ਮਾਨਸਾ 05 ਨਵੰਬਰ (ਸਫਲਸੋਚ) ਮਾਨਸਾ ਦੇ ਮਲਟੀਪਰਪਜ ਸਟੇਡੀਅਮ ਵਿੱਚ 3 ਅਤੇ 4 ਨਵੰਬਰ ਨੂੰ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਲਗਾਏ ਗਏ ਦੋ ਦਿਨਾਂ ਮੇਗਾ ਮੈਡੀਕਲ ਕੈਂਪ ਨੂੰ ਸਫਲ ਦੱਸਕੇ ਜ਼ਿਲ੍ਹਾ ਪ੍ਰਸ਼ਾਸਨ ਬੇਸ਼ੱਕ ਆਪਣੀ ਪਿੱਠ ਥਾਪੜ ਲਵੇ ਪਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਿਚਕਾਰ ਤਾਲਮੇਲ ਦੀ ਘਾਟ ਦੇ ਚੱਲਦਿਆਂ ਕੈਂਪ ਵਿੱਚ ਇਲਾਜ ਲਈ ਆਏ ਲੋਕ ਇਸ ਕੈਂਪ ਤੋਂ ਖਾਸ ਲਾਹਾ ਨਹੀਂ ਲੈ ਸਕੇ। ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਕਰੋੜਾਂ ਰੂਪੈ ਖਰਚ ਕਰਕੇ ਇਸ ਪਿਛੜੇ ਇਲਾਕੇ ਦੇ ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਦੇਣ ਲਈ ਕੀਤਾ ਉਪਰਾਲਾ ਕਾਫੀ ਕਮੀਆਂ ਦੇ ਚੱਲਦਿਆਂ ਫਾਇਦੇ ਦਾ ਸੌਦਾ ਸਾਬਿਤ ਨਾ ਹੋ ਸਕਿਆ ਉੱਥੇ ਮੁੱਖ ਮੰਤਰੀ ਨੂੰ ਵੀ ਮੰਨਣਾ ਪਿਆਂ ਕਿ ਕਾਫੀ ਘਾਟਾਂ ਰਹਿ ਗਈਆ।
ਮਰੀਜਾਂ ਲਈ ਆਉਣ ਜਾਣ ਦੇ ਸਾਧਨਾਂ ਦੀ ਘਾਟ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਰੀਜਾਂ ਦੇ ਕੈਂਪ ਵਿੱਚ ਆਉਣ ਤੇ ਵਾਪਸ ਜਾਣ ਲਈ ਬੇਸ਼ੱਕ ਪ੍ਰਬੰਧ ਕੀਤੇ ਸਨ ਪਰ ਇਹ ਸਾਧਨ ਉਦੋਂ ਨਾਕਾਫੀ ਹੋ ਗਏ ਜਦੋਂ ਕੈਂਪ ਵਿੱਚ ਆਏ ਮਰੀਜਾਂ ਨੂੰ ਡੀ.ਸੀ.ਤਿੰਨਕੋਨੀ ਅਤੇ ਬਰਨਾਲਾ ਕੈਂਚੀਆਂ ਤੋਂ ਪੈਦਲ ਕੈਂਪ ਵਾਲੀ ਥਾਂ ਤੇ ਪੁੱਜਣਾ ਪਿਆ। ਐਮ.ਐਲ.ਏ. ਪ੍ਰੇਮ ਮਿੱਤਲ ਵੱਲੋਂ ਸ਼ਹਿਰ ਵਿੱਚੋਂ ਆਉਣ ਵਾਲੇ ਮਰੀਜਾਂ ਲਈ ਆਟੋ ਟੈਂਪਆਂੂ ਦਾ ਪ੍ਰਬੰਧ ਕੀਤਾ ਗਿਆਂ ਸੀ ਪਰ ਇਸ ਸਭ ਦੇ ਬਾਵਜੂਦ ਮਰੀਜਾਂ ਅਤੇ ਉਹਨਾਂ ਦੇ ਵਾਰਸਾਂ ਕਾਫੀ ਰਾਸਤਾ ਪੈਦਲ ਤੈਅ ਕਰਕੇ ਕੈਂਪ ਵਿੱਚ ਪਹੁੰਚ ਸਕੇ।
