ਝੁਨੀਰ 7 ਨਵੰਬਰ ( ਸੰਜੀਵ ਸਿੰਗਲਾ): ਹਲਕਾ ਸਰਦੂਲਗੜ੍ਹ ‘ਚ ਭਾਰਤੀ ਕਿਸਾਨ ਯੁਨੀਅਨ ਲੱਖੋਵਾਲ ਨੂੰ ਉਸ ਸਮੇਂ ਭਾਰੀ ਧੱਕਾ ਲੱਗਿਆ ਜਦੋ ਲੱਖੋਵਾਲ ਯੁਨੀਅਨ ਦੇ ਸੀਨੀਅਰ ਆਗੂ ਗੁਰਤੇਜ ਸਿੰਘ ਮੀਰਪੁਰ ਆਪਣੇ ਸਾਥੀਆਂ ਸਮੇਤ ਭਾਰਤੀ ਕਿਸਾਨ ਯੁਨੀਅਨ ਰਾਜੋਵਾਲ ‘ਚ ਸਾਮਿਲ ਹੋ ਗਏ।ਮਿਲੀ ਜਾਣਕਾਰੀ ਅਨੁਸਾਰ ਪਿੰਡ ਮੀਰਪੁਰ ‘ਚ ਅੱਜ ਭਾਰਤੀ ਕਿਸਾਨ ਯੁਨੀਅਨ ਰਾਜੋਵਾਲ ਦੀ ਇੱਕ ਮੀਟਿੰਗ ਜ਼ਿਲਾ ਪ੍ਰਧਾਨ ਜਸਵੀਰ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਬੀ.ਕੇ.ਯੂ.ਲੱਖੋਵਾਲ ਦਾ ਸੀਨੀਅਰ ਆਗੂ ਗੁਰਤੇਜ ਸਿੰਘ ਨੇ ਆਪਣੇ ਸਾਥੀਆ ਸਮੇਤ ਬੀ.ਕੇ.ਯੂ. ਰਾਜੋਵਾਲ ‘ਚ ਸਾਮਿਲ ਹੋਣ ਦਾ ਐਲਾਣ ਕਰ ਦਿੱਤਾ।ਇਸ ਮੀਟਿੰਗ ‘ਚ ਗੁਰਤੇਜ ਸਿੰਘ ਨੂੰ ਬਲਾਕ ਸਰਦੂਲਗੜ੍ਹ ਦਾ ਪ੍ਰਧਾਨ ਅਤੇ ਬਲਦੇਵ ਸਿੰਘ ਨੂੰ ਬਲਾਕ ਸਕੱਤਰ ਨਿਯੁਕਤ ਕੀਤਾ ਗਿਆ ਅਤੇ ਬਲਾਕ ਕਮੇਟੀ ਦੇ ਹੋਰ ਅਹੁਦੇਦਾਰ ਨਿਯੁਕਤ ਕਰਨ ਦਾ ਅਧਿਕਾਰ ਬਲਾਕ ਪ੍ਰਧਾਨ ਨੂੰ ਦਿੱਤਾ ਗਿਆ।ਇਸ ਮੌਕੇ ਜ਼ਿਲਾ ਮੀਤ ਪ੍ਰਧਾਨ ਗੁਰਦੇਵ ਸਿੰਘ ਦਲੀਏਵਾਲੀ, ਦਰਬਾਰਾ ਸਿੰਘ ਕਲੀਪੁਰ, ਸਾਧੂ ਸਿੰਘ ਕੁਲਾਣਾ, ਬਲਕਾਰ ਸਿੰਘ ਰਿਊਂਦ, ਬਿੰਦਰ ਸਿੰਘ ਫੱਤਾ ਮਾਲੋਕਾ, ਤਾਰਾ ਸਿੰਘ ਫੱਤਾ,ਕਾਲਾ ਸਿੰਘ ਲਾਲਿਆ ਵਾਲੀ,ਜੁਗਰਾਜ ਖਾਨ, ਬਹਾਦਰ ਸਿੰਘ, ਸੁਖਦੇਵ ਸਿੰਘ ਸਫਰੀ, ਲਾਭ ਸਿੰਘ ਮੀਰਪੁਰ ਅਤੇ ਹਰਨੇਕ ਸਿੰਘ ਆਦਿ ਪਾਰਟੀ ਵਰਕਰ ਅਤੇ ਕਿਸਾਨ ਹਾਜ਼ਿਰ ਸਨ।

Post a Comment