ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਅੱਜ ਕੱਲ ਸਾਡੇ ਟੀ ਵੀ ਕੇਵਲ ਤੇ ਚੱਲਣ ਵਾਲੇ ਪੰਜਾਬੀ ਚੈਨਲ ਜਿੰਨਾ ਤੇ ਸਦਾ ਸਾਡੇ ਨਵੇਂ ਉਭਰ ਰਹੇ ਕਲਾਕਾਰ ਆਪਣੀ ਕੈਸਿਟ ਨੂੰ ਚਲਾਉਣ ਲਈ ਐਡ ਦੇ ਰਹੇ ਹਨ ।ਇੰਨਾ ਚੱਲਣ ਵਾਲੀਆ ਐਡਾ ਵਿੱਚ ਐਨੀ ਲੱਚਰਤਾ ਝਲਕਦੀ ਹੈ ਇੰਨਾ ਦੇ ਗੀਤਾ ਦੀ ਝਲਕ ਨੂੰ ਪਰਿਵਾਰ ਵਿੱਚ ਬੈਠ ਕੇ ਵੇਖਣਾ ਤੇ ਸੁਨਣਾ ਮੁਸਕਿਲ ਹੋ ਗਿਆ ਹੈ ।ਜੇਕਰ ਇਸੇ ਤਰਾਂ ਸਾਡੇ ਟੀ ਵੀ ਚੈਨਲ ਲੱਚਰਤਾ ਨੂੰ ਬੜਾਵਾਂ ਦਿੰਦੇ ਰਹੇ ਤਾਂ ਉਹ ਦਿਨ ਦੂਰ ਨਹੀ ਜਦ ਅਸੀ ਆਪਣੀਆ ਧੀਆ,ਭੈਣਾ ਨੂੰ ਇੰਨਾ ਗੰਦੇ ਗੀਤਾ ਦੇ ਸੰਦੇਸ਼ਾ ਤੇ ਚੱਲਦੇ ਵੇਖਾਗੇ।ਸਾਡੇ ਸੱਭਿਆਚਾਰ ਦੀ ਸਾਂਭ ਸੰਭਾਲ ਕਰਨ ਵਾਲੇ ਬੁੱਧੀਜੀਵੀਆ ਨੂੰ ਚਾਹੀਦਾ ਹੈ ਕਿ ਅਜਿਹੇ ਲੱਚਰ ਗੀਤਾ ਦੀਆ ਐਡਾ ਨੂੰ ਚੈਨਲਾਂ ਤੇ ਚੱਲਣੋ ਰੋਕਿਆ ਜਾਵੇ ਸਾਡੇ ਨਵੇਂ ਕਲਾਕਾਰ ਆਪਣੇ ਭੱਵਿਖ ਨੂੰ ਸਵਾਰਾਣ ਲਈ ਜਿੱਥੇ ਇਸ ਲੱਚਰਤਾ ਦਾ ਸਹਾਰਾ ਲੈ ਰਹੇ ਹਨ ਉੱਥੇ ਹੀ ਉਹਨਾਂ ਨੂੰ ਇਹ ਵੀ ਗਿਆਨ ਹੋਣਾ ਚਾਹੀਦਾ ਹੈ ਕਿ ਉਹਨਾ ਦੀ ਲੱਚਰ ਗਾਈਕੀ ਨਾਲ ਸਾਡੀ ਧੀਆਂ ਭੈਣਾਂ ਦੇ ਮਨਾਂ ਤੇ ਕੀ ਅਸਰ ਹੋ ਰਿਹਾ ਹੈ ।

Post a Comment