ਚੈਂਬਰਾਂ ਅੱਗੇ ਛਾਂ ਨਾਂ ਹੋਣ ਕਾਰਣ ਮਰੀਜਾਂ ਨੂੰ ਖੜਨਾ ਪਿਆਂ ਧੁੱਪ ਵਿੱਚ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੈਂਪ ਵਿੱਚਲੇ ਪੂਰੇ ਪੰਡਾਲ ਤੇ ਡੇਢ ਕਰੋੜ ਤੋਂ ਵੱਧ ਰੂਪੈ ਖਰਚ ਕੀਤੇ ਗਏ ਸਨ ਪਰ ਕੈਂਪ ਵਿੱਚ ਇਲਾਜ ਲਈ ਬਨਾਏ ਚੈਂਬਰਾਂ ਅੱਗੇ ਛਾਂ ਦਾ ਕੋਈ ਇੰਤਜਾਮ ਨਾਂ ਹੋਣ ਕਾਰਣ ਮਰਜਿਾਂ ਨੂੰ ਧੁੱਪ ਵਿੱਚ ਮੱਚਣਾ ਪਿਆਂ ਤੇ ਜਿਆਦਾ ਧੁੱਪ ਹੋਣ ਕਾਰਣ ਕਾਫੀ ਬਜੁਰਗ ਮਰੀਜ ਡਿੱਗਦੇ ਦੇਖੇ ਗਏ।ਪੀਣ ਵਾਲੇ ਪਾਣੀ ਦੀ ਭਾਰੀ ਕਿਲੱਤ
ਕੈਂਪ ਵਿੱਚ ਇਲਾਜ ਲਈ ਪਹਿਲੇ ਦਿਨ 17 ਹਜਾਰ ਅਤੇ ਦੂਸਰੇ ਦਿਨ 10 ਹਜਾਰ ਤੋਂ ਵੱਧ ਮਰੀਜ ਇਲਾਜ ਲਈ ਆਏ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਮਰੀਜਾਂ ਦੀ ਸੁੱਖ ਸੁਵਿਧਾ ਲਈ ਸਾਰੇ ਪ੍ਰਬੰਧ ਪੂਰੇ ਹੋਣ ਦੇ ਕੀਤੇ ਦਾਅਵਿਆਂ ਦੇ ਬਾਵਜੂਦ ਮਰੀਜਾਂ ਅਤੇ ਉਹਨਾਂ ਦੇ ਵਾਰਸਾਂ ਨੂੰ ਪੀਣ ਵਾਲੇ ਪਾਣੀ ਦੀ ਭਾਰੀ ਕਿਲੱਤ ਦਾ ਸਾਹਮਣਾ ਕਰਨਾ ਪਿਆਂ।ਪਹਿਲੇ ਦਿਨ ਮਰੀਜਾਂ ਲਈ ਬਨਾਏ ਉੜੀਕ ਘਰ ਵਾਲੇ ਪੰਡਾਲ ਵਿੱਚ ਪੀਨ ਵਾਲੇ ਪਾਣੀ ਦੀ ਕੋਈ ਵਿਵਸਥਾ ਨਹੀਂ ਸੀ ਪਰ ਦੂਸਰੇ ਦਿਨ ਸਮਾਜ ਸੇਵੀ ਸੰਸਥਾਵਾਂ ਦੇ ਵਰਕਰ ਬਾਲਟੀਆਂ ਨਾਲ ਮਰੀਜਾਂ ਨੂੰ ਪਾਣੀ ਪਿਆਉਂਦੇ ਦੇਖੇ ਗਏ।ਜਿਆਦਾ ਭੀੜ ਦੇ ਚੱਲਦਿਆਂ ਮਰੀਜ ਹੋਏ ਵਾਰਸਾਂ ਤੋਂ ਅਲੱਗ
