ਹੁਸ਼ਿਆਰਪੁਰ 26 ਨਵੰਬਰ (ਨਛਤਰ ਸਿੰਘ) ਯੂਥ ਅਕਾਲੀ ਦਲ ਬਾਦਲ ਦੀ ਮੀਟਿੰਗ ਜਿਲ ਪ੍ਰਧਾਨ ਸਰਬਜੋਤ ਸਿਮਘ ਸਾਬੀ ਦੀ ਪ੍ਰਧਾਨਗੀ ਹੇਠ ਹੁਸ਼ਿਆਰਪੁਰ ਵਿਖੈ ਹੋਈ ਜਿਸ ਵਿਚ ਜਿਲ ਦੇ ਸਮੂਹ ਅਹੁਦੇਦਾਰ ਅਤੇ ਮੈਬਰ ਸ਼ਾਮਲ ਹੋਏ। ਮੀਟਿੰਗ ਨੂੰ ਸਬੋਧਨ ਕਰਦਿਆ ਸਰਬਜੋਤ ਸਿੰਘ ਸਾਬੀ ਨੇ ਯੂਥ ਵਰਕਰ ਨੂੰ ਲਾਮਬੰਦ ਕਰਦਿਆ ਕਿਹਾ ਕਿ ਹਰ ਪੰਜਾਬੀ ਦਾ ਫਰਜ ਬਣਦਾ ਹੈ ਕਿ ਉਹ ਪੰਜਾਬ ਨੂੰ ਨਸ਼ਿਆ ਦੀ ਅਲਾਮਤ ਨੂੰ ਚਲਦਾ ਕਰਨ ਲਈ ਭਰਪੂਰ ਯੋਗਦਾਨ ਪਾਉਣ ।ਉਨ ਕਿਹਾ ਪਾਰਟੀ ਵਰਕਰਾ ਨੂੰ ਪਿੰਡਾ ਸ਼ਹਿਰਾ ਵਿਚ ਜਾ ਕੇ ਸਮਾਜ ਵਿਰੋਧੀ ਅਨਸਰਾ ਅਤੇ ਨਸ਼ਿਆ ਖਿਲ਼ਾਫ ਮੁਹਿੰਮ ਛੇੜਨੀ ਚਾਹੀਦੀ ਹੈ। ਇਸ ਮੌਕੇ ਬੋਲਦਿਆ ਸ. ਸਤਵੰਤ ਸਿੰਘ ਸਿਆਣ ਸੀਨੀਅਰ ਮੀਤ ਪ੍ਰਧਾਨ ਹੁਸ਼ਿਆਰਪੁਰ ਨੇ ਕਿਹਾ ਕਿ ਬਿਕਰਮਜੀਤ ਸਿੰਘ ਮਜੀਠੀਆਂ ਦੇ ਦਿਸ਼ਾਂ ਨਿਰਦੇਸ਼ ਅਨੁਸਾਰ ਪੰਜਾਬ ਵਿਚ ਨਸ਼ਿਆ ਨੂੰ ਠਲ ਪਾਉਣ ਲਈ ਮੀਟਿੰਗਾ , ਕੌਸਲਿੰਗ ਅਤੇ ਯੋਗ ਉਪਰਾਲੇ ਕੀਤੇ ਜਾ ਰਹੇ ਹਨ।। ਇਸ ਮੌਕੇ ਹੋਰਨਾ ਤੋ ਇਲਾਵਾ ਕਰਮਵੀਰ ਸਿੰਘ ਘੁੰਮਣ ਕੋਮੀ ਜਨਰਲ ਸਕਤਰ ਪੰਜਾਬ, ਬਲਰਾਜ ਸਿੰਘ ਚੋਹਾਨ ਕੋਮੀ ਮੀਤ ਪ੍ਰਧਾਨ ਪੰਜਾਬ, ਸਤਨਾਮ ਸਿੰਘ ਬੰਟੀ ਕੋਮੀ ਮੀਤ ਪ੍ਰਧਾਨ, ਪਰਮਜੀਤ ਸਿੰਘ ਕਲਿਆਣ, ਅਵਤਾਰ ਸਿੰਘ ਨੇ ਵੀ ਸਬੌਧਨ ਕੀਤਾ।ਇਸ ਮੌਕੇ ਰਣਧੀਰ ਸਿੰਘ ਧੀਰਜ, ਅਮਰਜੀਤ ਸਿੰਘ ਬਾਵਾ ਜਗਤਾਰ ਸਿੰਘ ਸੁਖਵੀਰ ਸਿੰਘ ਸੇਖੋ, ਜਗੀ ਗਿਲ, ਮਨਪ੍ਰੀਤ , ਰਕੇਸ਼ ਠਾਕੁਰ , ਵਿਨੋਦ ਕੁਮਾਰ , ਰਾਜਨ ਸ਼ਰਮਾ, ਸੁਮਿਤਰ ਸਿੰਘ , ਸੁਖਦੀਪ ਸਿੰਘ ਭ¤ਚੂ ਆਦਿ ਹਾਜਰ ਸਨ।


Post a Comment