ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਿੱਚ ਲੰਮੇ ਸਮੇਂ ਤੋਂ ਰਿਜ਼ਰਵ ਕੈਟਗਿਰੀ ਦੀ ਕੋਈ ਅਸਾਮੀ ਨਹੀ ਭਰੀ ਗਈ ,ਜੋ ਦਲਿਤ ਸਮਾਜ ਨਾਲ ਧੱਕੇ ਸਾਹੀ ਦਾ ਪੁੱਖਤਾ ਸਬੂਤ ਹੈ ।ਇਸ ਧੱਕੇਸਾਹੀ ਦਾ ਸਖਤ ਵਿਰੋਧ ਪਿੱਛਲੇ ਦਿਨੀ ਰਾਜਾ ਨੰਨਾ ਹੇੜੀ ਜਨਰਲ ਸਕੱਤਰ ਬੁਹਜਨ ਸਮਾਜ ਪਾਰਟੀ ਨੇ ਵੀ ਕੀਤਾ ਜੋ ਜਾਈਜ ਬਣਦਾ ਹੈ ।ਜੇਕਰ ਸਰਕਾਰ ਨੇ ਅਨਸੂਚਿਤ ਜਾਤੀਆ ਨਾਲ ਇਹ ਮਾੜਾ ਵਤੀਰਾ ਬੰਦ ਨਾ ਕੀਤਾ ਤਾ ਦਲਿਤ ਸਮਾਜ ਸਰਕਾਰ ਵਿਰੁਧ ਕੈੜਾ ਸੰਘਰਸ ਕਰੇਗਾ ਇੰਨਾ ਸਬਦਾ ਦਾ ਪ੍ਰਗਟਾਵਾ ਰਾਸਟਰੀ ਮੂਲ਼ ਨਿਵਾਸੀ ਸ਼ਕਤੀ ਮੋਰਚਾ ਦੇ ਮਾਲਵਾ ਮੀਡੀਆ ਇੰਨਚਾਰਜ ਡਾਂ ਮਨਜੀਤ ਲੀਲ਼ਾਂ ਨੇ ਕੀਤਾ ਤੇ ਕਿਹਾ ਕਿ ਸਾਡੀਆ ਸਰਕਾਰਾ ਸਦਾ ਸਾਡੇ ਦਲਿਤ ਭਾਈਚਾਰੇ ਨਾਲ ਵਿਤਕਰਾ ਕਰਦੀ ਆਈ ਹੈ ,ਤੇ ਗਰੀਬ ਪਰਿਵਾਰ ਨੂੰ ਪਾਸੇ ਤੋਂ ਨਕਾਰਿਆ ਗਿਆ ਹੈ ਪਰ ਸਰਕਾਰ ਇਸ ਵਿਵਹਾਰ ਨੂੰ ਕਦੇ ਵੀ ਸਹਿਣ ਨਹੀ ਕੀਤਾ ਜਾਵੇਗਾ ਤੇ ਸਾਰਾ ਦਲਿਤ ਭਾਈਚਾਰਾ ਇਸ ਸੂਬਾ ਸਰਕਾਰ ਵਿਰੁਧ ਸੰਘਰਸ ਵਿੱਢਣ ਨੂੰ ਤਿਆਰ ਬੈਠਾ ਹੈ ।


Post a Comment