ਕੈਂਪ ਵਿੱਚ ਉਮੀਦ ਤੋਂ ਕਿਤੇ ਜਿਆਦਾ ਮਰੀਜਾਂ ਤੇ ਉਹਨਾਂ ਦੇ ਵਾਰਸਾਂ ਦੇ ਆਉਣ ਕਾਰਣ ਕੈਂਪ ਵਾਲੀ ਥਾ ਕਾਫੀ ਛੋਟੀ ਜਾਪਣ ਲੱਗ ਪਈ ਤੇ ਭੀੜ ਵੱਧ ਹੋਣ ਕਾਰਣ ਮਰੀਜਾਂ ਅਤੇ ਉਹਨਾਂ ਦੀ ਦੇਖਭਾਲ ਲਈ ਆਏ ਉਹਨਾਂ ਦੇ ਵਾਰਸ ਵਿਛੁੜਦੇ ਦੇਖੇ ਗਏ। ਪੁੱਛਗਿੱਛ ਕੇਂਦਰ ਵਿੱਚ ਲੱਗੇ ਪਬਲਿਕ ਅਨਾਊਂਸਮੈਂਟ ਸਿਸਟਮ ਤੇ ਅਕਸਰ ਹੀ ਕਿਸੇ ਮਰੀਜ ਜਾਂ ਉਸਦੇ ਸਗੇ ਸੰਬੰਧੀ ਦੇ ਗੁੰਮ ਹੋਣ ਬਾਰੇ ਦੱਸਿਆ ਜਾਂਦਾ ਰਿਹਾ।ਡਾਕਟਰਾਂ ਅਤੇ ਦਵਾਈ ਕੰਪਨੀਆਂ ਨੇ ਕੀਤਾ ਆਪਣਾ ਪ੍ਰਚਾਰ
ਕੈਂਪ ਵਿੱਚ ਮਰੀਜਾਂ ਦਾ ਇਲਾਜ ਕਰਨ ਲਈ ਆਏ ਕਾਫੀ ਡਾਕਟਰਾਂ ਨੇ ਆਪਣੇ ਹਸਪਤਾਲ ਦੀ ਮਸ਼ਹੂਰੀ ਕਰਨ ਲਈ ਆਪਣੇ ਵਿਜਿਟਿੰਗ ਕਾਰਡ ਵੰਡਣ ਦੇ ਨਾਲ ਨਾਲ ਵੱਖ ਵੱਖ ਦਵਾਈ ਕੰਪਨੀਆਂ ਦੀਆਂ ਦਵਾਈਆਂ ਦੇ ਸੈਂਪਲ ਵੀ ਮਰੀਜਾਂ ਨੂੰ ਮੁਫਤ ਵਿੱਚ ਵੰਡੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁੱਝ ਪ੍ਰਾਈਵੇਟ ਡਾਕਟਰਾਂ ਨੇ ਗੰਭੀਰ ਬਿਮਾਰੀਆਂ ਨਾਲ ਪੀੜਤ ਮਰੀਜਾਂ ਤੇ ਉਹਨਾਂ ਦੇ ਵਾਰਸਾਂ ਨੂੰ ਉਹਨਾਂ ਦੇ ਹਸਪਤਾਲ ਵਿੱਚ ਇਲਾਜ ਲਈ ਆਉਣ ਲਈ ਪ੍ਰੇਰਿਤ ਕਰਨ ਦੇ ਨਾਲ ਨਾਲ ਕਾਫੀ ਰਿਆਇਤਾਂ ਦੇਣ ਦਾ ਵੀ ਭਰੋਸਾ ਦਿੱਤਾ।ਨਾਮੀਂ ਕੰਪਨੀਆਂ ਦੀ ਬਜਾਏ ਜਨਰਲ ਦਵਾਈਆਂ ਦਾ ਰਿਹਾ ਬੋਲਬਾਲਾ
