ਸਰਦੂਲਗੜ੍ਹ 7 ਨੰਵਬਰ (ਸੁਰਜੀਤ ਸਿੰਘ ਮੋਗਾ) ਕਿਸਾਨਾ ਨੇ ਸੋਕੇ ਦੀ ਮਾਰ ਝੱਲ ਕੇ, ਸੱਪਾ ਦੀਆ ਸਿਰੀਆ ਮਿਧ ਕੇ, ਝੋਨੇ ਦੀ ਫਸਲ ਨੂੰ ਪਾਲ ਕੇ ਹੁਣ ਵੱਡ ਲਿਆ ਹੈ। ਉਸ ਦੀ ਪਰਾਲੀ (ਨਾੜ) ਨੂੰ ਬੜੈ ਧੜੱਲੇ ਨਾਲ ਅੱਗ ਦੇ ਹਵਾਲੇ ਕਰਨ ਦਾ ਰਜਾਣ ਬਣਾਇਆ ਹੋਇਆ ਹੈ। ਜਿਸ ਦੇ ਪ੍ਰਦੂਸਣ ਨਾਲ ਤਕਰੀਬਨ ਕਈ ਜਿਲ੍ਹਿਆ ਵਿੱਚ ਸੂਰਜ ਦੇ ਦਰਸਨ ਨਹੀ ਹੁੰਦੇ। ਇੱਥੇ ਹੀ ਬੱਸ ਨਹੀ ਦਿਨ ਢੱਲਦਿਆ ਹੀ ਧੂੰਏ ਨਾਲ ਲੋਕਾ ਨੂੰ ਸਾਹ ਲੈਣ ਵਿਚ ਬਹੁਤ ਕਠਨਾਈ ਤੇ ਅੱਖਾ ਮਚਦੀਆ ਹਨ। ਉਥੇ ਹੀ ਖੰਗ, ਨਜਲਾ, ਗਲਾ, ਅੱਖਾ, ਜੁਕਾਮ ਚਮੜੀ ਰੋਗ, ਦਮਾ ਆਦਿ ਬਿਮਾਰੀਆ ਨਾਲ ਪੀੜਤ ਹੋਰ ਵੀ ਪਰੇਸਾਨ ਹੋ ਰਹੇ ਹਨ। ਇਸ ਪ੍ਰਦੂਸ਼ਣ ਨਾਲ ਲੋਕਾ ਵਿਚ ਭਿਆਨਕ ਬਿਮਾਰੀਆ ਫੈਲਣ ਦਾ ਡਰ ਬਣ ਗਿਆ ਹੈ। ਕਿਸਾਨਾ ਵੱਲੋ ਫਸਲਾ ਤੇ ਅੰਨ੍ਹੇਵਾਹ ਕੀਟਨਾਸਕ ਦਵਾਈਆ, ਰਣ ਸੈਨਿਕ ਖਾਦ ਪਦਾਰਥਾ ਦੇ ਵਰਤਨ ਨਾਲ ਵੀ ਅਨੇਕਾ ਬਿਮਾਰੀਆ ਪ੍ਰਫੁਲਤ ਹੋਣ ਜਾ ਰਹੀਆ ਹਨ। ਪਰਾਲੀ ਨੂੰ ਅੱਗ ਲਾਉਣ ਨਾਲ ਕਾਰਬਨਡਾਈਅਕਸਾਈਡ ਆਦਿ ਗੈਸਾ ਨਾਲ ਮਨੁੱਖ, ਪਸੂ, ਪੰਛੀ ਮਾਰ ਹੇਠ ਹਨ। ਜਿਵੇ ਕਾਲਾ ਪੀਲੀਆ, ਟੀ.ਵੀ, ਦੰਮਾ, ਨਾ-ਮੁਰਾਦ ਬਿਮਾਰੀ ਕੈਸਰ ਆਦਿ ਬਿਮਾਰੀਆ ਵਿਚ ਵਾਧਾ ਕਰਨ ਵਿਚ ਪੂਰਾ ਯੋਗਦਾਨ ਪਾ ਰਹੇ ਹਨ। ਕਿਸਾਨ ਪਰਾਲੀ ਨੂੰ ਸੋਖਿਆ ਸਾੜਨ ਲਈ ਟ੍ਰੈਕਟਰ ਮਗਰ ਕਰਦੇ ਵੰਡਣ ਵਾਲੀ ਮਸ਼ੀਨ ਪਾ ਕੇ ਚੂਰਾ ਬਣਾ ਦਿੰਦੇ ਹਨ। ਪਰ ਚੂਰੇ ਨੂੰ ਅੱਗ ਲਾਏ ਜਾਣ ਤੇ ਇਹ ਬਲਦਾ ਬਹੁਤ ਘੱਟ ਹੈ ਅਤੇ ਧੂੰਆ ਬਹੁਤ ਨਿਕਲਦਾ ਹੈ। ਦੱਸਣਾ ਬਣਦਾ ਹੈ ਕਿ ਕਿਸਾਨ ਵੀਰ ਅਤੇ ਇਨ੍ਹਾਂ ਦੇ ਪਰਿਵਾਰ ਵੀ ਅਨੇਕਾ ਬਿਮਾਰੀਆ ਨਾਲ ਪੀੜਤ ਹਨ। ਜਿਨ੍ਹਾ ਤੇ ਬਹੁਤ ਖਰਚ ਆਉਦਾ ਹੈ। ਜਿੱਥੇ ਕਿਸਾਨ ਵੀਰ ਪਰਾਲੀ ਨੂੰ ਨਸ਼ਟ ਕਰਨ ਲਈ ਕੁਤਰਾ ਕਰਦੇ ਹਨ। ਜੇ ਕੁਤਰੇ ਦੀ ਥਾ ਕਿਸਾਨ ਅਤੇ ਉਨ੍ਹਾ ਦੇ ਨਾਲ ਸਮਾਜ ਸੇਵੀ ਜੱਥੇਬੰਦੀਆ, ਕਲੱਬਾ, ਗਉ ਸੇਵਾ ਕਰਨ ਵਾਲੇ ਸਰਧਾਲੂ ਆਦਿ ਪਰਾਲੀ ਨੂੰ ਸਟਾਰ ਰੀਪਰਾ ਨਾਲ ਕੱਟ ਕੇ ਤੂੜੀ ਬਣਾ ਤਿਆਰ ਕਰਕੇ ਭੁੱਖੀਆ ਗਊਆ ਦੀ ਸੇਵਾ ਕਰ ਸਕਦਾ ਹੈ ਅਤੇ ਸਾਫ ਵਾਤਾਵਰਨ, ਅਨੇਕਾ ਬਿਮਾਰੀਆ ਤੋ ਬਚਾ ਸਕਦਾ ਹੈ। ਜਿਸ ਨਾਲ ਕਿਸਾਨ ਪਰਾਲੀ ਨੂੰ ਅੱਗ ਲਾਉਣ ਤੋ ਹੱਟ ਜਾਣਗੇ।

Post a Comment