ਮਾਨਸਾ 19 ਨਵੰਬਰ ( ) ਸਮੂਹ ਟਰੱਕ ਓਪਰੇਟਰਾਂ ਨੇ ਐਫ ਸੀ ਆਈ ਦੇ ਮੇਨ ਦਫਤਰ ਅੱਗੇ ਇਕ ਧਰਨਾ ਦਿੱਤਾ ਤੇ ਟਰੱਕ ਓਪਰੇਟਰ ਮੰਗ ਕਰ ਰਹੇ ਸਨ ਕਿ ਜੀਰੀ ਨਾਲ ਭਰੇ ਟਰੱਕ ਉਤਾਰੇ ਜਾਣ ਦੀ ਮੰਗ ਸੀ। ਇਸ ਮੌਕੇ ਤੇ ਜਾਣਕਾਰੀ ਦਿੰਦੇ ਮੁਨੀਸ ਕੁਮਾਰ ਨੇ ਦੱਸਿਆ ਕਿ ਪਿਛਲੇ ਪੰਜ ਦਿਨਾਂ ਤੋ ਜੀਰੀ ਨਾਲ ਲਦੇ ਹੋਏ 225ਟਰੱਕ ਐਫ ਸੀ ਆਈ ਦੇ ਗੁਦਾਮਾਂ ਵਿੱਚ ਖੜ੍ਹੇ ਹਨ ਜ਼ੋ ਕਿ ਅਫਸਰਸਾਹੀ ਇਨ੍ਹਾਂ ਟਰੱਕਾਂ ਨੂੰ ਜਾਣ ਬੁੱਝ ਕੇ ਖਾਲੀ ਨਹੀ ਕਰ ਰਹੀ। ਇਸ ਮੌਕੇ ਟਰੱਕ ਓਪਰੇਟਰਾਂ ਨੇ ਦੱਸਿਆ ਕਿ ਜਦ ਕਿ ਪੰਜਾਬ ਸਰਕਾਰ ਦੀ ਹਦਾਇਤ ਮੁਤਾਬਕ ਝੋਨੇ ਦੀ ਲਿਫਟਿੰਗ ਦਾ ਕੰਮ 72ਘੰਟੇ ਵਿੱਚ ਪ੍ਰਸਾਸਨ ਤੇ ਟਰੱਕ ਓਪਰੇਟਰਾਂ ਦੇ ਸਹਿਯੋਗ ਨਾਲ ਪੂਰਨ ਸਫਲ ਚਲ ਰਿਹਾ ਹੈ ਪਰ ਐਫ ਸੀਆਈ ਦੇ ਅਫਸਰ ਵਪਾਰੀਆਂ ਤੇ ਟਰੱਕ ਓਪਰੇਟਰਾਂ ਨੂੰ ਤੰਗ ਕਰ ਰਹੇ ਹਨ ਜਿਸ ਨੂੰ ਲੈਕੇ ਧਰਨਾ ਦਿੱਤਾ ਹੈ। ਇਸ ਮੌਕੇ ਤੇ ਐਫ ਸੀ ਆਈ ਦੇ ਅਧਿਕਾਰੀਆਂ ਨੇ ਜਲਦੀ ਟਰੱਕ ਖਾਲੀ ਕਰਨ ਦਾ ਭਰੋਸਾ ਦਿੱਤਾ ਜਿਸ ਤੋ ਬਾਅਦ ਉਹਨਾਂ ਨੇ ਧਰਨਾ ਖਤਮ ਕਰ ਦਿੱਤਾ ਹੈ।
Post a Comment