ਕੈਂਪ ਵਿੱਚ ਇਲਾਜ ਲਏ ਆਏ ਹਜਾਰਾਂ ਮਰੀਜਾਂ ਵਿੱਚੋਂ ਕਾਫੀ ਮਰੀਜ ਬੇਸ਼ੱਕ ਬਿਨਾਂ ਇਲਾਜ ਕਰਵਾਏ ਹੀ ਖਾਲੀ ਹੱਥ ਵਾਪਿਸ ਚਲੇ ਗਏ ਪਰ ਜਿੰਨਾਂ ਮਰੀਜਾਂ ਨੂੰ ਡਾਕਟਰਾਂ ਦੇ ਦਰਸ਼ਨ ਨਸੀਬ ਹੋਏ ਉਹ ਡਾਕਟਰਾਂ ਵੱਲੋਂ ਲਿਖੀ ਦਵਾਈ ਲਈ ਇੱਧਰ ਉੱਧਰ ਭਟਕਦੇ ਦੇਖੇ ਗਏ। ਇਸ ਕੈਂਪ ਵਿੱਚ ਜਿਆਦਾਤਰ ਦਵਾਈ ਜਨਰਲ ਕੰਪਨੀਆਂ ਦੀ ਸਦੀ ਤੇ ਨਾਮੀਂ ਕੰਪਨੀਆਂ ਦੀ ਦਵਾਈ ਕਿਸੇ ਵੀ ਕਾਊਂਟਰ ਤੇ ਦਿਖਾਈ ਨਹੀਂ ਦਿੱਤੀ।ਡਾਕਟਰਾਂ ਵੱਲੋਂ ਲਿਖੇ ਗਏ ਕੈਂਪ ਵਿੱਚ ਨਾਂ ਹੋ ਸਕਣ ਵਾਲੇ ਮਹਿੰਗੇ ਟੈਸਟ
ਕੁੱਝ ਪ੍ਰਾਈਵੇਟ ਅਤੇ ਕੁੱਝ ਵੱਡੇ ਹਸਪਤਾਲਾਂ ਵਿੱਚੋਂ ਆਏ ਡਾਕਟਰਾਂ ਨੂੰ ਸ਼ਾਇਦ ਇਹ ਅੰਦਾਜਾ ਨਹੀਂ ਰਿਹਾ ਕਿ ਉਹ ਸਰਕਾਰ ਵੱਲੋਂ ਲਗਾਏ ਮੁਫਤ ਮੈਡੀਕਲ ਕੈਂਪ ਵਿੱਚ ਡਿਅੁਟੀ ਕਰ ਰਹੇ ਹਨ ਇਹਨਾਂ ਡਾਕਟਰਾਂ ਨੇ ਮਰੀਜਾਂ ਨੂੰ ਉਹ ਟੈਸਟ ਵੀ ਲਿਖ ਦਿੱਤੇ ਜੋ ਇਸ ਕੈਂਪ ਵਿੱਚ ਨਹੀਂ ਹੋ ਸਕਦੇ ਸਨ ਤੇ ਪ੍ਰਾਈਵੇਟ ਹਸਪੋਤਾਲ ਵਿੱਚ ਕਰਵਾਉਣ ਤੇ ਮਰੀਜ ਦਾ ਕਾਫੀ ਖਰਚ ਆਉਂਦਾ ਸੀ।ਸਿਵਲ ਸਰਜਨ ਨੂੰ ਲੱਭਣ ਲਈ ਕਈ ਵਾਰੀ ਬੋਲਿਅ ਪਬਲਿਕ ਅਨਾਊਂਸਮੈਂਟ ਸਿਸਟਮ
ਮਾਨਸਾ ਦੇ ਸਿਵਲ ਸਰਜਨ ਡਾਕਟਰ ਬਲਦੇਵ ਸਿੰਘ ਸਹੋਤਾ ਬੇਸ਼ੱਕ ਆਪਣੀ ਡਿਊਟੀ ਤੇ ਮੁਸਤੈਦੀ ਨਾਲ ਤੈਨਾਤ ਸਨ ਪਰ ਜ਼ਿਲ੍ਹਾ ਪ੍ਰਸ਼ਾਸਨ ਨਾਲ ਉਹਨਾਂ ਦੇ ਤਾਲਮੇਲ ਵਿੱਚ ਕਾਫੀ ਕਮੀ ਦਿਖਾਈ ਦਿੱਤੀ। ਜ਼ਿਲ੍ਹਾ ਪ੍ਰਸ਼ਾਸਨ ਨੂੰ ਉਹਨਾਂ ਦੀ ਜਰੂਰਤ ਪੈਣ ਤੇ ਕਾਫੀ ਵਾਰੀ ਪਬਲਿਕ ਅਨਾਊਂਸਮੈਂਟ ਸਿਸਟਮ ਰਾਹੀ ਬੁਲਾਉਣਾ ਪਿਆ।
ਜ਼ਿਲ੍ਹਾ ਪ੍ਰਸ਼ਾਸਨ ਆੳ ਭਗਤ ਵਿੱਚ ਰਿਹਾ ਮਸ਼ਗੂਲ
ਹਜਾਰਾਂ ਲੋਕਾਂ ਨੂੰ ਕੈਂਪ ਵਿੱਚ ਆਉਣ ਦਾ ਸੱਦਾ ਦੇਣ ਵਾਲਾ ਜ਼ਿਲ੍ਹਾ ਪ੍ਰਸ਼ਾਸਨ ਮਰੀਜਾਂ
