿਹਾ ਕਿ ਬ¤ਸਾਂ ਵਾਲਿਆਂ ਤੇ ਵਿਦਿਆਰਥੀ ਜਥੇਬੰਦੀ ਦੇ ਆਗੂ ਹਾਜ਼ਰ ਸਨ ਪਰੰਤੂ ਵਿਦਿਆਰਥੀ ਜਥੇਬੰਦੀ ਦੇ ਆਗੂਆਂ ਨੇ ਜ਼ਿਲ•ਾ
ਪੁਲਿਸ ਮੁਖੀ ਦੇ ਦਫ਼ਤਰ ਗ¤ਲ
ਕਰਨ ਦੀ ਪੇਸ਼ਕਸ਼ ਕੀਤੀ ਹੈ। ਪਿੰਡ ਕਾਲੇਕੇ ਦੀਆਂ ਵਿਦਿਆਰਥਣਾਂ ਨਾਲ ਕੀਤੇ ਦੁਰਵਿਹਾਰ ਸਬੰਧੀ ਥਾਣਾ ਰੂੜੇਕੇ ਕਲਾਂ ਦਰਖ਼ਾਸਤ ਦੇ ਕੇ ਸਮੂਹ ਹਾਜ਼ਰ ਵਿਅਕਤੀਆਂ ਵ¤ਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ।

Post a Comment