ਅਮਨਦੀਪ ਦਰਦੀ, ਗੁਰੂਸਰ ਸੁਧਾਰ/ਨਸ਼ਿਆਂ ਦੀ ਵਰਤੋਂ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਪੰਜਾਬੀ ਜਾਗਰਣ ਵੱਲੋਂ ਇਸ ਸਬੰਧੀ ‘ਨਸ਼ਿਆਂ ਦੀ ਰੋਕਥਾਮ ਲਈ ਸਾਂਝੇ ਯਤਨਾਂ ਦੀ ਲੋੜ’ ਵਿਸ਼ੇ ਉਪਰ ਹੋਈ ਪ੍ਰਭਾਵਸ਼ਾਲੀ ਵਿਚਾਰ ਚਰਚਾ ਦੌਰਾਨ ਵਣ ਅਧਿਕਾਰੀ ਸਰਬਜੀਤ ਸਿੰਘ ਬੁਰਜਲਿੱਟਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਕੂਲਾਂ ਵਿਚ ਅਸੈਬਲੀ ਅਤੇ ਪੜਾਈ ਦੌਰਾਨ ਅਧਿਆਪਕਾਂ ਵੱਲੋਂ ਸਿਲੇਬਸ ਦੀ ਪੜ•ਾਈ ਦੇ ਨਾਲ ਨਾਲ ਹੀ ਵਿਦਿਆਰਥੀਆਂ ਨੂੰ ਨਸ਼ਾ ਰਹਿਤ ਜੀਵਨ ਅਤੇ ਅਨੁਸ਼ਾਸਨ ਦੀ ਮਹੱਤਤਾ ਬਾਰੇ ਵੀ ਜੋਰ ਦੇਣ ਦੀ ਲੋੜ ਹੈ। ਉਨ•ਾਂ ਇਹ ਵੀ ਕਿਹਾ ਕਿ ਦਿਨ ਤਿਉਹਾਰਾਂ ਨੂੰ ਸਕੂਲਾਂ ਵਿਚ ਸਮਾਜਿਕ ਕੁਰੀਤੀਆਂ ਖਿਲਾਫ ਸੰਗੀਤ ਤੇ ਭਾਸ਼ਣ ਮੁਕਾਬਲ ਆਯੋਜਿਤ ਕੀਤੇ ਜਾਣ ਨਾਲ ਵੀ ਸੁਖਾਲੇ ਰੂਪ ਵਿਚ ਨਸ਼ਾ ਵਿਰੋਧੀ ਮੁਹਿੰਮ ਵਿੱਢੀ ਜਾ ਸਕਦੀ ਹੈ। ਪ੍ਰਸਿੱਧ ਗੀਤਕਾਰ ਦੇਵ ਥਰੀਕੇ ਵਾਲੇ ਨੇ ਕਿਹਾ ਕਿ ਸਕੂਲ ਕਾਲਜ ਪੜਦੇ ਵਿਦਿਆਰਥੀਆਂ ਦੇ ਮਾਪਿਆਂ ਦਾ ਫਰਜ਼ ਹੈ ਕਿ ਬੱਚਿਆਂ ਨੂੰ ਪੜ•ਾਈ ਦੌਰਾਨ ਪਿਆਰ ਤੇ ਸੰਦੇਹ ਪੂਰਨ ਰਵੱਈਆਂ ਅਪਨਾ ਕੇ ਸਮੇਂ ਸਮੇਂ ਸਿਰ ਬੜੀ ਚੌਕਸੀ ਨਾਲ ਉਨ•ਾਂ ਦਾ ਪੜ•ਾਈ ਸਿਲੇਬਸ ਪੂਰੇ ਹੋਣ ਤੱਕ ਉਨ•ਾਂ ਦੇ ਵਿਦਿਆਰਥੀ ਜੀਵਨ ਤੇ ਪੂਰੀ ਨਜ਼ਰ ਰੱਖਣੀ ਚਾਹੀਦੀ ਹੈ। ਇਸ ਤਰ•ਾਂ ਯਕੀਨਨ ਹੀ ਜਿੱਕੇ ਉਹ ਨਸ਼ਾ ਰਹਿਤ ਜੀਵਨ ਨੂੰ ਤਰਜੀਹ ਦੇਣਗੇ ਉਥੇ ਹੀ ਜੀਵਨ ਵਿਚ ਉੱਚੀਆਂ ਬੁ¦ਦੀਆਂ ਵੀ ਹਾਸ਼ਲ ਕਰਨਗੇ। ਪ੍ਰਸਿੱਧ ਕਾਲਮਨਵੀਸ ਜਗਤਾਰ ਸਿੰਘ ਹਿੱਸੋਵਾਲ ਨੇ ਨਸ਼ਿਆਂ ਬਾਰੇ ਬੋਲਦਿਆਂ ਕਿਹਾ ਕਿ ਤੰਬਾਕੂ ਨਾਲ ਦੁਨੀਆਂ ਵਿਚ ਜਿੱਕੇ ਹਰ ਸਾਲ ਲੱਖ ਲੋਕ ਮਰਦੇ ਹਨ। ਉਥੇ ਹੀ ਇਸ ਦੇ ਧੂੰਏ ਵਿਚ ਚਾਰ ਹਜਾਰ ਤੋ ਵੱਧ ਕਿਸਮ ਦੇ ਨਸ਼ੀਲੇ ਰਸਾਇਣਕ ਤੱਤ ਹੋਣ ਕਾਰਨ ਉਹ ਹੋਰਨਾਂ ਲੋਕਾਂ ਲਈ ਵੀ ਵੱਡੀਆਂ ਬਿਮਾਰੀਆਂ ਸਹੇੜਦੇ ਹਨ। ਉਨ•ਾਂ ਇਹ ਵੀ ਕਿਹਾ ਕਿ ਹੋਲੀ ਤੇ ਸ਼ਿਵਰਾਤਰੀ ਨੂੰ ਧਾਰਮਿਕ ਸਥਾਨਾਂ ਤੇ ਲੋਕਾਂ ਨੂੰ ਭੰਗ ਵਾਲੀ ਸਰਦਈ ਪਿਲਾਉਣ ਵਰਗੀ ਰੀਤਾਂ ਤੇ ਸਖ਼ਤ ਪਾਬੰਦੀ ਲਾਉਣੀ ਚਾਹੀਦੀ ਹੈ। ਸਥਾਨਕ ਕਸਬੇ ਦੇ ਉੱਘੇ ਸਮਾਜ ਸੇਵੀ ਜਸਵਿੰਦਰ ਸਿੰਘ ਜੋਨੀ ਨੇ ਨਸ਼ਾ ਰਹਿਤ ਸਮਾਜ ਸਿਰਜਣ ਲਈ ਤੇ ਸੋਨੇ ਦੀ ਚਿੜੀ ਨੂੰ ਨਸ਼ਿਆਂ ਦੇ ਕੋਹੜ ਤੋ ਬਚਾਉਣ ਲਈ ਜ਼ੋਰ ਦਿੰਦਿਆ ਕਿਹਾ ਕਿ ਸਮੇਂ ਦੀਆਂ ਸਰਕਾਰਾਂ, ਮੀਡੀਆਂ, ਮੈਡੀਕਲ ਵਿਭਾਗ ਅਤੇ ਸੁਯੰਕਤ ਪਰਿਵਾਰਾਂ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਸਾਂਝੇ ਯਤਨ ਕਰਨਾ ਸਮੇਂ ਦੀ ਵੱਡੀ ਲੋੜ ਹੈ।

Post a Comment