ਮਾਨਸਾ ( )ਸਰਵ ਸਿੱਖਿਆ ਅਭਿਆਨ ਤਹਿਤ ਸਕੂਲੀ ਬੱਚਿਆਂ ਦੇ ਆਏ ਟੂਰ ਪ੍ਰੋਗਰਾਮਾਂ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਕੱਲ•ੋ ਵਲੋਂ ਬਠਿੰਡਾ ਦੀਆਂ ਵੱਖ-ਵੱਖ ਇਤਿਹਾਸਕ ਤੇ ਯਾਦਗਾਰ ਸਥਾਨਾਂ ਦੇ ਬੱਚਿਆਂ ਨੂੰ ਦਰਸ਼ਨ ਕਰਵਾਏ ਗਏ।
ਟੂਰ ਇੰਚਾਰਜ ਲਖਵੀਰ ਸਿੰਘ ਬੁਰਜ ਰਾਠੀ ਨੇ ਦੱਸਿਆ ਕਿ ਇਸ ਟੂਰ ਦੌਰਾਨ ਬੱਚਿਆਂ ਨੂੰ ਬੀੜ ਤਲਾਬ, ਕਿਲ•ਾ ਮੁਬਾਰਕ, ਮਿੱਤਲ ਮੌਲ, ਬਠਿੰਡਾ ਝੀਲ, ਰੋਜ਼ ਗਾਰਡਨ ਅਤੇ ਹੋਰਨਾਂ ਇਤਿਹਾਸਕ ਸਥਾਨਾਂ ‘ਤੇ ਲਿਜਾਇਆ ਗਿਆ।
ਇਸ ਟੂਰ ਵਿਚ ਸ਼ਾਮਲ ਤੀਜੀ, ਚੌਥੀ, ਪੰਜਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਇਨ•ਾਂ ਸਥਾਨਾਂ ‘ਤੇ ਜਾਕੇ ਅਹਿਮ ਜਾਣਕਾਰੀ ਹਾਸਲ ਕੀਤੀ ਗਈ ਅਤੇ ਇਸ ਟੂਰ ਪ੍ਰੋਗਰਾਮ ਦਾ ਖੂਬ ਲੂਤਫ਼ ਲਿਆ।
ਇਸ ਮੌਕੇ ਸਕੂਲ ਮੁੱਖੀ ਹਰਦੀਪ ਸਿੰਘ, ਮੈਡਮ ਊਸ਼ਾ ਕਿਰਨ ਅਤੇ ਸਕੂਲ ਦੇ ਹੋਰ ਸਟਾਫ਼ ਨੇ ਭਾਗ ਲਿਆ।

Post a Comment