ਨੂੰ ਰੱਬ ਆਸਰੇ ਛੱਡ ਮੁੱਖ ਮੰਤਰੀ ਅਤੇ ਉਹਨਾਂ ਦੇ ਨਾਲ ਆਏ ਮੰਤਰੀਆਂ ਦੀ ਆਉ ਭਗਤ ਵਿੱਚ ਮਸ਼ਗੂਲ ਰਿਹਾ। ਜਿਸਦੇ ਚੱਲਦਿਆਂ ਜਿੱਥੇ ਕੈਂਪ ਵਿੱਚ ਅਵਵਿਵਸਥਾ ਦਾ ਆਲਮ ਰਿਹਾ ਉੱਥੇ ਮਰੀਜਾਂ ਨੂੰ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ।
ਨਰਸਿੰਗ ਦੀਆਂ ਵਿਦਿਆਰਥਣਾਂ ਕੀਤੀ ਜੰਮ ਕੇ ਮੌਜਮਸਤੀ
ਵੱਖ ਵੱਖ ਨਰਸਿੰਗ ਕਾਲਜਾਂ ਵਿੱਚੋਂ ਡਿਊਟੀ ਲਈ ਲਿਆਂਦੀਆਂ ਨਰਸਿੰਗ ਦੀਆਂ ਕੁੱਝ ਵਿਦਿਆਰਥਣਾਂ ਨੇ ਡਿਊਟੀ ਕਰਨ ਦੀ ਬਜਾਏ ਮੌਜਮਸਤੀ ਕਰਨ ਨੂੰ ਪਹਿਲ ਦਿੱਤੀ। ਕਈ ਕਈ ਵਿਦਿਆਰਥਣਾਂ ਨੇ ਝੂੰਡ ਬਨਾਂ ਕੇ ਕੈਂਪ ਵਿੱਚ ਡਿਊਟੀ ਕਰਨ ਦੀ ਬਜਾਏ ਘੁੰਮ ਫਿਰ ਕੇ ਕੈਂਪ ਦਾ ਆਨੰਦ ਮਾਨਿਆ।ਕੁੱਝ ਨੂੰ ਮਿਲਿਆਂ ਕੈਂਪ ਤੋਂ ਫਾਇਦਾ, ਪਰ ਜਿਆਦਾਤਰ ਮਰੀਜ ਨਿਰਾਸ਼
ਕੈਂਪ ਵਿੱਚ ਪਹੁੰਚੇ 27 ਹਜਾਰ ਦੇ ਕਰੀਬ ਮਰੀਜਾਂ ਵਿੱਚੋਂ ਜਿਆਦਾ ਤਰ ਮਰੀਜਾਂ ਨੂੰ ਕਾਫੀ ਨਿਰਾਸ਼ਾ ਨਾਲ ਵਾਪਸ ਪਰਤਣਾ ਪਿਆਂ ਉੱਥੇ ਕਈ ਉਂਗਲਾਂ ਤੇ ਗਿਣੇ ਜਾ ਸਕਣ ਯੋਗ ਖੁਸਕਿਸਮਤ ਮਰੀਜ ਵੀ ਸਨ ਜਿੰਨਾਂ ਨੇ ਇਸ ਕੈਂਪ ਤੋਂ ਕਾਫੀ ਲਾਹਾ ਲਿਆਂ। ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਪਹਿਲੇ ਦਿਨ ਦੀ ਘਟੀਆ ਕਾਰਗੁਜਾਰੀ ਬਾਰੇ ਕੈਨਪ ਦੇ ਦੂਸਰੇ ਦਿਨ ਸਵੀਕਾਰ ਕੀਤਾ ਕਿ ਕੁੱਝ ਘਾਟ ਕਮੀਆ ਰਹਿ ਗਈਆ ਸਨ ਜਿਸ ਕਰਕੇ ਮਰੀਜਾਂ ਨੂੰ ਕਾਫੀ ਤੰਗੀ ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

Post a Comment