ਸੰਗਰੂਰ, 21 ਨਵੰਬਰ (ਸੂਰਜ ਭਾਨ ਗੋਇਲ)-ਬੀਤੇ ਦਿਨੀਂ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋਇਆ ਕਤਲ ਕੇਸ ਦਾ ਦੋਸ਼ੀ ਜ਼ਿਲ•ਾ ਪੁਲਿਸ ਦੀ ਮੁਸ਼ਤੈਦੀ ਨਾਲ 24 ਘੰਟਿਆਂ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ•ਾ ਪੁਲਿਸ ਮੁਖੀ ਸ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਦੋਸ਼ੀ ਗੁਲਜ਼ਾਰ ਸਿੰਘ ਪੁੱਤਰ ਸੈਲੂ ਸਿੰਘ ਵਾਸੀ ਦੋਲੇਵਾਲਾ, ਜ਼ਿਲ•ਾ ਮਾਨਸਾ, ਜੋ ਕਿ ਇੱਕ ਕਤਲ ਦੇ ਮਾਮਲੇ ਵਿੱਚ ਸਥਾਨਕ ਜ਼ਿਲ•ਾ ਜੇਲ• ਵਿੱਚ ਬੰਦ ਸੀ, ਨੂੰ ਮਿਤੀ 19 ਨਵੰਬਰ, 2012 ਨੂੰ ਪੁਲਿਸ ਪਾਰਟੀ ਧੂਰੀ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਸਥਾਨਕ ਜ਼ਿਲ•ਾ ਜੇਲ• ਨੂੰ ਵਾਪਸ ਲਿਆ ਰਹੀ ਸੀ ਕਿ ਬਰਨਾਲਾ ਸੜਕ ’ਤੇ ਪੈਂਦੇ ਰੇਲਵੇ ਫਾਟਕਾਂ ਕੋਲ ਗੱਡੀ ਹੌਲੀ ਹੋਣ ’ਤੇ ਇਹ ਦੋਸ਼ੀ ਗੁਲਜ਼ਾਰ ਸਿੰਘ ਪੁਲਿਸ ਪਾਰਟੀ ਨੂੰ ਧੱਕਾ ਮਾਰ ਕੇ ਫਰਾਰ ਹੋ ਗਿਆ ਸੀ। ਇਸ ਘਟਨਾ ਸੰਬੰਧੀ ਥਾਣਾ ਸਿਟੀ, ਸੰਗਰੂਰ ਵਿਖੇ 223, 224, 352 ਦਾ ਮਾਮਲਾ ਦਰਜ ਕਰ ਲਿਆ ਗਿਆ ਸੀ। ਇਸ ਘਟਨਾ ਨੂੰ ਬੇਹੱਦ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਪਾਰਟੀਆਂ ਨੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ। ਥਾਣੇਦਾਰ ਕਸ਼ਮੀਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਦੋਸ਼ੀ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਉਪਲੀ ਰੋਡ, ਸੰਗਰੂਰ ਤੋਂ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ। ਦੋਸ਼ੀ ਨੂੰ ਕੱਲ• ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Post a Comment